Friday, 19 November 2010

Sri Nanak Parkash - Post 106


Above is an image of Sri Guru Nanak Dev Ji from a fresco at Gurdwara Baba Atal Rai.

I want to thank the seva by the Gupt individual who has happily taken the time out to write up the following Adhyai of the Sri nanak Parkash.

Thanks to this individual this blog will remain open and updated.

Below is Adhyai 16 of the Sri Nanak Parkash

ਅਮਰਦਾਸ ਸ਼੍ਰੀ ਗੁਰ ਸੁਖਦ, ਸਜ਼ਤਿ ਸਰੂਪ ਅਨੂਪ॥ ਸਿਖਨ ਕੇ ਮਨ ਗਾਨ ਦਾ, ਗਤਿ ਅੁਦਾਰ ਵਡ ਭੂਪ ॥੧॥

Couplet: (Bhai Santokh Singh Ji now makes an invocation to Sri Guru Amar Dass Ji) Sri Guru Amar Dass Ji are beyond any praise, absolute Truth is their form. He bestows Knowledge in the mind of Sikhs, and are generous like the biggest of Kings. 1.

ਸੁਤਾ ਨਾਨਕੀ ਜੋ ਹੁਤੀ ਧਾਮ ਕਾਲੂ । ਗੁਨ ਖਾਨ ਮਾਨੋ ਸਰੂਪੰ ਬਿਸਾਲੂ ।ਸੁਤਾ ਕੇ ਸਮਾਨ ਲਖੋ ਤਾਂਹਿ ਰਾਈ ।ਭਲੇ ਥਾਨ ਕੀਨੀ ਸੁਤਾ ਕੀ ਸਗਾਈ ॥੨॥
Baba Kalu Ji’s daughter Bebe Nanaki, who stayed at his place,was very pretty,and was like a treasure trove of good qualities. EvenRai Bular treated her like his own daughter. Her engagement was fixed with a good family. 2.

ਸੁਲਤਾਨਪੁਰੇ ਜੈਰਾਮ ਹੁਤੋ।ਬਰ ਬਾਹਜ ਬੰਸ ਬਿਸੁਧ ਮਤੋ ।ਸਨਬੰਧ ਭਯੋ ਤਿਹ ਸੰਗ ਭਲ।ਇਕ ਸਾਰ ਮਿਲੇ ਬਰ ਨਾਰਿ ਕਲ ॥੩॥
In Sultanpur lived Jai Ram Ji, who belonged to Khatri clan and was a man of good intellect. The auspicious relation was confirmed with him, and both were compatible with each other. 3.

ਸਜਿ ਸਾਜਿ ਬਰਾਤ ਭਲੀ ਸਗਰੀ । ਕਿਯ ਆਨ ਢੁਕਾਅੂ ਸੁਸੂ ਨਗਰੀ । ਲਿਯ ਸੰਗ ਮਤੰਗ ਤੁਰੰਗਨ ਕੇ । ਪਟ੫ ਸ਼ੋਭਤਿ ਹੈਣ ਬਹੁਰੰਗਨ ਕੇ ॥੪॥
The beautifully decorated wedding party entered the town of in-laws. The accompanying horses and elephants, and the beautiful colours of clothes worn by the wedding party looked elegant. 4.

ਬਰ ਭੂਖਨ ਕੰਚਨ ਅੰਗ ਧਰੇ । ਝਮਕਾਤਿ ਜਰਾਵਨ ਸੰਗ ਜਰੇ ।ਮਨ ਹੋਇ ਅੁਦਾਰ ਧੰਨ ਬਰਖੇ । ਸਭਿ ਪਾਵਹਿਣ ਰੰਕ ਰਿਦੇ ਹਰਖੇ ॥੫॥
Their bodies were decorated with beautiful gold ornaments, and the studded gems were shining and glittering. Money was being showered with open-heartedness, which made poor people very happy. 5.

ਬਾਜਤਿ ਨਗਾਰੇ ਬਹੁ ਬੇਦਨ ਅਖਾਰੇ ਹੋਤਿ ਕੌਤਕ ਨਿਹਾਰੇ ਮਨ ਰਹੇ ਹੈਣ ਲੁਭਾਇ ਕੈ । ਪਾਇ ਕੈ ਨਿਦੇਸ ਕੋ ਬਰਾਤ ਨੈ ਨਿਵੇਸ਼ ਕੀਨੋ ਅਥਏ ਦਿਨੇਸ਼ ਕੋ ਹੁਤਾਸਨ ਜਗਾਇ ਕੈ । ਭਾਵਰੈ ਕੋ ਲੇਯ ਸਭਿ ਦਿਜ਼ਜਨ ਕੋ ਦਾਨ ਦੇਯ ਅੰਗਨਾ ਸੁਨਾਇ ਗਾਰਿ ਗੀਤਨ ਕੋ ਗਾਇ ਕੈ । ਦੋਅੂ ਕੁਲ ਰੀਤਿ ਕੀਨ ਦਾਇਜ ਬਹੁਤ ਦੀਨ ਵਡੋ ਜਸੁ ਲੀਨ ਸਭਿ ਰਹੇ ਹਰਖਾਇ ਕੈ ॥੬॥
Many drums were being played, and wonderful antics performed, which delighted the minds of Bedis. Upon receiving permission, the wedding party rested, and lights were lit upon sunset. Then, circumambulations were performed, Brahmins were given donations, and women sang wedding songs. Rituals of both sides were duly performed, much dowry was given that brought many praises, and everyone was happy. 6.

ਕੀਨੋ ਅੁਪ ਬਾਹ ਅਭਿਰਾਮ ਯੋ ਜਰਾਮ ਪੁਨ ਗਯੋ ਨਿਜ ਧਾਮ ਮਨ ਆਨਦ ਬਢਾਇ ਕੈ । ਬਾਸੁਰ ਬਿਤੀਤੇ ਕੁਛ ਨਾਨਕ ਸੋਣ ਕਾਲੂ ਕਹੈ ਭਗਨੀ ਕੋ ਆਨਿ੩ ਸੁਲਤਾਨ ਪੁਰਿ ਜਾਇ ਕੈ । ਮਾਨਤਿ ਨ ਬੈਨ ਅਨੁਕੰਪਐਨ ਤੂਸ਼ਨੀ ਭੇ ਜਾਣ ਕੋ ਕਿਹ ਭੈ ਨ, ਨੀਚੇ ਨੈਨ ਠਹਿਰਾਇ ਕੈ ।ਰਾਇ ਕੇ ਨਿਕਟ ਜਾਇ ਸਭਿ ਹੀ ਸੁਨਾਇ ਬਿਧਿ ਭਗਨੀ ਨ ਆਨਤਿ੫ ਹੈ ਰਹੋਣ ਸਮਝਾਇ ਕੈ ॥੭॥
In this way, Jai Ram Ji got married and happily returned back to his home. When few dayspassed, Baba Kalu Ji said to Guru Nanak Dev Ji, “Go to Sultanpur and bring your sister back home”. But house of grace Sri Guru Nanak Dev Ji did not agree and remained quiet; he, who is not afraid of anyone, kept his gaze lowered. In the end, Baba Kalu Ji went to Rai Bular and told the whole story – “I have tried my best to explain to (Sri Guru) Nanak (Dev Ji), but he still won’t go bring his sister back home”. 7.

ਰਾਇ ਭੇਜੋ ਦਾਸ ਕੋ ਬੁਲਾਇ ਸੁਖ ਰਾਸ ਰੂਪ ਸਾਦਰ ਬਸਾਇ ਪਾਸ ਪ੍ਰੇਮ ਕੇ ਪ੍ਰਕਾਸ਼ ਸੋ । ਮਾਥੇ ਪਰ ਹਾਥ ਫੇਰ, ਗਾਥਾ ਹਿਤ ਸਾਥ ਕਹਿ ਏਕ ਵਾਰ ਜਜ਼ਯੈ ਸੁਸਾ ਆਨੀਏ ਅਵਾਸ ਸੋ । ਦੂਜੇ ਤਹਾਂ ਜਾਇ ਰਹੋ ਰਿਦੈ ਸੁਖ ਪਾਇ ਅਹੋ ਕਾਲੂ ਕੀ ਕਲਾਹਿ ਮਿਟ ਜਾਇ ਅਨਾਯਾਸ ਸੋ । ਸਹਿਜ ਸੁਭਾਇ ਤਬ ਹੀਏ ਜੋ ਸੁਹਾਇ ਕਰੋ ਜਾਵਨੋਣ ਅੁਚਿਤ ਤੁਮੈ ਅਬੈ ਸੁਸਾ ਪਾਸ ਸੋ ॥੮॥

Rai Bular sent his servant to bring the storehouse of all joys Sri Guru Nanak Dev Ji, and respectfully made the light of love Guru Ji sit near him. He lovingly ran his hand on Guruji’s forehead and explained the whole story to him, and said, “Firstly, please go and bring your sister back home. Secondly, go spend some time there, so that your mind feels happy and, without making any effort, it would also help (Baba) Kalu Ji get rid of his mental turmoil. Then you can do anything that feels natural to you; but for now, it is appropriate that you go to your sister’s place. 8.

ਬ੍ਰਿੱਧ ਬੈਸ ਨਗਰੇਸ਼ੁ ਬੱਲਭ ਵਿਸ਼ੇਸ਼ ਲਖਿ ਮਾਨੇ ਜਗਤੇਸ਼ ਬੈਨ ਭਾਨੇ ਮਨ ਆਪਨੇ । ਬਾਲਾ ਭਨੈ ਅੰਗਦ ਜੀ! ਕੀਜੈ ਪਾਨ੫ ਕਥਾ ਰਸ ਭਏ ਹੈਣ ਤਯਾਰ ਜਿਨ ਕੀਨੇ ਦੰਭ ਖਾਪਨੇ । ਮੋ ਸੇ ਹਿਤ ਸਦਾ ਧਰੈਣ, ਦਾਸ ਜਾਨ ਦਯਾ ਕਰੈਣ ਨਿਕਟਿ ਹਕਾਰ ਲੀਨ ਸਾਥ ਕੋ ਅਪਾਪ ਨੇ । ਆਇ ਕੈ ਨਿਕੇਤ ਲੀਨ ਬੇਦੀ ਕੁਲਕੇਤ ਨੇਗ ਮਾਤਾ ਕਰਿ ਹੇਤ ਬਿਦਾ ਕੀਨ ਹਰਿ ਜਾਪਨੇ ॥੯॥
Considering the old age ofthe state’s ruler, and his affectionate nature, the lord of the world Guru Ji agreed; the words of Rai Bular appealed to his mind. Bhai Bala Ji says–“Sri Guru Angad Dev Jeo! Drink the ambrosial nectar! Listen how the destroyer of hypocrisy Guru Nanak Dev Ji agreed to go. He always loved me, and considering me his own bestowed much grace on me. Guruji called me and asked me to accompany him.” The emblem of Bedi clan Guru Ji came home and had collected suitable gifts for his sister. Mata Tripta Ji bade farewell to the reciter of Lord’s name Guru Ji with much love and affection. 9.

ਚਲੇ ਪੰਥ ਮੰਦ ਮੰਦ ਆਨਦ ਕੇ ਕੰਦ ਜੋਅੂ ਸੁੰਦਰ ਮੁਕੰਦ ਪਦ੧੬ ਨੈਨ ਅਰਬਿੰਦ ਸੇ । ਦੇਖਤਿ ਸਿਸੁਰ ਰੁਤਿ ਕਾਨਨ ਨਿਪਾਤ ਪਾਤ ਨਗਨ ਬਿਟਪ ਭੇ ਨਰਕ ਅਘਵੰਦ ਸੇ । ਪਤਝੜ ਰੁਜ਼ਤ ਦ੍ਰਿਸ਼ਟਾਂਤ ਆਣਬਨ ਕੋ ਮੌਰ ਭਖਿ ਕੰਠ ਕਲ ਕੋਕਲਾ ਕੇ ਕੂਕਤਿ ਸੁਨਾਇ ਕੂਕ ਪਾਵਤਿ ਅਨਦ ਸੇ । ਕੀਰ, ਕਲਬਿੰਕ, ਕੰਕ, ਤੋਕਕ, ਕਕੰਨ, ਕੋਕ ਕੁਰਕਟ ਕਰੇਟੂ, ਕਾਕ, ਕੇਕੀ, ਹੈਣ ਨਰਿੰਦ ਸੇ ॥੧੦॥

The bestower of peace, the emancipator lotus-eyed Guru Ji have beautiful feet; theystarted walking slowly on the path to Sultanpur. Because of the autumn season, the leaves in the woods had dried up, and trees were naked like sinners going on their way to hell.Having eaten mango blooms, the throats of Koels were singing beautifully; they were enjoying themselves. Many other birds, like parrots, herons, quails, geese, cocks, ravens, crows, peacocks, etc. were also singing. 10.

ਬੋਲਤਿ ਕਪੋਤ ਭ੍ਰਿੰਗ, ਖੰਜਨ, ਕੁਲਿਗ ਕਲ ਸਾਰਸ ਕੁਰੰਗ ਨਾਨਾ ਰੰਗ ਕੇ ਬਿਹੰਗ ਹੈਣ।ਕਾਨਨ ਅੁਲਘਿ ਗਏ ਨਗਰ ਅੁਮੰਗ ਪਿਖਿ ਨਾਗਰ ਔ ਨਾਗਰੀ ਅਨਦ ਬਹੁ ਰੰਗ ਹੈਣ । ਗਾਵਤਿ ਬਸੰਤ ਮਿਲ ਨਾਚਤਿ ਅਨਤ ਘਰ ਰਾਇ ਰੰਕ ਤਜੀ ਸ਼ੰਕ ਫਿਰਤਿ ਨਿਸ਼ੰਗ ਹੈਣ ।ਹਾਥ ਸੋਣ ਬਜਾਇਣ ਤਾਰੀ ਮੁਖ ਤੇ ਸੁਨਾਇਣ ਗਾਰੀ ਡਾਰੈਣ ਪਿਚਕਾਰੀ ਭਰਿ ਰੰਗਤਿ ਸੁਰੰਗ ਹੈਣ ॥੧੧॥

Sparrows, bumblebees, wagtails, snipes, cranes, and other colourful birds were also singing there. Crossing the woods, they happily reached Sultanpur where they sawmen and women of the town in happy, colourful moods. They were joyously singing songs of spring, and rich and poor were dancing together in their houses without any worries or inhibitions. They were clapping their hands and hurled affectionate abuses, and (because of holi) were throwing colourful water at each other. 11.

ਸੋਦਰੀ ਸਦਨ ਗਏ ਕਮਲ ਬਦਨ ਪੁਨ ਬੰਧਨ ਕਦਨ ਜਾਣ ਕੇ ਨਾਮ ਲੇਤਿ ਹੋਤਿ ਹੈਣ । ਸਾਦਰ੫ ਸਨੇਹ ਕਰਿ ਮਿਲ ਕੇ ਬਿਸਾਏ ਗੇਹ ਕੁਸ਼ਲ ਪ੍ਰਸ਼ਨ੮ ਬੂਝ ਆਨਦ ਅੁਦੋਤਿ ਹੈਣ । ਏਕ ਦਿਨ ਰਹੇ, ਬਿਦਾ ਲੇਨਿ ਹਿਤ ਬੈਨ ਕਹੇ ਸੁਨਿ ਕੈ ਜੈਰਾਮ ਸਨਮਾਨੈ ਰੂਪ ਜੋਤਿ ਹੈਣ । ਮੇਰੇ ਧਾਮ ਰਹੋ, ਸੇਵਾ ਕਰੋਣ ਜੋਅੂ ਕਹੋ ਤੁਮ ਸੰਤ ਰੂਪ ਦੇਖੇ ਤੇ ਕਲੁਖ ਦੁਖ ਖੋਤਿ ਹੈਣ ॥੧੨॥
Then, lotus-faced Guru Ji, whose mere name is enough to break all bondages, reached his sister’s house. He was cordially invited inside and made to sit, and questions of his well-being were asked, which spread happiness everywhere. After staying there for one day, Guru Ji requested permission to leave; Jai Ram Ji, who respected the embodiment of light Satguru Ji, said: “Stay at my place, I will serve you as you tell me. Seeing your saintly form, all sins are eradicated”. 12.

ਪਰਮਾਨਦ ਜਨਕ ਜਰਾਮ ਕੋ ਬਖਾਨੇ ਬੈਨ ਬਿਦਾ ਦੇਹੁ ਅਬ ਕੇ ਬਹੁਰ ਪੁਰਿ ਆਵਈ । ਭਗਨੀ ਕੋ ਲੇਨਿ ਮਾਤ ਪਿਤਾ ਨੈ ਪਠਾਏ ਏਹ ਜਾਨੋ ਜੋਗ ਜਾਨੋ ਅਬ, ਨਹੀਣ ਪੁਨ ਜਾਵਈ । ਯਾ ਬਿਧਿ ਵਿਚਾਰ ਕੀਨਿ ਸਭਿਨਿ ਕੋ ਬਿਦਾ ਦੀਨਿ ਚਲੇ ਤਲਵੰਡੀ ਮਗ ਸੁੰਦਰ ਸੁਹਾਵਈ । ਬੇਦੀ ਕੁਲ ਕੇਤ ਆਏ ਸੁਸ ਕੇ ਸਮੇਤ ਨਿਜ ਪ੍ਰਵਿਸ਼ੇ ਨਿਕੇਤ ਮਾਤ ਅੰਗ ਮੈਣ ਨ ਮਾਵਈ ॥੧੩॥
Parmanand, Jai Ram Ji’s father, said to him, “Bid him farewell for now, he will come here some other time. He has been sent by his parents to fetch his sister, thus it is appropriate that he goes. He can come and stay some other time. Considering this, everyone bade farewell, and Guru Ji started his journey on the pleasing and beautiful path back to Talwandi. The emblem of Bedi clan Guru Ji reached home, and his mother was ecstatic to see him again. 13.

ਰਾਇ ਸੁਨੋ ਨਿਜ ਬੱਲਭ ਆਵਨ ਦਾਸ ਪਠਾਵਨ ਕੀਨ ਤਦਾਈ । ਲੀਨਿ ਬੁਲਾਇ, ਸੁ ਪਾਸ ਬਿਸਾਇ ਰਿਦੈ ਸੁਖ ਪਾਇ, ਅਖੀਣ ਭਰਿ ਆਈ । ਪ੍ਰੇਮ ਸੋਣ ਬੂਝ ਸਰੀਰ ਅਪੀਰ ਕੀ ਪ੍ਰੀਤਿ ਨਵੀਨ ਕਰੀ ਅਧਿਕਾਈ। ਧੀਰ ਧੁਰੰਧਰ ਸ਼੍ਰੀ ਗੁਰੁ ਪੂਰਨ ਛੇਮ ਕਹੀ ਔ ਜਰਾਮ ਵਡਾਈ ॥੧੪॥

The instant Rai Bular heard that most loving Guru Ji is back, he sent his servant to Guru Ji’s place. He invited him, and made him sit next to him which gave much peace to his heart, and made his eyes moist.With great love and affection he enquired about his well-being. Bearer of fortitude, Absolute Guru Ji told about his health, and praised Jai Ram Ji. 14.

ਸਦਨ ਅਏ ਦੁਖਕਦਨ ਪੁਨ,ਜਿਨ ਤੇ ਮਦਨ ਲਜਾਇ। ਰਦਨ ਕੁੰਦ ਕੰਦਲ ਅਨਦ, ਮੰਦ ਮੰਦ ਗਤਿਪਾਇ ॥੧੫॥

Afterwards, the eradicator of all pains, whose teeth are as white as the Chandni flowers, the young shoot of happiness, from whom even god of love feels ashamed, slowly walked back home. 15.

ਮਾਨਹੁ ਸ਼ਿੰਗਾਰ ਨਿਜ ਰੂਪ ਪ੍ਰਗਟਾਵਈ । ਕਿਧੋ ਸਸਿ ਪਾਸ ਚਹਿ ਪਸਰੋ ਤਮਸ ਜਸਕਿਧੋ ਮੁਖ ਸਾਰਸ ਪੈਣ ਮਧੁਪ ਸੁਹਾਵਈ । ਭੁਜਾਂ ਹੈਣ ਪ੍ਰਲਭ ਭਾਰੀ, ਉੱਨਤ ਸਿਕੰਧ ਚਾਰੀ ਦਯਾ ਭਰੀ ਨੈਨ ਕੋਰ ਚਿਜ਼ਤ ਕੌ ਚੁਰਾਵਈ । ਕੁੰਡਲ ਕਪੋਲ ਪਰ ਝਮਕਤਿ ਲੋਲ ਭਏ ਚਿਬੁਕ ਅਮੋਲ ਛਬਿ ਹੇਰੋ ਤੇ ਲੁਭਾਵਈ ॥੧੬॥
On the beautiful face of Satguru Ji was small black beard, which looked as if art of beautification itself was expressing its form, or like the shadows on the moon, or like the beauty of bumblebee hovering on the face of lotus. His arms were long and shapely, and shoulders broad and beautiful. His compassion-filled eyes were stealing everyone's hearts. On his cheeks shone beautiful curly hair, and the priceless dimple on the chin wonanyone who saw it. 16.

ਰਾਗ ਬਿਰੋਧ ਤੇ ਬ੍ਰਿਜ਼ਤਿ ਨਿਰੋਧਨਆਦਿ ਤੇ ਰੀਤਿ ਸਦਾ ਜਿਨ ਕੀ ।ਛੈ ਨ ਸਕੈ ਹਰਖੰ ਮਨ ਸ਼ੋਕ ਦੈ ਜੋਣ ਦਲ ਕੰਜ ਜਲਕਨ ਕੀ । ਏਕ ਸੇ ਆਨਦ ਮੈ ਮਗਨ ਜਗ ਤਾਰਨ ਲੀਲਾ ਕਰੇ ਤਨ ਕੀ । ਐਸੇ ਗੁਰੂ ਕੀ ਜੋਅੂ ਸਤਿ ਸੰਗਤ ਸੇਵਤਿ ਕਾ ਅੁਪਮਾ ਤਿਨ ਕੀ ॥੧੭॥

Guru Ji, whose nature from the very beginning was that of non-indulgence and full of concentration, were untouched by happiness, sorry, anger, etc.; like petals of lotus flower cannot be touched by drops of water. The saviour of the world would remain immersed in unbroken bliss, although his body would keep performing worldly actions. Those who do company of such Satguru are beyond all praises. 17.

ਉਦਾਸੀਨ ਬ੍ਰਿਤਿ ਮੈਣ ਸਦਾ, ਸ਼੍ਰੀ ਬੇਦੀ ਕੁਲਕੇਤੁ ।ਅਸ ਬਿਧਿ ਦਿਵਸ ਬਿਤਾਵਈਣ, ਜਗ ਤਾਰਨ ਕੇ ਹੇਤੁ ॥੧੮॥

The emblem of Bedi clan Guru Ji would always remain in contemplative mood; this is how he passed his days for the liberation of the world. 18.

ਬਹੁਰੋ ਜੈਰਾਮ ਚਲਿ ਆਯੋ ਸਸੁਰਾਰ ਧਾਮ ਜਾ ਕੋ ਅਭਿਰਾਮ ਬੇਖ, ਲੇਨੇ ਹਿਤ ਨਾਨਕੀ । ਸੁਨਿ ਕੈ ਬੁਲਾਰ ਨੈ ਬੁਲਾਇ ਪਠਾ ਤਾਤਕਾਲ ਆਇ ਮਿਲੋ ਭਲੀ ਰੀਤਿ ਕਰੀ ਸਨਮਾਨ ਕੀ । ਕੁਸ਼ਲ ਪ੍ਰਸੰਗ ਕਰਿ, ਰਿਦੇ ਮੈ ਅਨਦ ਧਰਿ ਬੋਲੋ ਸਮਝਾਨ ਹਿਤ ਬਿਧਿ ਗਤਿਦਾਨ ਕੀ । ਕਲਾਵਾਨ ਨਾਨਕ ਸੁਜਾਨ ਕੋ ਤੂੰ ਭਲੇ ਮਾਨ ਕਲਹ ਕਰਤਿ ਕਾਲੂ ਸਮਝ ਨ ਸਾਨ ਕੀ ॥੧੯॥

Then, Jai Ram Ji, dressed in beautiful clothes, came to his in-laws at Talwandi to bring his wife back. On hearing the news of his arrival, Rai Bular immediately invited him to his place, and gave him much respect on his arrival. After enquiring about his well-being, Rai Bular's heart filled with joy as he said this about emancipator Guru Ji, "Jai Ram Ji, consider (Sri Guru) Nanak (Dev Ji) to be all-powerful and very special person. (Baba) Kalu keeps fighting with him all the time; he knows nothing about the wise". 19.

ਮੇਰੋ ਕਹੋ ਮਾਨਿ ਨਿਜ ਰਾਖੋ ਘਰ ਮਾਨ ਸਨ ਅੁਤੇ ਕਿਤ ਥਾਨ ਬਿਧਿ ਬਾਹਿ ਕੀ ਮਿਲੀਜੀਏ । ਸੇਵਅੁ ਸਭਿ ਭਾਂਤਿ ਸੋ ਮਿਟਾਇ ਮਨ ਭ੍ਰਾਤ ਮੀਤ! ਭੂਲ ਹੂੰ ਨ ਪ੍ਰਤਿਕੂਲ ਹੋਨੀ ਮਤਿ ਕੀਜੀਏ । ਸਾਰਥ ਪ੍ਰਮਾਰਥ ਮੈਣ ਜਨਮ ਪਦਾਰਥ ਕੋ ਚਾਹੋ ਜਿ ਸਕਾਰਥਾ ਤੌ ਨੀਕੇ ਲਖਿ ਲੀਜੀਏ । ਏਕ ਤੌ ਕਹਿਨ ਮੇਰੋ ਦੂਜੇ ਸਨਬੰਧ ਤੇਰੋ ਤੀਜੇ ਨਿਜ ਭਲਾ ਹੇਰੋ ਸੇਵਾ ਮੈਣ ਪ੍ਰਸੀਜੀਏ ॥੨੦॥
“Agree to what I say - respectfullykeep him at your home, and get his marriage fixed somewhere there. O friend! Dispel all your concerns and serve him well, and don’t say anything wrong to him, even by mistake. Consider (Sri Guru) Nanak (Dev) Ji to be Supreme if you wish to make your life’s journey successful and obtain salvation. Firstly, this is what I say, secondly, you are related to him, and thirdly, see your personal welfare in this and gladly serve him in every way possible”. 20.

ਕਲਹੀ ਕਾਲੂ ਕਲਹਿ ਕਰਿ ਯਾਂ ਤੇ ਰਹਹਿ ਉਦਾਸ । ਜਾਹੁ ਜਬਹਿ ਨਿਜ ਸਦਨ ਕੋ ਪੁਨ ਪਠਵਹੁਣ ਤੁਮ ਪਾਸ ॥੨੧॥

“Querulous (Baba) Kalu Ji keeps fighting with him, that is why he (Guru Ji) remain sad. When you go back to your home, I will send him to you”. 21.

ਜੈਰਾਮ ਤਬੈ ਹਰਖਾਇ ਰਿਦੇ ਕਹਿ ਭਾਗ ਜਗੇ ਅਪਨੇ ਵਡ ਜਾਨੋ । ਜਿਨ ਕੀ ਅੁਪਮਾ ਤੁਮ ਆਪ ਕਰੋ ਸੁ ਚਲੈ ਮਮ ਧਾਮ ਕ੍ਰਿਤਾਰਥ ਮਾਨੋ । ਧਨ ਤੇ ਤਨ ਤੇ ਮਨ ਤੇ ਜਨ ਤੇ ਸਭਿ ਆਇਸੁ ਮੈਣ ਤਿਨ ਕੀ ਸਿਰ ਠਾਨੋ । ਕਹਿ ਯੌ ਅੁਠਿ ਬੰਧਨ ਕੀਨਿ ਬੁਲਾਰ ਕੋ ਹੋਇ ਬਿਦਾ ਸੁ ਨਿਕੇਤ ਸਿਧਾਨੋ ॥੨੨॥
Hearing this, Jai Ram Ji became elated, and said, “I believe my good fortunes have awakened. If the one you are praising enters my house I would consider my life successful. I will serve him with body, mind and wealth, and will also employ servants to obey his every command”. Saying this, he bade farewell to Rai Bular, and headed back to his home. 22.

ਲੀਨਿ ਭਾਰਜਾ ਸਾਥ, ਡੋਲੇ ਮਹਿਣ ਚਢਿਵਾਇ ਕਰਿ । ਮਿਲ ਸ਼੍ਰੀ ਨਾਨਕ ਸਾਥ, ਸਾਸ ਸਸੁਰ ਕੋ ਨਮੋ ਕਰਿ ॥੨੩॥
After meeting Sri Guru Nanak Dev Ji, and offering his salutations to his in-laws, Jai Ram Ji got his wife, Nanaki Ji, to sit in the palanquin. 23.

ਸਨੇ ਸਨੇ ਪ੍ਰਸਥਾਨ, ਯੁਤ ਦਾਸਨ ਕੇ ਘਰ ਗਯੋ । ਸਿਮਰਤਿ ਸਤੁਤਿ ਬਖਾਨ, ਸ਼੍ਰੀ ਨਾਨਕ ਕੋ ਦੰਪਤੀ ॥੨੪॥

Treading slowly, Jai Ram Ji and servants reached back home. Both husband and wife sang praises of Sri Guru Nanak Dev Ji and remembered him fondly. 24.

ਤਾਂ ਪਸ਼ਚਾਤ ਰਹੇ ਜਸ ਭਾਂਤਿ ਕਹੋ ਤਸ ਗਾਥ ਸੁਨੋ ਸੁਖਦਾਨੀ! । ਯੋਗ ਕੀ ਰੀਤਿ ਨਿਕੇਤ ਬਿਖੈ ਵਰਤੈ, ਨਿਰਲੇਪ ਵਿਖੇਪਤਾ ਹਾਨੀ । ਜੈਸ ਬਿਦੇਹ ਰਹੋ ਗ੍ਰਿਹਸਤਾਸ਼੍ਰਮ ਹੈ ਅਜ ਲੋ ਪਰਤਛ ਕਹਾਨੀ । ਪਾਵਕ ਬੀਚ ਬਿਭੂਤ ਛਪੈ ਤਿਵ ਰਾਖੀ ਛਪਾਇ ਕਲਾ ਗੁਨਖਾਨੀ ॥੨੫॥

(Bhai Bala is saying) “Now I narrate to you how Satguru Ji spent his time after that. Please listen, O bestower of peace Guru Angad Dev Ji!”At home, he would meet and mix with everyone without any difference, but his internal state would remain unaffected; just like King Janak led householder's life totally detached from his body, that story is evident today. Guru Ji kept his divine powers hidden, like flames hide themselves beneath ashes. 25.

ਲਖਿ ਨ ਸਕਹਿਣ ਅਨਜਾਨ ਬਕਹਿਣ ਸਿ ਅਸ ਮਿਲ ਪਰਸਪਰ । ਕਾਜ ਕਠਨ ਜਗ ਜਾਨਿ ਬਿਨ ਮਤਿ ਹੋਇ ਨ ਆਵਈ ॥੨੬॥

Ignorant people could not recognise his true self, which is why they would get together and say, “He (Sri Guru Nanak Dev Ji) is dim-witted, hence cannot perform tedious worldly affairs.” 26.

ਸ਼੍ਰੀ ਬੇਦੀ ਕੁਲਚੰਦ, ਰਹਤਿ ਸਮਾਨ ਸੁਭਾਇ ਮੈ । ਕਮਲਨ ਸੇ ਮਤਿਮੰਦ, ਕੈਸੇ ਸਕਹਿ ਪਛਾਨ ਸੋ ॥੨੭॥

The moon of Bedi Clan Sri Guru Nanak Dev Ji would remain in unaffected, carefree state. How could people with inferior intellect, who are like the lotus flower that turns its face away from the moon, identify Guru Ji? 27.

ਧਰਮਧੁਰੀਨ ਅਗਾਧ, ਅਸ ਬਿਧਿ ਸਮਾਂ ਬਿਤਾਵਈ । ਚਲਿ ਕਰਿ ਆਯੋ ਸਾਧ, ਏਕ ਦਿਵਸ ਤਲਵੰਡਿਕਾ ॥੨੮॥

All-virtuous, God-form Guru Ji were spending his days like this, when a saint happened to arrive at Talwandi. 28.

ਰੀਤਿ ਤਨ ਸੰਤ ਕੀ ਅਤੀਤ ਬੈਠੋ ਆਨਿ ਇਕ ਨਗਰ ਵਹਿਰ ਬਰ ਆਸਨ ਡਸਾਇ ਕੇ । ਤਾਂਹੀ ਸਮੇ ਸਹਿਜ ਸੁਭਾਇ ਗਏ ਨਾਨਕ ਜੀ ਬੈਸੇ ਕਰਤਾਰ ਕਰਤਾਰ ਤਾਂ ਸੁਨਾਇ ਕੇ । ਕੰਚਨ ਕੀ ਮੁੰਦ੍ਰਿਕਾ ਸੁਹਾਇ ਛੁਜ਼ਦ੍ਰ ਆਣਗੁਰੀ ਮੈ ਲੋਟਾ ਹਾਥ ਲੀਏ ਅੁਪਕਾਰੀ ਜੇ ਸੁਭਾਇ ਕੇ । ਬੂਝਤਿ ਅਤੀਤ ਕੌਨ ਨਾਮ ਤੌ ਬਰਨ ਰੀਤਿ ਕਹੋ ਪਰਤੀਤ ਨਿਜ ਚੀਤ ਕੀ ਜਨਾਇਕੈ ॥੨੯॥
Wearing saintly garb, he prepared a nice seat for himself and sat on the outskirts of Talwandi. At that moment, Sri Guru Nanak Dev Ji impulsively reached there, and saying 'Kartar, Kartar' sat next to him. Guru Ji had a gold ring on his little finger, and carried a brass water vessel in his hand, because he was of a generous disposition. The saint asked Guru Ji, "What is your name, what clan do you belong to, and on whom you have got your faith fixed". 29.

ਨਾਨਕ ਹੈ ਨਾਮ ਨਿਰੰਕਾਰੀ ਤਨ ਬੇਖ ਜਾਨ । ਖਤ੍ਰੀ ਕੀ ਜਾਤਿ ਗੋਤ ਬੇਦੀ ਮਮ ਜਾਨੀਏ । ਕਹੈ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ? ਉਤਰ ਬਤਾਇ ਹਮ ਕੌਨ ਤੇ ਪ੍ਰਮਾਨੀਏ । ਰਾਵਰਿ ਤੋ ਸੰਤ ਰੂਪ ਮਤੋ ਹੈ ਅਨੂਪ ਸ਼ੁਭ ਭਏ ਨਿਰੰਕਾਰ ਹੂੰ ਕੇ ਭੇਦ ਨ ਪਛਾਨੀਏ । ਐਸੇ ਕਹਿ ਵਾਕ ਲੀਨੀ ਕਰ ਤੇ ਉਤਾਰਿ ਛਾਪ ਲੋਟਾ ਸਾਧੂ ਲ਼ ਦਿਤਾ ਲੋਟੇ ਕੇ ਸਮੇਤ ਤਾਂਹਿ ਦੀਨੀ ਸੁਖ ਦਾਨੀਏ ॥੩੦॥
Guru Ji said, "My name is Nanak, consider my mind and body as that of the Formless. I belong to Khatri clan, and my caste is Bedi". The saint said, "How can you become the Formless yourself? Answer me, what is the proof of this?" Guru Ji said, "You are a saint, you possess positive intellect, you do not know the secret of the Formless." Saying this, bestower of peace Guru Ji took off the ring from his finger and offered it to the saint along with the brass water vessel. 30.

ਕਹੇ ਪੁਨ ਸੰਤ ਹਮੈਣ ਪਹੁੰਚੀ, ਸੁ ਲੇਹੁ ਅਬ ਨਹੀ ਮੋਹਿ ਕਾਮ ਨਿਜ ਧਾਮ ਲੈ ਸਿਧਾਈਏ । ਏਕ ਬਾਰ ਦੇਇ ਕਰਿ ਤਾਂਹਿ ਕੋ ਸੋ ਲੇਹਿ ਹਮ ਦੇਤਿ ਕਰ ਲੇਤਿ ਜੌਨ, ਧਰਮ ਲਜਾਈਏ ।ਹੋਇ ਕੈ ਪ੍ਰਸੰਨ ਸੰਤ ਕਹਿਤ ਪ੍ਰਛੰਨ ਬੇਖ ਲੇਤਿ ਕਰਤਾਰ ਸੁਧ, ਐਸੇ ਜਾਨ ਪਾਈਏ ।ਸੰਤ ਤਬ ਚਲੋ ਗਯੋ, ਨਾਨਕ ਸਦਨ ਅਯੋ ਸੁੰਦਰ ਬਦਨ ਨਿਜ ਸਿਜ਼ਖ ਸੁਖਦਾਈਏ ॥੩੧॥
Returning the objects, the saint said to Guru Ji, "Consider them received, now take them back. They are of no use to me; take them to your house!" Guru Ji said, "I have offered them to you, how can I take them back now? The religious principle breaks if one takes back what has already been offered." Hearing this, the saint became happy and said, "It appears to me the Lord Himself secretly takes care of your entire affairs." The saint then went away, and the bestower of peace to the Sikhs, the beautiful faced Sri Guru Nanak Dev Ji returned back home. 31.

ਕਾਲੂ ਕਰ ਦੇਖਿ ਕਹੋ, ਕੋਪ ਮੈ ਬਿਸੇਖ ਮੁਖ ਭਾਖੈ ਦੁਰਬਾਚ ਅਬ ਸਾਚ ਕਹੋ ਮੋਹਿ ਕੋ ।ਲੋਟਾ ਤੈਣ ਗਵਾਇ ਛਾਪ ਦੀਨੀ ਕੌਨ ਜਾਇ ਸੁਤ! ਸਦਾ ਦੁਖਦਾਇ ਮਤਿ ਆਵਤਿ ਨ ਤੋਹਿ ਕੋ । ਕਹਾਂ ਲੌ ਪੁਕਾਰੋ, ਨਹਿਣ ਲੀਨਿ ਤੈ ਸਮ੍ਹਾਰੋਭੌਨ ਕੀਨ ਯੌਣ ਅੁਜਾਰੋ, ਮੁਰ ਕਹੋ ਜਿ ਨ ਪੋਹਿ ਕੋ । ਇਛਾ ਜਹਿ ਜਯੈ, ਹਮ ਧਾਮ ਹੂੰ ਨ ਅਯੈ ਨਿਜ ਖਯੈ ਜੋ ਕਮਯੈ ਕਹੋ ਰਿਦੈ ਭਰਿ ਛੋਹਿ ਕੋ ॥੩੨॥

On seeing the ring missing from his finger, (Baba) Kalu Ji got extremely angry, spoke ill words to him, and said, “Son, now tell me honestly where you have lost the vessel, andto whom you have given the ring ? You have always given me worries, you neverlearn a thing. How long can I keep telling you, you pay no heed! Instead you keep destroying the house like this. You are not interested in anything I have to say to you. Go wherever you wish, do not come back to our house. Earn and eat on your own.” This (Baba) Kalu Ji said to Guru Ji with remorse-filledheart. 32.

ਛੋਡੀ ਜੋ ਕਮਾਈ ਤੇਰੀ, ਦੀਨੀ ਤੈ ਗਵਾਇ ਮੇਰੀ ਬਨਜ ਬਿਅੁਹਾਰ ਕੀ ਨ ਮਜ਼ਤਿ ਤੇਰੇ ਪਾਸ ਹੈ ।ਤੂ ਸ਼ਨੀ ਕਰਤਿ, ਹੌ ਹੂੰ ਬੋਲਤਿ ਖਪਤਿ ਨਿਤ ਮਾਨਤਿ ਨ ਬਾਤ ਕਿਧੋਣ ਦੁਜ਼ਖ ਹੀ ਕੀ ਰਾਸ ਹੈ ।ਰਾਇ ਸੰਗ ਧਾਇ ਜਾਇ ਕਹੋ ਕਾਹੂ ਭੇਦ ਸਭਿ ਕਾਲੂ ਕੋ ਬੁਲਾਇ ਰਾਇ ਲੀਨਿ ਤਬ ਆਸੁ ਹੈ । ਕਹਾਂ ਤੋਹਿ ਭਯੋ, ਨਹਿਣ ਮਾਨੈ ਕਿਮ ਕਹੋ ਬਹੁ ਪ੍ਰਾਕ ਸਮਝਯੋ ਤੇਰੋ ਗਯੋ ਬਿਸਵਾਸ ਹੈ ॥੩੩॥
“Forget about your income, you have wasted my earnings too. You do not possess the intellect to do business. Every day I fruitlessly waste my time with you, but you remain either quiet, or nod half-heartedly. You do not agree to anything I tell you. You are like a mine of endless suffering for me.” Someone quickly ran to Rai Bular and told this story, who immediately called Baba Kalu Ji over, and said, “What has happened to you? I have explained to you many times before, still you do not agree to anything I tell you. I have lost all my faith on you.” 33.

ਪਥਰ ਤੇ ਨਿਠੁਰੋ ਅਧਿਕ ,ਜਲ ਮਮ ਬਚ ਕਿਮ ਭੇਦ । ਨਾਨਕ ਕਦਲੀ ਕੋਮਲ ਪੌਨ ਜਿਵੇ ਦੇ ਖੇਦ ॥੩੪॥

“(Baba) Kalu (Ji) you are harder than stone, how can my water-like words penetrate you? (Sri Guru) Nanak (Dev Ji) is as delicate as a banana, even a light breeze can shake him up.” 34.

ਨਾਨਕ ਤਾਤ ਕਹੀ ਤਬ ਬਾਤ ਸੁਨੋ, ਕਰ ਛਾਪ ਹੁਤੀ ਸੁਧ ਨਾਂਹੀ ।ਜਾਨਤਿ ਨਾਂਹਿ ਨ ਕਾਹਿ ਕਰੀ ਕਿਹ ਗੇਰ ਦਈ ਕਿ ਦਈ ਕਿਸ ਪਾਹੀ ।ਹੌਣ ਅਨੁਮਾਨ ਤੇ ਜਾਨਤਿ ਹੌਣ ਮਨ ਗੋਸ਼ਟੀ ਨਿਤ ਫਕੀਰਨ ਕਾਹੀ । ਤਿਨ ਕੋ ਨ ਬਤਾਵਤਿ ਹੈ ਪੁਨ ਤੂਨ੫ ਧਾਰਤਿ ਹੈ ਮੁਖ ਮਾਂਹੀ ॥੩੫॥
Guru Nanak Dev Ji’s father said, “Listen to me! He had a ring on his finger, I have no idea what he has done with it, whether he has thrown it away or given to someone? It is my guess, and belief, that since he regularly meets and holds discussions with holy men, he must have handed the ring and vessel to them; now he has gone quiet and won’t speak about it.” 35.

ਹੌਣ ਕਿਹ ਤੇ ਜਿ ਕਮਾਇ ਕੈ ਆਨਤਿ ਖੋਵਤਿ ਹੈ ਨ ਵਿਚਾਰ ਕਰਾਹੀ । ਜੋ ਇਸ ਬੈਸ ਸਮਾਨ ਹੁਤੇ ਘਰ ਕਾਰ ਸੰਭਾਰਿ ਲਈ ਸਭਿ ਤਾਂਹੀ । ਔਰ ਨ ਜਾਨਤਿ ਕਾਜ ਕਛੂ ਇਹ ਦੇਵਨ ਕੋ ਸਭਿ ਤੇ ਸਰਸਾਹੀ । ਖਟਿ ਨ ਚਾਹਤਿ ਮੈ ਇਹ ਕੀ ਕਬ ਆਪ ਕਮਾਇ ਕੈ ਆਪ ਹੀ ਖਾਹੀ ॥੩੬॥
“If I earn some money from somewhere, he throws it away without thinking twice. All his companions of same age have taken care of household affairs. But, he knows nothing about work, and is always in forefront when it comes to giving. Not for once I wish for his earned money, all I want now is he earns and eats himself.” 36.

ਰਾਇ ਜੀ ਮੋਹਿ ਗੁਨਾਹਿ ਵਿਚਾਰਹੁ ਕੌ ਲਗ ਹੋਇ ਨਿਬਾਹਕ ਯਾਹੀ । ਹੌ ਮਰਿਹੋ ਤਬ ਕਿਅੁਣ ਨਿਭਿਹੈ ਅਬ ਬੈਸ ਜੁਵਾ ਨਹਿਣ ਕਾਰ ਕਮਾਹੀ । ਰਾਇ ਬੁਲਾਰ ਵਿਚਾਰਿ ਕਹੀ ਨਿਤ ਰਾਰ ਹੁਵੈ ਤੁਮਰੇ ਘਰ ਮਾਂਹੀ ।ਨਾਨਕ ਕੋ ਅਬ ਧਾਮ ਜੈਰਾਮ ਕਹੋ ਮਮ ਮਾਨ, ਪਠਾਉ ਤਹਾਂਹੀ ॥੩੭॥
“Rai Ji! Reflect and tell me what my crime is.How long will it go on like this? When I die, how will he earn his livelihood? He is young now, yet he does not work.” Rai Bular pondered for a while, and said, “There are fights in your house every day, take my advice and send (Sri Guru) Nanak (Dev Ji) to Jai Ram’s house.” 37.

ਰਿਸ ਸੋ ਦੁਰਬਾਕ ਕਹੈਣ ਨਿਤ ਹੀ ਦੁਖ ਨਾਨਕ ਰੰਜ ਸਦਾ ਘਰ ਮਾਂਹੀ । ਨਹਿ ਮੇਲ ਬਨੈ ਤੁਮਰੋ ਅੁਨ ਕੋ ਜਿਮ ਪੂਰਬ ਪਜ਼ਛਮ ਦੈ ਨਰ ਜਾਹੀ ।ਮਨ ਲੋਲਪਤਾ ਤਵ, ਤਾਂਹਿ ਅੁਦਾਰਤਿ ਸੰਤ ਸੁਭਾਇ ਸਦਾ ਕਰੁਨਾ ਹੀ । ਪੁਨ ਸੇਵਕ ਭੇਜ ਬੁਲਾਇ ਕੈ ਨਾਨਕ ਪਾਸ ਬਸਾਇ ਕੈ ਸਾਦਰ ਪ੍ਰਾਹੀ ॥੩੮॥
“You get angry and speak bad words to him every day, and (Sri Guru) Nanak (Dev Ji) is always upset and sad at home. You two do not get along, it is as if you are walking in opposite directions. You have greed in your heart, while he is generous, saintly and of compassionate disposition.” He then sent a servant and called Guru Ji over, made him sit next to him and respectfullysaid - .38.

ਪਤੀਆ ਮੈ ਲਿਖ ਦੇਯ ਹੌ,ਜਾਵੋ ਪੁਰਿ ਸੁਲਤਾਨ । ਪਰਚਹੁਗੇ, ਸੁਖ ਪਾਇ ਹੌ,ਕਾਲੂ ਕਲਹਿ ਨਿਦਾਨ ॥੩੯॥
“I will write you a letter, you go to Sultanpur. There your mind will be at ease, I will also feel content, and ignorant (Baba) Kalu (Ji’s) fighting will also cease. 39.

ਇਹ ਬਿਧਿ ਕਹਿ ਕਰਿ ਰਾਇ,ਪਾਤੀ ਲਿਖੀ ਜਰਾਮ ਕੋ । ਨਾਨਕ ਤੁਮ ਢਿਗ ਆਇ, ਭਾਗ ਵਡੇ ਨਿਜ ਜਾਨੀਏ ॥੪੦॥

Saying this, he wrote a letter addressed to Jai Ram Ji – “(Sri Guru) Nanak (Dev Ji) is coming to you, consider this your good fortune...” 40.

ਜਿਤੀ ਸੇਵ ਹੋਵੈ ਕਰੋ ਆਪ ਯਾਂਕੀ । ਲਿਖੀ ਰਾਇ ਐਸੇ ਭਯੋ ਪ੍ਰੇਮ ਛਾਕੀ । ਦਈ ਹਾਥ ਮੈ ਹੇਰਿ ਰੂਪੰ ਦਇਆਲਾ । ਬੁਲਾਯੋ ਮੁਝੇ ਸੰਗ ਦੇਨੇ ਕ੍ਰਿਪਾਲਾ ॥੪੧॥

“…and serve him as much as possible.” Rai Bular wrote the letter which almost made him drunk in Guru Ji’s love. He looked at the compassionate form of Guru Ji and handed him the letter, and called me (Bhai Bala Ji) to accompany Guru Ji on his journey. 41.

ਭਰੋ ਫੇਰ ਅੰਕੰ ਮੁਖੰ ਲੀਨ ਚੂਮੰ ।ਮੁਚੋ ਨੈਨ ਨੀਰੰ ਗਿਰੀ ਬੂੰਦ ਭੂਮੰ । ਮਨੋ ਬੋਗ ਪੀਰੰ ਰਿਦੇ ਨ ਸਮਾਵੈ । ਚਖੰ ਦਾਰ ਆਮੇਯ ਬਾਹੰ ਸੁ ਆਵੈ ॥੪੨॥
Rai Bular then gave Guru Ji a warm embrace, and kissed his forehead; a teardrop fell from his eye on the ground. It was as if Rai Bular could not contain the pain of separation in his heart, or in his eyes, thus it was leaking out from his eyes. 42.

ਦਿਲਾਸੋ ਦਿਯੋ ਹੈ ਧਰੋ ਹਾਥ ਸੀਸੰ । ਬਿਦਾ ਕੀਨਿ, ਪ੍ਰੀਤੰ ਬਹੂਤੀ ਛਿਤੀਸੰ । ਗਏ ਧਾਮ ਮਾਤਾ ਮਿਲੀ ਅਜ਼ਸ੍ਰ ਡਾਰੀ । ਬਿਧਾਤਾ ਗਤੰ ਨ ਲਖੀ ਜਾਇ ਨਾਰੀ ॥੪੩॥
Rai Bular placed his hand on Guru Ji’s forehead and consoled him; this is how Rai Bular lovingly said his farewell to Guru Ji. Afterwards, Sri Guru Nanak Dev Ji reached home where he met his weeping mother. She said, “Lord’s ways are mysterious, one cannot understand Him.” 43.

ਇਕੰ ਤਾਤ ਮੇਰੋ ਬਿਯੋਗੰ ਸੁ ਕੀਨੋ ।ਨ ਦੈਵੰ ਸਹਾਰੋ ਨ ਦੇਖੰਨ ਦੀਨੋ । ਭਰੇ ਅੰਕ ਮੈਣ ਸੀਤ ਸਾਸੰ ਨਿਕਾਰੇ । ਬਢੀ ਪੀਰ ਮਾਨੋ ਹੁਵੈਣ ਪ੍ਰਾਨ ਨਾਰੇ੧੯ ॥੪੪॥

“I have got only one son, even he has been separated from me. The Lord could not bear it, and has distanced him from me.” Taking Guru Ji in his arms, she started taking long, cold sighs. Her pain was so intense; it was as if her very life was being taken away from her. 44.

ਕਹੋ ਤਾਤ! ਤੇਰੇ ਬਿਨਾ ਕੈਸ ਜੀਵੋ । ਸਹੋ ਜਾਇ ਨਾਂਹੀ ਬਿਖੈ ਘੋਰ ਪੀਵੌ ।ਕਿਆ ਮੈਣ ਨਿਹਾਰੋ ਸੁ ਪਾਛੈ ਇਕਾਕੀ । ਹੁਤੋ ਸੂਨ ਏਕੋ ਸਮੀਪੰ ਨ ਤਾਂ ਕੀ ॥੪੫॥

She said, “Son! You tell me, how will I live without you? I won’t be able to bear it, will keep drinking the poison of separation. Who will I look at after you have gone? I have only one son, even he is not going to be with me.” 45.

ਕਰੀ ਬੰਦਨਾ ਮਾਤ ਕੋ ਰੋਤਿ ਛੋਰੀ ।ਪਿਤਾ ਕੋ ਨਮੋ ਕੀਨਿ ਦੋ ਹਾਥ ਜੋਰੀ ।ਸਖਾ ਕੋ ਮਿਲੇ ਜੋ ਹੁਤੇ ਬਾਲ ਪਾਰੇ ।ਮੁਝੈ ਸੰਗ ਲੈ ਫੇਰ ਪੰਥ ਪਧਾਰੇ ॥੪੬॥

Guru Ji folded his hands and paid his respects to his weeping mother. He also paid his respects to his father with folded hands. Then he met his childhood friends, and took me (Bhai Bala Ji) along, and started the journey. 46.

ਵਿਖੈ ਤੇ ਵਿਰਾਗੰ ਵਿਚਾਰੰ ਕਹਾਨੀ । ਮਗੰ ਜਾਤਿ ਭਾਖੈ ਭਲੇ ਮੋਖਦਾਨੀ । ਪੁਰੀ ਨੀਯਰਾਨੀ ਕਟੀ ਬਾਟ ਸਾਰੀ । ਪ੍ਰਵੇਸ਼ੰ ਬਗ਼ਾਰੰ ਕਿਯੋ ਹੇਰਿ ਚਾਰੀ ॥੪੭॥

Narrating tales of detachment and contemplation, the emancipator Guru Ji walked on the path. When entire distance was covered, Sultanpur came near and Guru Ji entered a beautiful marketplace. 47.

ਗਏ ਧਾਮ ਜੈਰਾਮ ਬੇਦੀਨ ਰਾਈ । ਤਬੈ ਨਾਨਕੀ ਸੋਦਰੀ ਦੇਖਿ ਧਾਈ । ਅੁਭੈ ਪੈਰ ਪੈ ਆਨਿ ਕੈ ਸੀਸ ਧਾਰੋ । ਦਯਾ ਐਨ ਯੌਣ ਦੇਖਿ ਬੈਨ ਅੁਚਾਰੋ ॥੪੮॥

The king of Bedis Guru Ji reached Jai Ram Ji’s house. Seeing him, Sister Nanaki Ji came running, and folding her hands placed her forehead on Guru Ji’s lotus feet. Treasure house of compassionGuru Ji saw this, and said... 48

ਵਡੀ ਸੋਦਰੀ ਮੋਹਿ ਤੇ ਬੈਸ ਤੇਰੀ । ਕਰੌ ਬੰਦਨਾ ਯੋਗਤਾ ਹੈ ਸੁ ਮੇਰੀ । ਅਪੂਠੀ ਕਰੀ ਬਾਤ ਯੋਗੂ ਨ ਐਸੇ । ਕਿਯੋ ਸੋਦਰੀ ਜੋ ਅਬੈ ਆਪ ਜੈਸੇ ॥੪੯॥
“Sister, you are older than me in age. It is my duty that I pay my salutations to you. But you have done the opposite. My dear sister, it is not appropriate what you have just done.” 49

ਕਹੈ ਨਾਨਕੀ ਸਾਚ ਜੈਸੇ ਬਖਾਨੀ । ਜੁਈ ਹੋਇ ਭ੍ਰਾਤਾ ਕਹੋ ਸੋ ਪ੍ਰਮਾਨੀ । ਨਹੀ ਭ੍ਰਾਤ ਕਾਕੇ, ਜਗੰਈਸ਼ ਪੇਖੋ ।ਰਿਦੈ ਆਪਨੇ ਮੈ ਭ੍ਰਾਤਾ ਭਿ ਲੇਖੋ ॥੫੦॥
Bebe Nanaki Ji said, “If I be honest, if you are just a brother to me then I will agree to whatever you say. But, you are not anyone’s brother, I see you as Lord of the world instead. In my heart, even I do not consider you my brother.” 50.

ਨ ਆਦੰ ਨ ਅੰਤੰ ਬਿਅੰਤੰ ਸਰੂਪੰ । ਪਿਤਾ ਹੈ ਨ ਮਾਤਾ ਨ ਬੰਧੰ ਅਨੂਪੰ । ਨਿਜੰ ਇਛ ਤੇ ਦੇਹਿ ਧਾਰੀ ਦਯਾਲ ।ਅੁਧਾਰੰਨ ਮੰਦੰ ਜਗੰ ਜੀਵ ਜਾਲ ॥੫੧॥
“Your true form is limitless, which has no beginning and no end. You have no mother or father or any relative, you are matchless. That benevolent Lord has used His own will to take on the human form for the emancipation of all lowly people of the world.” 51

ਕਲੀ ਕਾਲ ਮਾਂਹੀ ਬਿਥਾਰੋ ਸੁਚਾਲੀ । ਮਿਟਾਵੋ ਕੁਪੰਥੰ ਕੁਦੰਭੰ ਕੁਚਾਲੀ । ਐਸ ਹੀ ਮੋਹਿ ਕੋ ਦਾਨ ਦੀਜੈ । ਮਤੰ ਨ ਬਿਸਾਰੋ ਕਬੈ, ਯੋਣ ਪ੍ਰਸੀਜੈ ॥੫੨॥
“Please propagate righteous ways in this Kaljug, and put an end to evil practices, and meaningless rituals. Please give me such a blessing too. Be merciful on me, and never forget me.” 52.

ਇਤੇ ਮਧ ਜੈਰਾਮ ਆਯੋ ਤਹਾਂ ਹੀ । ਸੁਸਾ ਨਾਨਕੀ ਸੋ ਮਿਲੈ ਬੈਸ ਜਾਣਹੀ । ਉਠੇ ਬੰਦਨਾਂ ਕੋ ਨਿਹਾਰੇ ਜਰਾਮਾ ।ਹਟਾਯੋ ਇਨੈ ਆਪ ਕੀਨੀ ਪ੍ਰਨਾਮਾ ॥੫੩॥
Meanwhile, Jai Ram Ji had arrived where Guru Ji were sitting with his sister (Bebe) Nanaki Ji. Seeing him, Guru Ji got up to pay his respects, but Jai Ram Ji stopped him from doing so, and paid his respects. 53.

ਕਹੇ ਬੈਨ ਜੈਰਾਮ ਧਾਮੰ ਪੁਨੀਤਾ । ਭਯੋ ਆਵਨੇ ਤੇ ਅੁਡੀਕੰਤਿ ਨੀਤਾ । ਨਿਹਾਲ ਕਿਯੋ ਮੋਹਿ ਦੀਨੋ ਦਿਦਾਰੰ । ਅਹੋ ਸੰਤ ਰੂਪੰ ਅਨੂਪੰ ਦਯਾਰੰ ॥੫੪॥
Jai Ram Ji said, “You have purified my house with your presence. Every day we would desperately wait for your arrival. You are saintly, matchless and most compassionate; you have made me extremely happy with your holy presence.”54.

ਚਹੋ ਪੋਸ਼ਿਸ਼ੰ ਜੈਸ ਤੈਸੀ ਹੰਢਾਵੋ । ਰੁਚੈ ਜੋ ਰਿਦੈ ਸੋ ਭਲੀ ਭਾਂਤਿ ਖਾਵੋ । ਰਹੋ ਬੈਠ ਆਪੰ, ਨਿਕੇਤੰ ਤੁਮਾਰੋ । ਕਰੋ ਸੰਤਿਸੰਗੰ ਸੁ ਨਾਮੰ ਅੁਚਾਰੋ ॥੫੫॥
“Please wear any dress you want, happily eat whatever you wish to eat, this house is your own, rest here if you wish, or have holy congregations and remember the Name of that Lord.” 55.

ਅਸ ਬਿਧਿ ਮਿਲ ਕਰਿ ਪਰਸਪਰ,ਦੁਇ ਦਿਸ਼ ਅੁਰ ਹਰਿਖਾਇ । ਸ਼੍ਰੀ ਨਾਨਕ ਸੁ ਪ੍ਰਕਾਸ਼ ਕੋ ਪੂਰਨ ਖੋੜਸ੫ ਧਾਇ ॥੫੬॥
In this way, both parties were happy to be with each other. And with this ends the Sixteenth Adhyai of Sri Nanak Prakash.

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਸੁਲਤਾਨਪੁਰ ਜਾਵਂ ਪ੍ਰਸੰਗ ਬਰਨਨ ਨਾਮ ਖੋੜਸਮੋ ਅਧਾਯ ॥੧੬॥
Sri Guru Nanak Prakash (Poorbardh) Adhyai Sixteenth, Episode description “Going to Sultanpur” ends.

1 comment:

  1. Dhan Dhan Guru Nanak Sahib Ji! Singho, keep up the good work on this blog.

    ReplyDelete

  © Blogger template Brooklyn by Ourblogtemplates.com 2008

Back to TOP