Thursday 25 November 2010

Sri Nanak Parkash - Post 108

Please see the immense seva by the Gpt individual who has taken thheri personal time out to write up the 18th Adhyai of the Sri Nanak Parkash below;

ਸ਼੍ਰੀ ਅਰਜਨ ਅਰਗ਼ਨ ਸੁਨਤਿ ਅਰਜਨ ਜਸ ਵਿਸਤਾਰ । ਬਾਨੀ ਅਰਜੁਨ ਬਾਨ ਜਿਨ ਬੰਦਨ ਪਦ ਸਿਰ ਧਾਰਿ ॥੧॥
(Bhai Santokh Singh Ji is making an invocation to Sri Guru Arjan Dev Ji): I place my forehead in the feet of Sri Guru Arjan Dev Ji, whose radiance is spreading all over the universe, who listens to every prayer of the heart, and whose words are the like hard-hitting arrows of Arjuna (of Mahabharata). 1.

ਮਿਲੋ ਜਾਇ ਕੈ ਨਾਨਕੀ, ਮਨ ਕਰਿ ਅਧਿਕ ਸਨੇਹ । ਅਸਨ ਬਸਨ ਆਨੋ ਹੁਤੋ, ਦਯੋ ਬੈਸ ਕਰਿ ਗ੍ਰੇਹ ॥੨॥

(Bhai Bala Ji is saying): Filled with love for his daughter, Baba Kalu Ji met Bebe Nanaki Ji. He sat down and gave her whatever edible goods he had brought with him. 2.

ਆਯੋ ਬਹੁਰ ਜਰਾਮ, ਸਾਦਰ ਤਿਹ ਬੰਦਨ ਕਰੀ । ਮਿਲਿ ਬੈਸੇ ਸਭਿ ਧਾਮ, ਰਿਦਾ ਅਮੋਦਹਿ ਸੰਗ ਭਰਿ ॥੩॥
Then Jai Ram Ji arrived, who respectfully paid his respects. Everyone was happily sitting together in the house. 3.

ਮਿਲਿ ਰਲਿ ਬੈਸਾ ਕੁਸ਼ਲ ਬੁਝੇਸਾ । ਬਚ ਤਬ ਕਾਲੂ ਕਹਤਿ ਅੁਤਾਲੂ ॥੪॥
Everyone enquired about each other’s well-being; then Baba Kalu Ji eagerly said - . 4.

ਸੁਤ ਮਮ ਆਯੋ ਨਹਿਣ ਸਮਝਾਯੋ । ਕਰਤਿ ਕੁਕਾਰਾ ਸਦਨ ਅੁਜਾਰਾ ॥੫॥
“My son had come to you; you did not explain anything to him. He has been doing wrong activities, and has destroyed my house.” 5.

ਸੁਧਿ ਨਹਿਣ ਲੀਨੋ ਤੁਮ ਕਾ ਕੀਨੋ? ਸੁਰਤਿ ਬਿਸਾਰਾ ਕਿਹ ਧਨ ਡਾਰਾ ॥੬॥
“You took no care of him, what have you done? He (Sri Guru Nanak Dev Ji) is not aware of anything, where has he thrown away the money?” 6.

ਨਹਿਣਨ ਬਿਵਾਹਾ ਚਿਤ ਮਹਿਣ ਚਾਹਾ । -ਧਨ ਨਹਿਣ ਖੋਵੈ ਅਸ ਬਿਧਿ ਹੋਵੈ- ॥੭॥
“This is why I did not marry him, I hoped something would be worked out, and he will stop wasting money.” 7.

ਕਰਿ ਰਖਵਾਰੀ ਨਿਤ ਸੁਧਿਕਾਰੀ । ਬਹੁ ਧਨ ਆਵੈ ਕਿਹ ਬਿਧਿ ਜਾਵੈ? ॥੮॥
“If proper watch and care was taken, how could large amounts of wealth disappear like this?” 8.

ਕਹੈ ਨਾਨਕੀ ਬੈਨ ਤਾਤੰ! ਸੁਨੀਜੈ । ਲਗੋ ਕਾਰ ਭ੍ਰਾਤਾ ਭਲੇ ਹੀ ਜਨੀਜੈ । ਹੁਵੈ ਹੈ ਕਿਤੇ ਥਾਂਇ ਵੈਸੇ ਸਗਾਈ । ਅੁਦਾਸੀਨ ਯਾਂ ਕੋ ਲਖੀਜੈ ਸੁਭਾਈ ॥੬॥

Bebe Nanaki Ji said, “Dear father! Listen. Brother has started working now, this you have witnessed yourself. Talks of his engagements are in progress, but keep in mind he is of detached disposition.” 9.

ਇਹਾਂ ਆਨਿ ਤੇਰੋ ਕਛੂ ਨਾਂਹਿ ਖੋਈ । ਸਵਾਰੈ ਵਿਗਾਰੈ ਨਿਜੰ ਕਾਰ ਸੋਈ । ਭਨੇ ਬੈਨ ਜੈਰਾਮ ਤਾਂ ਸੋ ਸੁਨਾਈ । ਭਯੋ ਹੈ ਅਬੈ ਸੋਧ ਯਾਂਕੀ ਸਗਾਈ ॥੧੦॥
“He has not done you any harm by coming here. If he builds or destroys, it is his own earnings.” Jai Ram Ji told him, “We are actively looking to get him engaged.” 10.

ਹਰਖੋ ਕਾਲੂ ਕਹਤਿ ਪੁਨਿ, ਹੋਇ ਭਲੀ ਜਹਿਣ ਠੌਰ । ਦੇਖਿ ਜਰਾਮ! ਕਰੀਜੀਏ ਖਜ਼ਤ੍ਰੀ ਹੈ ਧਨ ਗੌਰ ॥੧੧॥

Baba Kalu Ji got happy, and said, “Look for a suitable family, Jai Ram! Get him married to a very wealthy family of Khatri clan.” 11.

ਭਾਖਤਿ ਜੈਰਾਮ ਚੋਂਾ ਗੋਤ ਮੂਲਾ ਨਾਮ ਤਿਹ ਤਨੁਜਾ ਹੈ ਧਾਮ ਸੋ ਰੰਧਾਵੇ ਪਟਵਾਰੀਆ । ਭਲੋ ਹੈ ਠਿਕਾਨੋ ਚਾਹਿ ਕੀਨਿ ਮੈਣ ਖੁਜਾਨੋ ਜਾਨੋ ਹੋਇ ਸਨਬੰਧ, ਸੁਖ ਸਾਨੋ੪ ਸੋ ਨਿਹਾਰੀਆ । ਮੋਰ ਤੋਰ ਏਕ ਲਾਜ, ਜਾਨੈ ਜੈਸੇ ਕਰੋ ਕਾਜ ਆਪ ਤੂੰ ਸਯਾਨੋ ਬੈਨ ਕਾਲ ਯੌਣ ਅੁਚਾਰੀਆ । ਜੈਸੇ ਸੁਖਤ ਨਿਯਾ ਕੌ ਸੀਤਲ ਸੁ ਨੈਨ ਮੇਰੇ ਤੈਸੇ ਪਿਖੋਣ ਨਾਨਕ ਕੌ ਲਾਲਸਾ ਹਮਾਰੀਆ ॥੧੨॥
Jai Ram Ji said, “There is a person called Moola belonging to Chaona caste, he has a daughter. He is employed as accountant in village Randhawa. I have made all the enquiries, and it is my understanding it will be a happy alliance.” Baba Kalu Ji said, “Please do as you see fit. You are a wise man, and our respect in society is mutual. My daughter is happy, and is in peace; now I desire to see (Sri Guru) Nanak (Dev Ji) happy in life too.” 12.

ਤੁਮ ਕਾਲੂ! ਮਮ ਪਿਤਾ ਸਮ, ਰਹਅੁ ਇਹਾਂ ਕਰਿ ਧਾਮ । ਨਾਨਕ ਜਨਨੀ ਆਨਿ ਹੋਣ ਭਾਖੇ ਬੈਨ ਜਰਾਮ ॥੧੩॥
Jai Ram Ji said, “Kalu Ji! You are a father figure to me, kindly relocate here in Sultanpur, bring (Sri Guru) Nanak (Dev Ji’s) mother along too.” 13.

ਕਾਲੂ ਭਨੇ ਬੈਨ ਬਹੁ ਕਾਲ ਕੋ ਹੈ ਐਨ ਮੇਰੋ ਕੋਅੂ ਦੁਖ ਹੈ ਨ, ਸੁਖ ਚੈਨ ਸੋਣ, ਬਸਤਿ ਹੌਣ । ਕਾਰ ਪਟਵਾਰੀ ਤਹਾਂ ਦੀਨੀ ਰਾਇ ਸਾਰੀ ਮਮ ਲੋਕ ਅਨੁਸਾਰੀ, ਪੁਨ ਕੈਸੇ ਨ ਤਜਤਿ ਹੌ । ਹੋਇ ਜੇ ਸਗਾਈ ਲੇਹੁ ਸਪਦ ਬੁਲਾਈ ਮੋਹਿ ਕੀਜੈ ਨ ਬਿਲਬ ਤੋਹਿ ਔਰ ਹੌਣ ਕਹਤਿ ਹੌ । ਰਾਖੋ ਰਖਵਾਰੀ ਸੁਤ ਕਰੈ ਨ ਖੁਆਰੀ ਧਨ ਦੀਜੈ ਮਤਿ ਆਪ, ਤਾਂ ਕੀ ਚਿੰਤਾ ਮੈ ਰਹਤਿ ਹੌ ॥੧੪॥
Baba Kalu Ji said, “I have got an ancestral house, besides there I live a very happy and content life. I have been appointed accountant of Rai Bular, and everyone obeys me, how can I leave that place? I say to you again, call me as soon as you have fixed his engagement, I will not waste time in coming. Apart from that, do make sure my son does not waste any more money. Keep guiding him, I am always worried about him.” 14.

ਨਾਨਕੀ ਭਨਤਿ ਸੁਨ ਬੈਨ ਮੇ ਜਨਕ! ਤੁਮ ਭਾਖਤਿ ਸਦੀਵ ਧਨ ਖੋਤਿ ਨਿਤ ਮੋਰੀਆ ।ਆਪਨੀ ਕਰਤਿ ਕ੍ਰਿਤ, ਖੋਇ ਕਿਧੋ ਰਾਖੈ ਬਿਤ ਰਹੀਏ ਨਿਚਿੰਤ ਚਿਤ, ਲੇਤਿ ਨਹਿਣ ਤੋਰੀਆ । ਭੂਖੇ ਕੋ ਅਸਨ ਪੁਨ ਬਸਨ ਨਗਨ ਦਾਨੀ ਪੁੰਨਵਾਨ ਰੂਪ, ਕਰੈ ਜਾਰੀ ਨਹਿਣ ਚੋਰੀਆ । ਕਰੈ ਜੇ ਕੁਕਰਮ, ਨਿਵਾਰਨ ਧਰਮ ਤਾਂ ਕੋ ਲਗੈ ਜੇ ਸੁਕਰਮ, ਅਧਰਮ ਤਾਂਹਿ ਹੋਰੀਆ ॥੧੫॥
Bebe Nanaki Ji said, “My dear father! Listen. You say he keeps wasting my wealth. But now he is earning himself whether he keeps it or wastes it, he does not take any money from you anymore. He is a charitable person who feeds the hungry, and provides clothes to the unclothed. It is our duty to forbid him if he engages in wrongful actions, but stopping him from performing auspicious works is sinful.” 15.

ਜਾਨਹੁ ਤਾਤ! ਇਹੈ ਗਤਿ ਭ੍ਰਾਤਹਿ । ਦੇਤਿ ਫਕੀਰ ਖਵਾਇ ਜਹਾਂ ਤਹਿ । ਲੋਭ ਨਹੀ ਤਿਣਹ ਕੇ ਅੁਰ ਅੰਤਰ । ਦਾਨ ਬਿਖੈ ਮਤਿ ਜਾਨਿ ਨਿਰੰਤਰ ॥੧੬॥

“Dear father! It is his magnanimity that he feeds the Faqirs wherever he meets them. He has got no greed in his heart, and his mind is always focussed on doing charitable deeds.” 16.

ਦੌਲਤ ਖਾਂ ਨ੍ਰਿਪ ਤੇ ਡਰ ਆਵਹਿ । ਲੇਖਹਿ ਮੈਣ ਧਨ ਨਾ ਘਟਿ ਜਾਵਹਿ । ਜਾਚਕ ਭੀਰ ਵਡੀ ਨਿਤ ਹੋਵਹਿ । ਭਾਖਹਿਣ ਲੋਕ ਸਭੈ -ਇਹ ਖੋਵਹਿ- ॥੧੭॥

“But we are scared of Daulat Khan; the balance might go in negative as everyday there is a huge crowd of beggars outside the store. Everyone keeps saying he is wasting the money.” 17.

ਜਬ ਕਰਿ ਲੇਖਾ ਵਧਤਿ ਵਿਸ਼ੇਖਾ । ਨਹਿਣ ਘਟਿ ਜਾਈ ਭਲ ਪਤਿ ਆਈ ॥੧੮॥
“But when the balance sheet is prepared, it always shows high profits, and no losses, and that saves our honour.” 18.

ਇਹ ਕਰਤਾਰਾ ਧਰਿ ਅਵਤਾਰਾ । ਭਵ ਭਵ ਮਾਂਹੀ ਨਰ ਤਨ ਨਾਂਹੀ ॥੧੯॥
“He is the manifestation of Lord Himself who has come on this earth; he is no ordinary human form.” 19.

ਇਵ ਸੁਨਿ ਕਾਲੂ ਕਹਿ ਸੁਖ ਭਾਲੂ । ਅਬ ਕਰਿ ਲੇਖਾ ਵਧਤਿ ਜਿ ਦੇਖਾ ॥੨੦॥
Hearing this Baba Kalu Ji said, “Pray for the best and get the accounts tallied now, if you foresee any profits.” 20.

ਮਮ ਕਹਿ ਮਾਨੋ ਮਨ ਪਹਿਚਾਨੋ । ਕਰਹੁ ਅੁਪਾਈ ਦਰਬ ਖਿਸਾਈ ॥੨੧॥
“You know what is on my mind, agree to it and plan a way of sneaking money from (Sri Guru) Nanak (Dev Ji).” 21.

ਕਖ ਲਖ ਜਾਣ ਕੇ ਇਕ ਸਮ ਤਾਂ ਕੇ । ਅਸ ਬਿਧਿ ਕੀਜੈ ਧਨ ਜਿਵ ਲੀਜੈ ॥੨੨॥

“For him, millions and nothing are both the same; device a plan so that we can extract money from him.” 22.

ਬਾਲੇ ਕੋ ਬੁਲਵਾਇਕੈ, ਦੇਹੁ ਤਿਸੈ ਸਮਝਾਇ । ਹਮ ਤੁਮ ਮਿਲਿ ਤਿਹ ਸੋਣ ਕਹੈਣ, ਲੈ ਹੈ ਬਾਤ ਮਨਾਇ ॥੨੩॥

“Call (Bhai) Bala (Ji) and explain to him, and he will be able to convince him (Guru Ji).” 23.

ਜੈ ਰਾਮ ਬੋਲਿ ਤਤਕਾਲਾ । ਪਠਿ ਦਾਸ ਬੁਲਾਯੋ ਬਾਲਾ । ਜਬ ਬੈਸੋ ਬਚਨ ਬਖਾਨੇ । ਤੁਮ ਨਾਨਕ ਮੀਤ ਸੁਜਾਨੇ ॥੨੪॥

Jai Ram Ji immediately sent a servant and called (Bhai) Bala (Ji) over. When he took a seat Baba Kalu Ji said, “You are a wise friend of (Sri Guru) Nanak’s (Dev Ji).” 24.

ਹੌਣ ਤੁਮ ਕੋ ਜਾਨਤਿ ਐਸੇ । ਸੁਤ ਨਾਨਕ ਹੈ ਮਮ ਜੈਸੇ । ਕਰਿ ਤਾਂ ਕੀ ਅਬ ਰਖਵਾਰੀ । ਧਨ ਬਿਰਥਾ ਦੇਯ ਨ ਡਾਰੀ ॥੨੫॥

“I am advising you just as I would advise my own son. Now, you remain alert and make sure he does not waste any more money.” 25.

ਤੁਝ ਸੰਗਿ ਰਹੇ ਕੀ ਲਾਜਾ । ਧਨ ਜਾਵਹਿ ਨਹੀਣ ਅਕਾਜਾ । ਸੁਨਿ ਕਾਲੂ ਤੇ ਤਿਹ ਕਾਲਾ । ਰਿਸ ਈਖਦ ਕਰਿ ਕਹਿ ਬਾਲਾ ॥੨੬॥
“Because of you, our honour will be saved, and money will not go to waste.” Hearing this, Bhai Bala Ji got a little annoyed, and said – .26.

ਹਮ ਲੋਭ ਨਹੀਣ ਮਨ ਰਾਈ । ਕਿਅੁਣ ਮਹਿਤਾ ਜੀ ਭਰਮਾਈ । ਨਹਿਣ ਲਾਲਸ ਹੈ ਕੁਛ ਅਸਨਾ । ਨਹਿਣ ਕਰਤਿ ਫਜੂਲੀ ਬਸਨਾ ॥੨੭॥

“We have absolutely no greed in our hearts, Mehta Ji! Why do you cast your doubts? We do not wish to eat luxuriously, or waste money on unnecessary clothes.” 27.

ਪਰਮੇਸ਼ੁਰ ਨਾਨਕ ਰੂਪਾ । ਅੁਪਕਾਰੀ ਸੰਤ ਅਨੂਪਾ । ਇਸ ਸੰਗਤਿ ਹੋਤਿ ਅੁਧਾਰੋ । ਮਨ ਸਵਹਹਿ ਸ਼ਰਧਾ ਧਾਰੋ ॥੨੮॥
(Sri Guru) Nanak (Dev Ji) is supreme saint, lord’s own manifestation. Anyone who lives near him is liberated, and keeping faith on him purifies the mind.” 28.

ਹਮ ਪਾਈ ਦੁਰਲਭ ਦੇਹਾ । ਭਵ ਤਾਰੋਣ ਕਾਰਜ ਏਹਾ । ਸੁਨਿ ਮਹਿਤਾ! ਤੁਝ ਧਨ ਚਾਹਾ । ਰਹੁ ਨਾਨਕ ਸੁਤ ਕੇ ਪਾਹਾ ॥੨੯॥
“We have obtained this human body with great blessings. It is our duty to sail the worldly ocean and reach the other side. Mehta Ji! Listen, if you so long for his wealth, kindly stay with your son, (Sri Guru) Nanak (Dev Ji).” 29.

ਮਮ ਇਜ਼ਛਾ ਅੁਰ ਮਹਿਣ ਏਹੀ । ਨਹਿਣ ਆਇਸੁ ਮੇਟਵਿ ਕੇਹੀ । ਕਛੁ ਦਰਬ੬ ਨ ਪ੍ਰੀਹਾ ਮੇਰੇ । ਜੇ ਮਨ ਮਹਿਣ ਲਾਲਸ ਤੇਰੇ ॥੩੦॥

“My only desire is that I do not disobey any of his orders. I do not have any greed for wealth, the way you have in your heart.” 30.

ਰਹੁ ਨਾਨਕ ਸੁਤ ਕੇ ਪਾਸੂ । ਲੇ ਆਵਹੁ ਇਹਾਂ ਅਵਾਸੂ । ਜੋ ਖਰਚਹਿ ਤੇ ਵਧਿ ਜਾਵੈ । ਰਹੁ ਲੇਵਤਿ ਜੋ ਕਰ ਆਵੈ੯ ॥੩੧॥
“Therefore, stay with your son, relocate your base here and keep collecting whatever profits you may obtain.” 31.

ਬਿਤ ਹੋਇ ਨ ਹਮਰੇ ਪਾਸਾ । ਅੁਹ ਸੁਆਮੀ ਹਮ ਤਿਹ ਦਾਸਾ । ਧਨ ਇਕਠੋ ਕਿਅੁਣ ਬਨਿ ਆਈ । ਤਿਹ ਆਇਸੁ ਮੇਟਿ ਨ ਜਾਈ ॥੩੨॥

“We are not able to save any money. He is the master, and I am his servant. How can the talk of saving wealth materialise? I cannot refuse his orders.” 32.

ਸੁਨਿ ਬੋਲੋ ਤਬ ਜੈਰਾਮਾ । ਸੁਨਿ ਮਹਿਤਾ! ਇਹ ਨਿਹਕਾਮਾ । ਸਭਿ ਬਾਲੇ ਸਾਚ ਬਖਾਨੀ । ਸਤਿ ਜਾਨਹੁ ਨਿਜ ਮਨ ਮਾਨੀ ॥੩੩॥

Hearing this Jai Ram Ji said, “Mehta Ji, listen! This (Sri Guru Nanak Dev Ji) is free from all desires. What Bhai Bala Ji has told you is absolutely correct. Consider it to be true, just like my mind considers it the truth.” 33.

ਨਹਿਣ ਕੀਜੈ ਅੁਰ ਮਹਿਣ ਰੋਸੂ । ਕਛੁ ਬਾਲੇ ਕੋ ਨਹਿਣ ਦੋਸ਼ੂ । ਜਬ ਹੋਵਹਿ ਨਾਨਕ ਬਾਹਾ । ਨਹਿਣ ਖੋਵਹਿ ਧਨ, ਨਿਤ ਚਾਹਾ ॥੩੪॥

“Don’t keep anger in your heart, (Bhai) Bala (Ji) has no fault in this. When (Sri Guru) Nanak (Dev Ji) will get married, he will not waste money, rather would always want more.” 34.

ਬੁਲਵਾਵੋਣ ਹੋਇ ਸਗਾਈ । ਚਿਤ ਚਿੰਤਾ ਕਰਹੁ ਨ ਕਾਈ । ਤਿਯ ਮੋਹ ਤਬਹਿ ਹੋ ਜਾਈ । ਨਹਿਣ ਖੋਵਹਿ ਦਰਬ ਅਜਾਈਣ ॥੩੫॥
“I will call you when the engagement is finalised, do not worry at all! After his engagement, he will get attached to the woman, and would not waste any money.” 35.

ਸੁਨਿ ਬਾਲਾ ਤਹਾਂ ਸਿਧਾਯਾ । ਜਹਿਣ ਨਾਨਕ ਹਾਟ ਸੁਹਾਯਾ ।ਤਬ ਕਾਲੂ ਕੋਇਕ ਕਾਲਾ । ਬੀਤਾਯੋ ਤਨਿਯਾ ਸ਼ਾਲਾ ॥੩੬॥
Bhai Bala Ji got up as soon as he heard this, and went to the place where Guru Ji’s store was well-adorned. And, Baba Kalu Ji had spent some more time at Bebe Nanaki Ji’s house. 36.

ਚਲਿਨੇ ਕੀ ਕੀਨੀ ਤਾਰੀ । ਸਮਝਾਵਤਿ ਬਹੁ ਪਰਕਾਰੀ । ਸੁਤ ਹੋਇ ਸਗਾਈ ਤੇਰੀ । ਅਬ ਤੂਰਨ ਨਹਿਣ ਕਛੁ ਦੇਰੀ ॥੩੭॥

Then Baba Kalu Ji got ready to head back to Talwandi. Coaxing Guru Ji he said, “Son! You are going to get married soon, there is not much time left in that.” 37.

ਕਰਿ ਇਕਠੋ ਖਰਚ ਸਗਾਈ । ਤਜਿ ਆਗਲ ਰੀਤਿ ਬਿਜਾਈ । ਮਿਲਿ ਤਨਜਾ ਤਨੁਜਾਪਤਿ ਕੋ । ਬਹੁ ਚਲਨ ਸਮੈਣ ਕਰਿ ਹਿਤ ਕੋ ॥੩੮॥
“Thus, start saving money for the marriage. Drop your old, adverse habits.” Then he met his daughter and son-in-law with much affection. 38.

ਮਿਲਿ ਨਾਨਕ ਸੋਣ ਪੁਨ ਬਾਲਾ । ਬਚ ਹਿਤ ਕੇ ਕਹਿ ਕਰਿ ਚਾਲਾ । ਨਿਜ ਕਾਲੂ ਭੌਨ ਸਿਧਾਯਾ । ਪੁਨ ਨਾਨਕ ਕਾਰ ਚਲਾਯਾ ॥੩੯॥
Then they met Sri Guru Nanak Dev Ji and Bhai Bala Ji, and saying kind words to them he then went back to Talwandi, and Guru Ji kept working at the provisions store. 39.

ਹੈ ਰੀਤਿ ਪੂਰਬਲਿ ਜੈਸੀ । ਸਭਿ ਵਰਤਹਿ ਨਾਨਕ ਤੈਸੀ ।ਦੇ ਅਸਨ ਬਸਨ ਸਭਿ ਤਾਂਈ । ਘਰ ਛੂਛਾ ਕੋ ਨ ਪਠਾਈ ॥੪੦॥
Guru Ji kept performing his duties as before. He would distribute food and clothing to the needy, and nobody would go home empty-handed. 40.

ਪੁਰਿ ਪਸਰੀ ਕੀਰਤਿ ਰੂਰੀ । ਨਰ ਨਾਰਿਨਿ ਘਰ ਘਰ ਪੂਰੀ॥ ਕੈ ਪਾਂਤਿ ਮਰਾਲਨਿ ਭੂਲੀ । ਕਲ ਕਿਧੌਣ ਮਾਲਤੀ ਫੂਲੀ੬ ॥੪੧॥

By now Guru Ji’s glory had spread to every household, and in the hearts of men and women of Sultanpur. It was like a line of swans, or like the beautiful flower spreading its fragrance all around. 41.

ਜਿਅੁਣ ਸੁਰਤਰੁ ਅਨਿਕ ਅੁਦਾਰਾ । ਤਿਅੁਣ ਦੇਤਿ ਨ ਹੋਤਿ ਅਵਾਰਾ । ਨਿਤ ਭੂਰ ਫਕੀਰਨਿ ਭੀਰਾ । ਦੇ ਹਰਖਹਿਣ ਰਿਦੇ ਸਧੀਰਾ ॥੪੨॥

Similar to the generosity of banyan tree, Guru Ji would distribute goods to people. Every day huge crowds would form, and patient Guru Ji would give them the goods, and that made him happy. 42.

ਕਿਤਿਕ ਕਾਲ ਬੀਤਤਿ ਭਯੋ, ਤਬਹਿ ਪਿਸ਼ਨ ਇਕ ਆਇ । ਦੂਤੀ ਕਰੀ ਜਰਾਮ ਪੈ, ਸਦਨ ਇਕੰਤਿ ਬਸਾਇ ॥੪੩॥
Some time passed like this when a back-biter happened to come to Jai Ram Ji’s house and told him everything in secret. 43.

ਤਿਯ ਸੋਦਰ ਤੁਮ ਸਮਝਾਓ । ਧਨ ਬਿਰਥਾ ਨਾਂਹਿ ਲੁਟਾਓ । ਮਨ ਜਾਨਿ ਭਲੇ ਮਮ ਬੈਨਾ॥ ਮਨ ਤਨਕ ਤਾਂਹਿ ਕੇ ਭੈ ਨਾ ॥੪੪॥
“Guide the brother of your wife (Guru Ji) to stop wasting the money like that. Keep in mind what I tell you – he has absolutely no fear in his heart.” 44.

ਬਹੁ ਦੇਤਿ ਫਕੀਰਨ ਦਰਬਾ । ਨਿਤ ਖੋਤਿ ਤੁਰਕ੩ ਘਰ ਸਰਬਾ । ਤੁਮ ਖੋਇ ਤੁਰਕ ਕੀ ਜਾਨੋ । ਦੁਖਦਾਨੀ ਅਮਲ ਪਛਾਨੋ ॥੪੫॥

“He distributes money to the Faqirs, and this way keeps destroying Nawab’s house. You are well aware of the habits of the Turks; their dictatorial rule is not oblivious to you.” 45.

ਭੈਮਾਨ ਭਯੋ ਜੈਰਾਮਾ । ਅੁਠਿ ਤੂਰਨ ਗਮਨੋ ਧਾਮਾ । ਕਹਿ ਬੋਲੀ ਆਰਜ ਤਨੀਆ! ਬਹੁ ਲੋਕਨ ਤੇ ਮੈਣ ਸੁਨੀਆ ॥੪੬॥
Jai Ram got scared, who went straight back and called Bebe Nanaki, “O daughter of great man! I have heard from many a people -”. 46.

ਧਨ ਖਰਚਤਿ ਨਾਨਕ ਐਸੇ । ਵਡ ਭੂਪਤਿ ਹੋਵਤਿ ਜੈਸੇ । ਭੈ ਦੇਤਿ ਕਹੈਣ ਨਰ ਆਏ । ਜਿਅੁਣ ਸਰ ਹਿਰਦੇ ਖਰ ਲਾਏ ॥੪੭॥

“.. Nanak spends the money as if he is some big king. People keep coming to me and tell me all this, which pierces my heart.” 47.

ਅਬ ਕਰੋਣ ਕੌਨ ਮੈਣ ਕਾਜਾ । ਰਹਿ ਆਵਹਿ ਜਿਹ ਬਿਧਿ ਲਾਜਾ । ਚਿੰਤੋਦਿਧ ਭਯੋ ਨਿਮਗਨਾ । ਕਹੁ ਪੋਤ ਜਤਨ ਹਇ ਲਘਨਾ ॥੪੮॥
“What corrective measure should I take that could save my honour. I am drowning in the sea of worries. Plan something so that I sail across to the safe side.” 48.

ਸੁਨਿ ਭਨੇ ਨਾਨਕੀ ਬਚਨਾ । ਮਨ ਤਵ ਜੇ ਸੰਸੈ ਖਚਨਾ । ਕਰਿ ਬਾਤ ਅੁਚਿਤ ਚਿਤ ਭਾਈ । ਜਿਅੁਣ ਭਰਮ ਭੂਰ ਮਿਟ ਜਾਈ ॥੪੯॥
Hearing this, Bebe Nanaki said, “If you mind has been cast over by doubts, then do that which appeals your mind, that which can destroy all your doubts.” 49.

ਪਰਤੀਤਿ ਨ ਆਈ ਤੁਮ ਕੋ । ਕਾ ਮਸਲਤ ਬੂਝਤਿ ਹਮ ਕੋ ।ਤੁਮ ਜਾਨਤਿ ਭ੍ਰਾਤ ਵਡਾਈ । ਨਿਤ ਦੇਤਿ ਮੁਝੈ ਸਮਝਾਈ ॥੫੦॥

“Your mind has lost faith, then why do you ask me for suggestions? You know the greatness of my brother, and you yourself used to tell me that every day.” 50.

ਨਿਤ ਹਮਰੋ ਅੁਰ ਪਰਤੀਤੂ । ਨਹਿਣ ਡੋਲਤਿ ਕਬਹੂੰ ਚੀਤੂ । ਪਰਮੇਸ਼ੁਰ ਨਾਨਕ ਰੂਪਾ । ਅੁਪਕਾਰੀ ਸੰਤ ਅਨੂਪਾ ॥੫੧॥
“My mind has eternal faith, and it never wavers. (Sri Guru) Nanak (Dev Ji) is Lord-form, some benevolent saint he is.” 51.

ਭਵ ਮਾਯਾ ਵਰਤਤਿ ਜੋਅੂ । ਸ੍ਰੀ ਨਾਨਕ ਕੀ ਸਭਿ ਸੋਅੂ । ਤੁਮ ਚਾਹਤਿ ਜੇ ਅਬ ਦੇਖਾ । ਕਰਿ ਲੀਜੈ ਸਭਿ ਹੀ ਲੇਖਾ ॥੫੨॥

“The entire play of Maya is under the command of (Sri Guru) Nanak (Dev Ji). If you still want to test him, get the balance done right here and now.” 52.

ਜੋ ਵਧੈ ਕਿਧੋਣ ਹੁਇ ਪੂਰਾ । ਨਹਿਣ ਮਾਨਹੁ ਜੋ ਕਹੁਣ ਕੂਰਾ । ਸੁਨਿ ਬੋਲੋ ਵਾਕ ਜਰਾਮਾ । ਅਬ ਹੌਣ ਨ ਕਰੋਣ ਇਹ ਕਾਮਾ ॥੫੩॥
“Either there will be profit or at least sales will be equal to purchases. Do not listen to those who lie.” Hearing this, Jai Ram Ji said, “I will not do this task.” 53.

ਹੈ ਤੁਮਰੇ ਅੁਰ ਜਬ ਐਸੇ । ਨਹਿਣ ਲੇਖਾ ਕਰਿਹੋਣ ਕੈਸੇ । ਬਚ ਭਨੈ ਨਾਨਕੀ ਸੁਨੀਏ! ਅਬ ਲੇਖਾ ਲੇਹੁ, ਨ ਗੁਨੀਏ ॥੫੪॥

“I have the same faith in my heart, why I should get the accounts verified?” Bebe Nanaki Ji insisted, “Listen! Do not think much, just get the balance done.” 54.

ਨਹਿਣ ਕੀਜੈ ਅਬਹਿ ਬਿਲਬਾ । ਬੁਲਵਾਵਅੁ ਸੁਤ ਮਮ ਅੰਬਾ । ਕਹਿ ਭੇਜੀ ਤੁਲਸਾਂ ਦਾਸੀ । ਜਹਿਣ ਨਾਨਕ ਥੇ ਸੁਖਰਾਸੀ ॥੫੫॥
“Do not waste any more time, and call my mom’s son over.” A maid called ‘Tulsa’ was sent where treasure-trove of happiness Guru Ji were sitting. 55.

ਤਿਣਹ ਬੂਝਤਿ ਨਾਨਕ ਐਸੇ । ਕਹੁ ਤੁਲਸਾਂ ਆਈ ਕੈਸੇ? ਪੁਨ ਦਾਸੀ ਬਚਨ ਬਖਾਨੇ । ਤੁਮ ਭਗਨੀ ਬਹੁ ਹਿਤਵਾਨੇ ॥੫੬॥
Sri Guru Nanak Dev Ji asked her, “Tulsa, what brings you here?” The maid replied, “You sister has lovingly -”. 56.

ਬਹੁ ਬਿਨੈ ਕਰੀ ਕਹਿ ਬਾਨੀ । ਦਿਹੁ ਦਰਸ਼ਨ ਕਰੁਨਾ ਠਾਨੀ । ਇਅੁਣ ਆਈ ਤੁਮਰੇ ਪਾਸਾ । ਅੁਠਿ ਚਲੀਏ ਸੁਸਾ ਅਵਾਸਾ ॥੫੭॥
“.. requested you to kindly show your presence, which is why I am here. So, please get up and go to your sister’s house.” 57.

ਸ਼੍ਰੀ ਨਾਨਕ ਬੋਲੇ ਬਚਨ, ਚਲਿ ਤੁਲਸਾਂ ਹੌਣ ਆਇ । ਮੁਝ ਕੋ ਲੀਨਿ ਬੁਲਾਇ ਢਿਗ ਬੂਝਤਿ ਭੇ ਗਤਿ ਦਾਇ ॥੫੮॥
Sri Guru Nanak Dev Ji said, “Tulsa! You leave, I am coming.” Then Guru Ji called me (Bhai Bala Ji) and asked. 58.

ਕਿਅੁਣ ਹਮੈਣ ਬੁਲਾਯੋ? ਬਾਲਾ! ਭ੍ਰਮ ਹੋਯੋ ਅੁਰ ਇਹ ਕਾਲਾ । ਮਮ ਚੁਲੀ ਕੀਨੀ ਕਾਹੂ । ਮਨ ਲਖਿਯਤਿ ਹੈ ਬਿਧਿ ਯਾਹੂ ॥੫੯॥
“(Bhai) Bala! Why have they called me? My mind says someone has said something against me to them, this is my understanding of the situation.” 59.

ਸ਼੍ਰੀ ਅੰਗਦ ਸੋਣ ਕਹਿ ਬਾਲਾ । ਸਭਿ ਕਥਾ ਬਨਾਇ ਰਸਾਲਾ । ਗੁਰ ਅੰਗਦ! ਸੁਨੀਏ ਬੈਨ । ਹੌਣ ਭਾਕੋ ਸੁਨਹੁ ਸੁਖੈਨਾ! ॥੬੦॥
Narrating the story of Guru Nanak Dev Ji to Guru Angad Dev Ji, Bhai Bala Ji had made it interesting. Then Bhai Bala Ji said, Listen further Guru Angad Dev Jeo! “O house of happiness Nanak Ji!” 60.

ਕੋ ਕਰਿ ਹੈ ਦੂਤੀ ਤੇਰੀ? ਨਹਿਣ ਔਗੁਨਤਾ ਕਛੁ ਹੇਰੀ । ਨਹਿਣ ਕਰਤੇ ਕਛੂ ਕੁਕਾਰਾ । ਸੁਨਿ ਨਾਨਕ ਬਚਨ ਅੁਚਾਰਾ ॥੬੧॥

“Who can bite-bite against you? I have not witnessed any bad trait in you, and you do not perform any bad deed at all.” Hearing this Sri Guru Nanak Dev Ji said -. 61.

ਹੈ ਆਪਨ ਮੈਣ ਜੁ ਮਿਠਾਈ । ਸੋ ਬਾਲਾ ਆਨਿ੪ ਅੁਚਾਈ । ਲੇ ਢਾਈ ਸੇਰ ਪਤਾਸੇ । ਅੁਠਿ ਗਜ਼ਛਤਿ ਭੇ੬ ਸੁਖਰਾਸੇ ॥੬੨॥
“(Bhai) Bala! Bring all the sugary stuff from the store.” Taking 5 pounds of sugar-drops, Guru Ji started walking. 62.

ਚਲਿ ਆਏ ਸੁਸਾ ਨਿਕੇਤਾ । ਹੋਣ ਸੰਗ ਗਯੋ ਕਰਿ ਹੇਤਾ । ਅੁਠਿ ਕੀਨੋ ਬਹੁ ਸਤਿਕਾਰੂ । ਮਣਚ ਦੀਨ ਵਿਛਾਇ ਜੁ ਚਾਰੂ ॥੬੩॥

Guru Ji arrived at her sister’s house. I (Bhai Bala Ji) also accompanied him. On his arrival, sister got up and spread a beautiful cot for him. 63.

ਤਬ ਬੋਲੇ ਬੇਦਨ ਕੇਤਾ । ਕਹੁ ਭਗਨੀ! ਬੋਲਨ ਹੇਤਾ । ਤੁਮ ਹਮਕੋ ਬੋਲਿ ਪਠਾਯੋ । ਸੁਨਿ ਆਇਸੁ ਮੈਣ ਚਲਿਆਯੋ ॥੬੪॥
The emblem of Bedi clan Guru Ji said, “Bebe Ji! Tell me, what is the reason for calling me here? You called me, and I have come.” 64.

ਕਹਿ ਕਾਲੂ ਤਨੁਜਾ ਭਾਈ! ਤਵ ਦਰਸ਼ਨ ਮਨ ਲਲਚਾਈ । ਤਬ ਭੇਜੀ ਤੁਲਸਾਂ ਦਾਸੀ । ਅਬ ਦੇਖਿਤਿ ਰਿਦਾ ਵਿਕਾਸ਼ੀ੧ ॥੬੫॥

Daughter of Kalu Ji replied, “Brother! I was longing to see you, so I sent Tulsa to call you over. Seeing you my heart has blossomed.” 64.

ਸ਼੍ਰੀ ਨਾਨਕ ਬਚਨ ਅੁਚਾਰੇ । ਸੁਨਿ ਭਗਨੀ ਰਿਦੈ ਹਮਾਰੇ । ਭ੍ਰਮ ਹੋਯੋ, ਦੇਹੁ ਬਤਾਈ । ਕਿਸ ਕਾਰਜ ਮੋਹਿ ਬੁਲਾਈ? ॥੬੬॥

Sri Guru Nanak Dev Ji said, “Dear Sister! A doubt has arisen in my mind, so kindly tell me why you have called me here?” 66.

ਬਚ ਭਨੇ ਨਾਨਕੀ ਐਸੇ । ਤੁਮ ਜਾਨਤਿ ਸਭਿ ਬਿਧਿ ਜੈਸੇ । ਹੋ ਅੰਤਰਜਾਮੀ ਜਾਨੋ । ਬਿਨ ਬੋਲਤਿ ਸਭਿਹਿ ਪਛਾਨੋਣ ॥੬੭॥

Bebe Nanaki Ji replied, “You know everything. You are the all-knower; you can know everything without anyone saying anything.” 67.

'ਸੁਨਿ ਭਗਨੀ ਮੈਣ ਅੁਰ ਜਾਨੀ । ਮੁਰ ਦੂਤੀ ਕਿਨੈ ਬਖਾਨੀ । ਹੈ ਆਗੇ ਹਮੈਣ ਸੰਦੇਹੋ । ਸਭਿ ਲੇਖਾ ਅਬ ਕਰਿ ਲੇਹੋ ॥੬੮॥

“Dear Sister! It appears to me someone has said something about me to you. I was suspecting this from the start. Please do the balance now.” 68.

ਬਹੁ ਦੇਰਿ ਭਈ ਬਿਨ ਲੇਖੇ । ਧਨ ਨਿਕਸਹਿ ਕਿਤਨੋ ਸ਼ੇਖੇ । ਮਿਟਿ ਜੈ ਹੈ ਮਨ ਸੰਦੇਹਾ । ਇਅੁਣ ਪੂਰਬ੬ ਹੀ ਮੁਝ ਪ੍ਰੇਹਾ ॥੬੯॥
“It has been some time since the last audit. Let’s see what does balance comes to. This will eradicate all doubts; I wished to get it done earlier.” 69.

ਸੁਨਿ ਭਗਨੀ ਦੇਤਿ ਦਿਲੇਸਾ । ਨਹਿਣ ਕੋਅੂ ਭ੍ਰਾਤ ਅੰਦੇਸਾ । ਸਭਿ ਲੇਖਾ ਲੇਨਾ ਦੇਨਾ । ਨਿਤ ਚਲੌ ਜਾਤਿ ਘਟ ਹੈ ਨਾ ॥੭੦॥
Bebe Nanaki Ji comforted Guru Ji by saying, “Dear brother! There is no doubt. Give and take has been going on since ancient times. The wealth will not reduce.” 70.

ਭੋ ਭਗਨੀ! ਸਜ਼ਤਿ ਅਲਾਈ । ਧਰਿ ਲੇਖਾ ਲਾਜ ਨ ਰਾਈ । ਨਹਿਣ ਕਰੀਏ ਅਬ ਕਛੁ ਦੇਰਾ । ਸਭਿ ਲੇਖਾ ਲੇਹੁ ਨਿਬੇਰਾ ॥੭੧॥

“Dear sister! What you say is absolutely true. There is no shame in tallying the accounts. Now waste not any more time! Kindly compare the accounts.” 71.

ਮਨ ਸੰਸੈ ਜਾਹਿ ਨਿਵਾਰਾ । ਹੈ ਦੂਤਨ ਕਾ੩ ਮੁਖ ਕਾਰਾ । ਸੁਨਿ ਭਗਨੀ ਬੈਨ ਅੁਚਾਰਾ । ਜਿਅੁਣ ਅੁਪਜੋ ਰਿਦੇ ਵਿਚਾਰਾ ॥੭੨॥
“This will clear minds of all doubts, and will blacken the faces of back-biters also.” Hearing this, Bebe Nanaki Ji said, “Whatever thought has born in your mind -” 72.

ਮਨ ਜਾਨਹੁ ਕਰੀਏ ਸੋਈ । ਜਿਅੁਣ ਰਿਦੇ ਹਰ ਤਵ ਹੋਈ । ਲੇ ਸੰਗਿ ਚਲੇ ਜੈਰਾਮਾ । ਜਹਿਣ ਦੌਲਤ ਖਾਂ ਕੋ ਧਾਮਾ ॥੭੩॥

“Hear that thought and follow it; anything that pleases your mind.” Guru Ji took Jai Ram Ji with him, and headed off to the palace of Nawab Daulat Khan. 73.

ਮਿਲ ਨਵੀਸਿੰਦ ਸੋਣ੫ ਬੈਸੇ ।ਨਰ ਪ੍ਰਾਕ੍ਰਿਤ ਹੋਵਹਿਣ ਜੈਸੇ । ਜੋ ਆਮਦ ਖਰਚ ਭਯੋ ਹੈ । ਸਭਿ ਭਾਖਿ ਲਿਖਾਇ ਦਯੋ ਹੈ ॥੭੪॥

Guru Ji then sat next to the accountant just like ordinary worldly people. Whatever income and expenses were made, he narrated them all and got them written down. 74.

ਤੀਨ ਮਹੀਨੇ ਅਰਧ ਪੁਨਿ, ਲੇਖਕ ਲੇਖਾ ਕੀਨ । ਇਕ ਸਤ ਪੈਣਤੀ ਰਜਤਪਣ, ਵਾਧੇ ਦਾਨੀ ਦੀਨ ॥੭੫॥
When the account performed calculations on three and half months of transactions, a profit of 135 rupees came out in favour of bestower of blessings Guru Ji. 75.

ਕਿਯ ਕਮਲਨੈਨ ਜਬ ਲੇਖਾ॥ ਤਬ ਨਿਕਸੋ ਇਤਨਾ ਸੇਖਾ । ਜੈਰਾਮ ਰਿਦੈ ਤਿਹ ਕਾਲਾ । ਭੀ ਲਜਾ ਹਰਖ ਬਿਸਾਲਾ ॥੭੬॥

This is the profit that came out when lotus-eyed Guru Ji got the calculations done, and that made Jai Ram Ji both shameful and glad. 76.

ਤਿਹ ਘਟੀ ਬਿਸੂਰਤਿ ਭੂਰਾ । ਮੈਣ ਭਰਮੋ ਭਾਖੇ ਕੂਰਾ । ਰਲਿ ਆਏ ਧਾਮ ਜਰਾਮਾ । ਮਚ ਬੈਠੇ ਸੇਵਕ ਸਾਮਾ ॥੭੭॥
He cursed the moment when he doubted Guru Ji by coming under the influence of that liar. Both got up and came back to Jai Ram Ji’s house. The support of his servants Guru Ji had taken seat on the cot. 77.

ਤਬ ਭਘਨੀ ਬੂਝਤਿ ਐਸੋ । ਕਹੁ ਲੇਖਾ ਨਿਬਰੋ ਕੈਸੋ । ਸੁਖ ਐਨਹਿਣ ਬੈਨ ਬਖਾਨੇ । ਸੁਨਿ, ਜੀਜਾ ਬਾਤ ਸੁ ਜਾਨੇ੮ ॥੭੮॥
Bebe Nanaki Ji enquired, “Tell me the result of the audit?” The house of happiness Guru Ji said, “Brother-in-law knows it all, please ask him.” 78.

ਇਹ ਲੀਜੈ ਮੋਦੀਖਾਨਾ । ਅਬ ਹੋਇ ਨ ਮੋ ਗੁਗ਼ਰਾਨਾ । ਕਰ ਤਾਰੰ ਮਮ ਕਰਤਾਰੰ । ਨਿਜ ਕਾਰਜ ਲੇਹੁ ਸੰਭਾਰੰ ॥੭੯॥
“And here are the keys to the provisions store; I cannot spend more time here. It is me and the Lord now, you handle your work!” 79.

ਚਲਿਬੇ ਕੀ ਕੀਨੀ ਤਾਰੀ । ਸ਼੍ਰੀ ਨਾਨਕ ਪਰਅੁਪਕਾਰੀ । ਜੈਰਾਮ ਅੁਠੋ ਤਿਹਕਾਲਾ । ਗਹਿ ਪਗ ਕਹਿ ਬਿਨੈ ਬਿਸਾਲਾ ॥੮੦॥

Guru Ji got ready to leave but Jai Ram Ji rushed and held his feet and started begging him to stay. 80.

ਕਰਿ ਭਗਨੀ ਰੁਦਨ ਅਲਾਵੈ । ਇਅੁਣ ਭ੍ਰਾਤਾ ਕਿਅੁਣ ਬਨਿ ਆਵੈ । ਮੁਝ ਮਾਰਹੁ ਤੌ ਕਿਤ ਜਾਵਹੁ । ਜੌ ਰਹਿ ਹੌ ਮੋਹਿ ਜਿਆਵਹੁ ॥੮੧॥
Sobbing heavily sister said, “O brother! How can this be? First kill me, and then go wherever you wish! Stay if you want to see me alive.” 81.

ਤੁਮ ਮਿਰਦੁਲ ਸਰਲ ਸੁਭਾਅੂ । ਕਰਿ ਔਗੁਨ ਚਿਜ਼ਤ ਨ ਕਾਅੂ । ਹਮ ਭੂਲਨਹਾਰ ਸਦਾਈ । ਤੁਮ ਬਸ਼ਹੁ ਕਿਅੁਣ ਨਹਿਣ ਭਾਈ? ॥੮੨॥
“You are of gentle and innocent disposition. To perform false deeds is not even in your mind. We are forever making mistakes, brother! Why don’t you forgive us?” 82.

ਕਮਲਨੈਨ ਮੁਖਬੈਨ ਕਹਿ ਸੁਨਿ ਜੀਜਾ ਜੈਰਾਮ! ਪੁਨਿ ਘਾਟੋ ਜੇ ਆਵਈ ਕਿਅੁਣ ਕਰਿ ਹੋ, ਇਹ ਕਾਮ? ॥੮੩॥

Lotus-eyed Guru Ji said, “Jai Ram Ji, listen! What if there are any losses again, why I should continue with this work?” 83.

ਜੈਰਾਮ ਬਖਾਨੀ ਸਬਿਨੈ ਬਾਨੀ । ਨਹਿਣ ਮੈਣ ਜਾਨੀ ਸ਼ਕਤਿ ਸਬੈ । ਕਿੰਚਤ ਹੌਣ ਜਾਨੀ, ਬਹੁ ਅਨਜਾਨੀ ਅੁਰ ਸਭਿ ਜਾਨੀ, ਲਖਹੁ ਅਬੈ । ਪਰਮੇਸ਼ੁਰ ਪੂਰਨ, ਕਲਮਲ ਚੂਰਨ ਗੁਨ ਸੰਪੂਰਨ, ਅਵਤਾਰੀ । ਮੁਝ ਬਸ਼ ਗੁਨਾਹੂ, ਸੁਨਿ ਕਰਿ ਕਾਹੂ ਅੁਰ ਭਰਮਾਹੂ੫, ਦੁਖਟਾਰੀ! ॥੮੪॥
Jai Ram Ji humbly said, “I was not aware of your true powers. I had only seen portion of it, and was unaware of the rest. My heart has witnessed your true potential now. You are the Absolute Almighty, destroyer of the dirt of evils of Kaljug, all qualities filled Avtaar. Please forgive my sins! O destroyer of suffering! I came under the influence of someone, and that had caused doubt in my mind.” 84.

ਪੁਨ ਸੁਸਾ ਅਲਾਈ ਸੁਨਿ ਸੁਖਦਾਈ! ਜੇ ਘਟਿ ਜਾਈ ਦਰਬ ਕਬੈ । ਜਹਿਣ ਕਹਿਣ ਤੇ ਲਾਈ, ਦੇਅੁਣ ਪੁਰਾਈ ਨਹਿਣ ਤੁਮ ਗਮਨੋ ਰਹੋ ਅਬੈ । ਹਮ ਫੇਰਿ ਨ ਕਹਿ ਹੈਣ; ਤੂਸ਼ਨ ਰਹਿ ਹੈਣ ਸਭਿ ਸੁਖ ਲਹਿ ਹੈਣ ਪਾਸ ਰਹੇ । ਮਨ ਰੋਸ ਨਿਵਾਰੋ, ਕਰੁਨਾ ਧਾਰੋ ਬਿਰਹ ਨ ਡਾਰੋ, ਪੰਥ ਗਹੇ ॥੮੫॥
Then sister said, “O bestower of happiness, please listen! If the money is ever in shortage, I will arrange it somehow and restore the balance, but please do not go, stay here with us. We will never question you again, will remain quiet and obtain happiness by being in your presence. Please drop the anger. Be merciful on us, and do not cause separation by going some other way.” 85.

ਹੌਣ ਨਿਕਟਿ ਬਖਾਨੀ੯ ਇਹ ਬਰ ਬਾਨੀ ਨਾਨਕ ਸਾਨੀ ਅਵਰ ਨਹੀ । ਜੌ ਰਘੁਵਰ ਕਿਸ਼ਨਾ ਧਰਿ ਤਨ ਬਿਸ਼ਨਾ ਹੈ ਪਤਿ ਜਿਸ਼ਨਾ ਰੂਪ ਸਹੀ । ਯੁਗ ਪਦ ਅਰਬਿੰਦਾ ਆਨਦ ਕੰਦਾ ਸੁਖਦ ਮੁਕੰਦਾ ਅਘਟਾਰੀ । ਜਨ ਕਰੁਨਾ ਕਰਿ੫ ਸਭਿ ਜਗ ਠਾਕੁਰ ਗਾਨ ਦਿਵਾਕਰ ਭੁਜ ਭਾਰੀ ॥੮੬॥

I (Bhai Bala Ji) added, “It is supreme truth that there is no one comparable to (Sri Guru) Nanak (Dev) Ji. He is the sovereign of all the temporal manifestations of Vishnu, Krishna and Indra. Both his lotus feet are the source of bliss, happiness, emancipator, and are destroyer of sins. He is the most compassionate, lord of the world, sun of knowledge, and is all-capable.” 86.

ਸ਼੍ਰੀ ਅੰਗਦ ਜੀ! ਸੁਨਹੁ, ਮੈਣ ਇਮ ਤਬ ਕਹਿ ਕਰ ਬੰਦ । ਬਹੁਰ ਬਚਨ ਅੁਚਰੇ ਰੁਚਿਰ ਕਰਨ ਰੋਸ ਹਿਤ ਮੰਦ ॥੮੭॥
(Bhai Bala Ji is saying): “O Sri Guru Angad Dev Jeo, listen! To ease the atmosphere, I folded my hands, and said these amusing words.” 87.

ਸੁਸਾ ਸੁਸਾਪਤਿ ਦੀਨ ਹੈ, ਬਿਨੈ ਭਨਤਿ ਬਹੁ ਬਾਰ ਪਗ ਪਕਰਤਿ ਮਨ ਪ੍ਰੇਮ ਧਰਿ, ਰਹੀਏ ਜੀਜਾ ਗਾਰ । ਰਹੀਏ ਜੀਜਾਗਾਰ, ਬਚਨ ਪੁਨ ਪੁਨ ਨਹਿਣ ਫੇਰਹੁ ਦਯਾ ਐਨ ਸੁਖਦੈਨ! ਪਰਮ ਪ੍ਰੇਮੀ ਇਨ ਹੇਰਹੁ । ਵਡਿਯਨ ਕੇ ਮਨ ਕ੍ਰੋਧ ਜੌ, ਪਾਵਕ ਸਰਸ ਅੁਦੋਤਿ ਕਰਤਿ ਬੇਨਤੀ ਬੰਦਨਾ, ਬਾਰਿ੧੮ ਬੁਝਾਵਨ ਹੋਤਿ ॥੮੮॥
“(Guru Ji), Your sister and her husband are humbly pleading before you. They are filled with your love, and are holding your feet requesting you to stay at your brother-in-law’s house. Please do not reject them again, and stay here. O house of compassion, bestower of happiness Guru Jeo! Just have a look at the conditions of these devotees. If fire of anger burns in the minds of elders, it is extinguished with water of requests and humility.” 88.

ਕਮਲ ਨੈਨ ਸੁਨਿ ਬੈਨ ਮਮ, ਹੈ ਗਏ ਪਰਮ ਕ੍ਰਿਪਾਲ । ਬਾਨੀ ਸਾਨੀ ਹੇਤ ਜਨ, ਬੋਲੇ ਸੁਖਦ ਰਸਾਲ ਬੋਲੇ ਸੁਖਦ ਰਸਾਲ, ਭਨੋ ਬਾਲੇ ਬਚ ਤੇਰਾ । ਕਬਹਿ ਨ ਹੋਰਹੁਣ ਤਾਂਹਿ, ਲਖਹੁ ਇਸ ਬਿਧਿ ਮਤ ਮੇਰਾ । ਅਸ ਕਹਿ ਇਸਥਿਤਿ੧ ਪੁਨ ਕਰੀ, ਦੀਨਾ ਨਾਥ ਦਯਾਲੁ । ਦੇਖੇ ਦਰਸ਼ਨ ਦੁਖ ਦਹੈਣ, ਜਨ ਦਾਤਾ ਜੁ ਬਿਸਾਲ ॥੮੯॥
Listening to me (Bhai Bala Ji), lotus-eyed Guru Ji became most compassionate, and the bestower of happiness lovingly said, “Bhai Bala! I do not treat your words casually, keep this in mind, this is how I feel for you.” Saying so, lord of the helpless, the most compassionate Guru Ji had stayed there. That Guru Ji, whose presence is enough to eradicate all sufferings, they are the lord of his devotees. 89.

ਦੰਪਤਿ ਮੁਝ ਸੋਣ ਭਾਖਿਹੀਣ, ਧਰਿ ਕੈ ਅਧਿਕ ਸਨੇਹੁ । ਆਜ ਭ੍ਰਾਤ ਦੀਨੋ ਨਯੋ, ਧੰਨ ਧੰਨ ਬੁਧਿਗੇਹੁ੫! ॥੯੦॥

Husband and wife (Jai Ram Ji and Bebe Nanaki Ji) lovingly said, “O house of wisdom! (Bhai Bala Ji) you are great, you are great! Today you have blessed us a new brother in a way.” 90.

ਸੇਵਾ ਨਿਸ ਬਾਸੁਰ ਕਰਤਿ, ਯਾਂ ਤੇ ਕਰੁਨਾ ਭੂਰ ।ਸ਼ਰਧਾ ਤੁਮਰੈ ਅੁਰ ਦਈ, ਭਯੋ ਭਰਮ ਮਨ ਦੂਰ ॥੯੧॥
“You serve him (Guru Ji) day and night, which is why he showers his blessings on you. He has filled your heart with his devotion, and that is why all your doubts have been destroyed.” 91.

ਹਰਖਤਿ ਸਭਿ ਸੁਖ ਪਾਇ, ਸ਼੍ਰੀ ਨਾਨਕ ਆਪਨ ਚਲੇ । ਮੰਦ ਮੰਦ ਗਤਿ ਜਾਇ ਕਵਿ ਜਾਵਤਿ ਬਲਿਹਾਰਨੇ ॥੯੨॥
Everyone’s heart was filled with peace, and Guru Ji started walking towards the provisions store. Guru Ji were walking slowly, and the poet Kavi Santokh Singh is sacrifice to that divine walk. 92.

ਲੇਖੇ ਤੇ ਜੌ ਸ਼ੇ, ਦੀਨੋ ਦੌਲਤ ਖਾਨ ਧਨ । ਹਰਖੋ ਰਿਦੇ ਵਿਸ਼ੇਖ, ਦਏ ਸਤਾਰਾਣ ਸੈ ਅਧਿਕ ॥੯੩॥

Nawab Daulat Khan gave Guru Ji the profit in the audit, and happily handed him another 1700 rupees. 93.

ਹਿੰਦੁ ਤੁਰਕ ਬਹੁ ਆਇ, ਦੇਤਿ ਵਧਾਈ ਮਿਲਿ ਸਭੈ । ਭਾਖਹਿਣ ਬਹੁਰ ਸੁਨਾਇ, ਹਮਹਿਣ ਸੁਨੋ ਕ੍ਰਿਤ ਤਜਿ੧ ਦਈ ॥੯੪॥
Lots of Hindus and Muslims came and congratulated Guru Ji, and animatedly said, “We had heard that Guru Ji had left the provision store’s work.” 94.

ਅਧਿਕ ਕੀਨ ਅਪਸੋਸ ਹਮ, ਤੁਮ ਅੁਪਕਾਰਿ ਸਰੀਰ । ਕ੍ਰਿਤਿ ਲੀਨੀ ਹਰਖੇ ਸੁਨਤਿ, ਵਧੀਏ ਗੁਨੀ ਗਹੀਰ! ॥੯੫॥
“That saddened us, because you are a philanthropist. But as soon as we heard you have taken up the job again, we became overjoyed. It is our prayer the ocean of qualities Guru Ji, what you did is wonderful!” 95.

ਜਥਾ ਅੁਚਿਤ ਸਨਮਾਨ੫ ਕੈ, ਬਿਦਾ ਕੀਨਿ ਗੁਨ ਐਨ । ਕਰਨ ਲਗੇ ਮੋਦੀ ਕਿਰਤ, ਪੂਰਬ ਜਿਅੁਣ ਮਨ ਭੈਨ ॥੯੬॥
Daulat Khan rewarded Guru Ji appropriately, and bade farewell to him, and fearless Guru Ji resumed his duty at the storehouse as before.

ਇਤਿ ਸ਼੍ਰੀ ਗੁਰੁ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਲੇਖਾ ਕਰਨ ਪ੍ਰਸੰਗ ਬਰਨਨ ਨਾਮ ਅਸ਼ਟ ਦਸਮੋ ਅਧਾਯ ॥੧੮॥

Sri Guru Nanak Parkash (Poorbardh) Adhyai 18 episode narration ‘Audit Performed’ ends here.

1 comment:

  1. Dhan Dhan Guru Ji! Awesome, think I'm addicted to this.

    ReplyDelete

  © Blogger template Brooklyn by Ourblogtemplates.com 2008

Back to TOP