Friday 16 April 2010

Sri Nanak Parkash - Post 069


Above is an image of Sri Guru Nanak Dev Ji and his companions Bhai Mardana and Bhai Bala.

Apologies for missing out on updating the blog yesterday I was unfortunately tied up with work. Below are another ten stanzas from the sixth Adhyai of the Sri Nanak Parkash. The stanzas are numbered thirty one to forty and continue with the updesh being given by Sri Guru Nanak Dev Ji to Gopal Pandhay. The translation continues below;

ਦੋਹਰਾ ।
ਧਰਾ ਧੀਰ ਦਾ ਧਰਮ ਧੁਰ, ਪਾਧੇ ਕੇ ਸੁਨਿ ਬੈਨ ।
ਦੁਤਿਯ ਸ਼ਬਦ ਪਦ ਬਦਨ ਤੇ, ਬਦਤੰ ਸ਼ਰਧਾ ਦੈਨ ॥੩੧॥
Couplet – Sri Guru Nanak Dev Ji is the one who gives support to the earth and righteousness. After hearing the response from Gopal Pandhay uttered the second verse of the shabad in order to give him faith and content. 31.

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥

(ਅੰਗ ੧੬ ਆਦਿ ਗੁਰੂ ਗ੍ਰੰਥ ਸਾਹਿਬ)


ਚੌਪਈ ।
'ਨਹਿਂ ਪਾਧਾ ਉਰ ਧਾਰਹੁ ਐਸੇ । ਅਗ੍ਯਾਨੀ ਨਰ ਮਰਿ ਹੈ ਜੈਸੇ ।
ਸਹਿ ਸ਼ੋਕਨ ਸੋਂ ਮਰਨਾ ਤਿਨ ਕੋ । ਜਨਮ ਜੋਨਿ ਪੁਨ ਪੁਨ ਤਿਨ, ਗਨ ਕੋ ॥੩੨॥
Quatrain – Guru Nanak Dev Ji said, “O Gopal Pandhay do not adopt such an idea in your heart. As in this manner the ignorant people die. The ignorant people die in a state of pain and due to this they are trapped in a cycle of transmigration always coming and going. What sort of an account is this?” 32.

ਨਿਤ ਚਿਤ ਹਰਖਤਿ ਸੰਤ ਸੁਖੈਨਾ । ਜਮਦੂਤਨਿ ਤੇ ਤਿਨ ਮਨਿ ਭੈ ਨ ।
ਸਦ ਖੁਸ਼ੀਆ ਚਿਤ ਚਾਉ ਘਨੇਰਾ । ਜਪਤਿ ਨਾਮ ਹਰਿ ਹੇਰਹਿਂ ਨੇਰਾ ॥੩੩॥
“The saints devoted to the Lord forever remain consciously happy and they have no fear of the angels of death in their mind. They remain forever happy both in this world and the next. They consider God as forever close and constantly meditate on his name.” 33.

ਚਿਤ ਅਚਿੰਤ ਤਨ ਤਜਿ ਜਬ ਜਾਈਂ । ਆਗੇ ਮਿਲਹਿ ਤਿਨਹਿ ਵਡਿਆਈ ।
ਜਸੁ ਕੇ ਨਿਕਸਹਿਂ ਮਸਤਕ ਟੀਕਾ । ਸੁਜਨ ਭਜਨ ਮਹਿਂ ਜਿਨ ਮਨ ਨੀਕਾ ॥੩੪॥
“They remain in their conscious and forget about their mortal body. In the court of the Lord they gain great praise. They gain the saffron mark on their forehead to show the greatness and their constant focus on the Lord.” 34.

ਦੋਹਰਾ ।
ਸ਼੍ਰੀ ਪਰਮੇਸ਼ੁਰ ਅਤਿ ਦਯਾ, ਜਿਹ ਨਰ ਪ੍ਰਾਪਤਿ ਨਾਮ ।
ਬਾਤੈਂ ਬਕਨੀ ਬਦਨ ਤੇ, ਬਾਤ ਸਰਸ ਬਿਨ ਕਾਮ ' ॥੩੫॥
Couplet – “The Lord has great mercy on those who have gained the name of God. Those who speak of anything other than the Lord have no use.” 35

ਚੌਪਈ ।
ਸੁਨਿ ਸੁਨਿ ਸ਼੍ਰੋਨਨ ਬੈਨਨਿ ਪਾਧਾ । ਨਿਜ ਚਿਤ ਅਹਿ ਲਖਿ ਮੰਤ੍ਰਨ ਬਾਧਾ ।
ਤ੍ਯੋਂ ਤ੍ਯੋਂ ਨੰਮ੍ਰਿ ਹੋਇ ਬਰ ਬਾਨੀ । ਬੂਝਨ ਹੇਤ ਬਦਹਿ ਸੁਖਦਾਨੀ ॥੩੬॥
Quatrain – Gopal Pandhay listened to the words of Sri Guru Nanak Dev Ji and his mind became enchanted as a snake would become by the music of a charmer. The words of Sri Guru Nanak Dev Ji are full of humility so he asked the bestower of bliss, Sri Guru Nanak Dev Ji the following question; 36.

'ਪਾਤਸ਼ਾਹ ਭੂਪਤਿ ਇਕ ਕੀਤੇ । ਚਿਤ ਮਹਿਂ ਕਬ ਭਗਵੰਤ ਨ ਪ੍ਰੀਤੇ ।
ਬਿਲਸਤਿ ਜਗਤ ਬਿਸਾਲ ਬਿਲਾਸਾ । ਰਿਦੇ ਨ ਕਦੇ ਨਾਮ ਭਰਵਾਸਾ ॥੩੭॥
“In an instant God created the Kings and Emporers. Within their minds they do not have any love for the lord. They remain forever engrossed in the bliss of sin and vices. They never remember the name of the Lord in their mind” 37

ਨਿਸ ਬਾਸੁਰ ਐਸ਼ਨ ਮਹਿਂ ਐਸੇ । ਉਤਪਲ ਮਹਿਂ ਅਲਿ ਮਿਲਵਤਿ ਜੈਸੇ ।
ਅੰਤ ਸਮਾਂ ਨਹਿ ਸਿਮਰਹਿਂ ਸੋਊ । ਜ੍ਯੋਂ ਅਘ ਲਖਤਿ ਨ ਲੋਲਤ ਕੋਊ ॥੩੮॥
“Day and night they remain in this condition as a bee remains at the nectar of a lotus blossom so do they with vices and sin. Even in their final moments they do not remember the name of the Lord just as a sinner forever remains engrossed in sin so the kings.” 38.

ਦੋਹਰਾ ।
ਜਿਨ ਦੀਨੋ ਤਨ ਮਨ ਧਨੰ, ਤਿਸ ਤੇ ਅਸ ਅਨਜਾਨ ।
ਦਾਦੁਰ ਕਰਦਮ ਮੱਧ ਮਿਲ, ਕੀਮਿ ਨ ਕਮਲ ਪਛਾਨ ॥੩੯॥
Couplet – “God has granted the body, mind and wealth. Those who do not know the Lord are ignorant. In the way a frog remains in the mud he does not recognise the value of the Lotus blossom so is the condition of the kings.” 39.

ਚੌਪਈ ।
ਬਿਸਰੈ ਬੈਸ ਬਿਹਾਵਹਿ ਸਭਿਹੀ । ਨਾਮ ਨ ਚਿਤ ਮਹਿਂ ਚਿਤਵ੍ਯੋ ਕਬਹੀ ।
ਸੁਖ ਸੋਂ ਬਿਸ਼੍ਵ ਬਸਹਿਂ ਬਸੁ ਸੇਤੀ । ਰਿਦੇ ਕਦਾਚਿਤ ਸੁਧ ਨ ਅਗੇਤੀ ॥੪੦॥
Quatrain – “They waste their life without meditating on the name of the Lord. They never consciously remember the Lord’s name. They live blissfully involved in materialistic pleasures. In their hearts they do not have any worries.” 40.

No comments:

Post a Comment

  © Blogger template Brooklyn by Ourblogtemplates.com 2008

Back to TOP