Tuesday, 23 November 2010

Sri Nanak Parkash - Post 107

Again I would like to thank the Gupt individual continueing the seva of the Sri Nanak Parkash. Below is the 17th Adhyai of the Sri Nanak Parkash for the Sangat.

ਦੋਹਰਾ

ਰਾਮ ਦਾਸ ਸ਼੍ਰੀ ਸਤਿਗੁਰੂ ਦਾਸਨ ਕੇ ਸੁਖਰਾਸ । ਯਮ ਪਾਸਨ ਕੇ ਤ੍ਰਾਸ ਕੋ ਕਰਤਿ ਛਿਨਿਕ ਮਹਿਣ ਨਾਸ਼ ॥੧॥


Couplet: (Bhai Santokh Singh Ji is making an invocation to Sri Guru Ram Dass Ji): Sri Guru Ram Dass Ji are the treasuoose of dere-trove of happiness for their followers. In an instant, they destroy the fear of the nath. 1.


ਸੈਯਾ

ਯਾਂ ਬਿਧਿ ਸੋਣ ਮਿਲਿਕੈ ਹਰਖੈ ਅੁਰ ਸਾਦਰ ਸੇਵ ਭਲੇ ਕਰਿਹੀ । ਕਾਲ ਬਿਤਾਵਹਿਣ ਦਾਲੁ ਮਹਾਂ ਸੁਲਤਾਨਪੁਰੇ ਸੁਖ ਸੋ ਫਿਰਿਹੀ । ਤਾਰਨ ਜਾਣ ਅਵਤਾਰ ਧ੍ਰੋ ਕਲਿ ਕੇ ਨਰ ਮੰਦ ਮਹਾਂ ਜਰਿਹੀ । ਬਾਸੁਰ ਏਕ ਸੁਸਾਪਤਿ ਸੋ ਭਗਨੀ ਮਿਲਿ ਬੈਸਤਿ ਭੇ ਘਰ ਹੀ ॥੨॥


Quatrain: (Bhai Bala Ji is saying): In this way, they happily and respectfully served Guru Ji. Ever benevolent Satguru Ji happily spent his time in Sultanpur. One time Guru Ji, who came to his world to liberate the lowliest of people of Kaljug, were sitting with his sister and brother-in-law. 2.


ਪੰਕਜ ਨੈਨ ਪ੍ਰਭੂ ਗੁਨ ਐਨ ਭਨੇ ਮੁਖ ਬੈਨ ਸੁਨੋ ਮਮ ਬਾਨੀ । ਕਾਰ ਬਿਹੀਨ ਭਲੇ ਨਹਿਣ ਚੀਨ ਕਹੈ ਪਰਬੀਨ, ਸਭੈ ਜਗ ਜਾਨੀ । ਹੈ ਜਗ ਰੀਤਿ ਕਰੈਣ ਸਭਿ ਪ੍ਰੀਤ ਸੁ ਕੋਣ ਵਿਪਰੀਤ ਕਰੌਣ ਮਨ ਮਾਨੀ । ਦੇਹੁ ਬਤਾਇ ਜੁਅੂ ਮਨ ਭਾਇ ਬਿਤਾਇ ਸਮਾਂ ਪਰਚਾਨ ਜੁ ਪ੍ਰਾਨੀ ॥੩॥


Lotus eyed, house of all good qualities, God-form Guru Ji said, “Please listen to me! Idlers are not considered good; this is what elders say, and is also a well-known saying. It is the world’s way that those who work are liked by everyone, and I thought of doing opposite to this tradition. Now tell me any work of your liking; something that can keep me busy and entertained.” 3.


ਸੁਨਿ ਕੈ ਭਗਨੀ ਪੁਨ ਬੈਨ ਭਨੇ ਮਨ ਗਾਨ ਸੁਨੋ ਗੁਨ ਤੋ ਪਰਚਾ । ਜਗਕੰਤ ਮਤੋ ਚਿਤ ਸੰਤ ਬਿਅੰਤ ਕਰੋ ਮਿਲਿ ਸੰਤਨ ਸੋਣ ਚਰਚਾ । ਨਰ ਨਾਰਿ ਚਰਾਚਰ ਦੇਨਿ ਦਤਾਰ ਸੁਰਾਸੁਰ ਬ੍ਰਿੰਦ ਕਰੈਣ ਅਰਚਾ । ਧਨ ਧਾਨ ਪਦਾਰਥ ਜੋ ਘਰ ਮੈ ਕਰੁਨਾ ਤਵ, ਲੇਯ ਕਰੋ ਖਰਚਾ ॥੪॥


Listening to this, Bebe Nanaki Ji said, “Your mind is entertained by listening to and contemplation of words of divine Wisdom. You are the lord of the world, and are of saintly disposition, thus keep holding discussions with holy men. You are the root of worldly people, you are the provider of everything, and all angels and demons worship you. Whatever food and wealth we have in our house is all because of your blessings. Therefore, take anything you wish, and spend it the way you want.” 4.


ਵਾਕ ਜਰਾਮ ਭਨੇ ਅਭਿਰਾਮ ਜੁ ਕਾਮਨਾ ਹੋਇ ਸੁ ਧਾਮ ਤੇ ਲੀਜੈ । ਜੇ ਜਗ ਕਾਜ ਸੁ ਪਾਜ ਸਮਾਜ ਤੁਮੈ ਨਹਿਣ ਛਾਜਤਿ ਕੋ ਅੁਰਝੀਜੈ । ਲਾਜ ਭਰੇ ਮਹਾਂਰਾਜ ਬਿਸਾਰ ਪਚੇ ਨਿਜ ਕਾਜਹਿ ਮੋ ਸੇ ਲਖੀਜੈ । ਬੈਠ ਰਹੋ, ਜਸੁ ਨਾਮ ਕਹੋ ਹਰਿ ਪ੍ਰੇਮ ਲਹੋ, ਸੁਖ ਯੌਣ ਮੁਝ ਦੀਜੈ ॥੫॥


Jai Ram Ji also said beautiful words, “Please take whatever you wish from this house. The worldly society and its affairs are all false; they do not appeal to you, then why do you want to be trapped in this? Look at the likes of me, who have renounced the Lord and are shamefully trapped in worldly affairs. Thus, please stay at home and praise the Lord and receive His love, and keep bestowing peace and happiness upon me.” 5.


ਪੁਨ ਪੰਕਜ ਨੈਨ ਭਨੇ ਮੁਖ ਬੈਨ ਸੁਸਾ! ਸੁਨਿ ਬੇਦ ਬਖਾਨਤਿ ਜੈਸੇ । ਕਰ ਸੌਣ ਕਰਿ ਕਾਰ ਅਹਾਰ ਕਰੈ ਕਿਰਤਾਰਥ ਦੇਹਿ ਕਰੈਣ ਨਰ ਐਸੇ । ਧਨ ਆਪ ਕਮਾਇ ਖਵਾਇ ਕੈ ਖਾਵਤਿ ਭੋਜਨ ਛਾਦਨ ਸਾਧਨ ਦੈ ਸੇ । ਕਰੁਨਾ ਕਰਿ ਸੰਤ ਅੁਧਾਰ ਕਰੈ ਭਵ ਭੀਤਰ ਫੇਰ ਨ ਆਵਤਿ ਕੈਸੇ ॥੬॥


Lotus-eyed Guru Ji replied, “Sister, listen to what the Knowledge says. Those who eat by working with their hands make their bodily life successful. Those who earn money themselves and eat after feeding the hungry, and give food and clothing to the saints, they shower their compassion on such people, and they achieve liberation from the cycle of birth and death.” 6.


ਫੇਰ ਜਰਾਮ ਗਿਰਾ ਅੁਚਰੀ ਤੁਮ ਆਇਸੁ ਮੋ ਮਨ ਹੈ ਅਨੁਸਾਰੀ । ਮੋਰ ਸਕੌ ਨ ਕਹੋ ਤੁਮਰੋ ਜਿਨ ਕੀ ਨੁਤਿ ਰਾਇ ਬੁਲਾਰ ਅੁਚਾਰੀ । ਲੇਖਾ ਪਢੇ ਤੋ ਕਹੋ ਮੁਝ ਸੋ ਕਛੁ ਲੈ ਦੇਅੁ ਜੋ ਹੁਇ ਲੇਖੇ ਕੀ ਕਾਰੀ । ਹੌ ਸਭਿ ਜਾਨਤਿ ਭਾਂਤਿ ਹਿਸਾਬ ਕੀ ਲੇਨੇ ਜੁ ਦੇਨੇ ਭਲੇ ਹੈ ਵਿਚਾਰੀ ॥੭॥


Then Jai Ram Ji said, “My mind obeys anything you say. I cannot refuse your order; even Rai Bular himself has praised you. Tell me if you have studied accounting, I can arrange that work for you.” Guru Ji said, “I am aware of all methods of accounting; everything that is used to maintain affairs of giving and taking, I am well versed with all of them.” 7.


ਦੌਲਤ ਖਾਨ ਨਵਾਬ ਕੋ, ਮੋਦੀਖਾਨਾ ਲੇਹੁ । ਤੁਮ ਤੇ ਹੋਇ ਨਿਬਾਹਿ ਜੇ, ਕਰੋ ਕਾਜ ਸੁਭ ਏਹੁ ॥੮॥


“You could handle the affairs of Nawab Daulat Khan’s Modi-Khana (provisions store). Please handle this work, if you feel like doing so.” 8.


ਭਾਖੀ ਜੋ ਜੈਰਾਮ ਸੋਅੂ ਨਾਨਕ ਜੀ ਮਾਨਿ ਮਨ ਕਹੈ ਕਰਤਾਰ ਨਿਰਬਾਹੈ ਮੋਹਿ ਕਾਜ ਕੋ । ਦੀਨਬੰਧੁ ਦਯਾਨਿਧਿ ਸਦਾ ਈ ਪ੍ਰਸਿਜ਼ਧ ਸਾਰੇ ਸੰਤਨ ਸਹਾਈ ਰਾਖੈ ਨਿਜ ਨਾਮ ਲਾਜ ਕੋ । ਭਾਖਤਿ ਜੈਰਾਮ ਤੁਮ ਪਾਸ ਹੋਇ ਆਵੈ ਕਾਮ ਰਿਦੈ ਮੈ ਵਿਚਾਰੋ ਜਾਨੋ ਬਹੁਤ ਸਮਾਜ ਕੋ । ਚਲੀਏ ਨਬਾਬ ਪਾਸ ਮਿਲੀਏ ਅਵਾਸ੫ ਤਿਹ ਕੀਜੈ ਨ ਬਿਲਬ ਅਬ ਭਲੋ ਦਿਨ ਆਜ ਕੋ ॥੯॥


Guru Ji accepted Jai Ram Ji’s suggestion, and said, “Lord will handle this work of mine. It is famously known Lord is friend of the helpless; He is the treasure-trove of compassion, helper of the saints and protects the sanctity of His name.” Jai Ram Ji said, “I am thinking in my heart that you will be able to carry out this work, as you know the society’s ways very well. Let’s go to the Nawab house and meet him. It is a good day today, let’s not delay any more.” 9.


ਦੌਲਤ ਖਾਨ ਕੇ ਭੌਨ ਗਏ ਪ੍ਰਭੁ ਜਾਇ ਮਿਲੇ ਸਭਿ ਬਾਤ ਜਨਾਏ । ਨਾਨਕ ਰੂਪ ਨਿਹਾਰਿ ਨਬਾਬ ਕਹੈ ਇਹ ਮੋਦੀ ਕੀ ਕਾਰ ਚਲਾਏ । ਹੈ ਮਤਿਵਾਨ ਸੁਜਾਨ ਸਾ ਦੀਸਤਿ ਪੋਸ਼ਿਸ਼ ਦੇਤਿ ਭਯੋ ਹਰਖਾਏ । ਕਾਰਿਖਕੰ ਪੁਨ ਦੀਨ ਹਗ਼ਾਰ ਜਰਾਮ ਸਮੇਤ ਲਏ ਘਰ ਆਏ ॥੧੦॥


Both went to Daulat Khan’s house, where Guru Ji told the whole matter to him. Seeing Sri Guru Nanak Dev Ji’s face the Nawab said, “He will be able to work at the provisions store, since he appears to be intelligent and responsible.” Happily he gave a dress and one thousand rupees to Guru Ji. Taking the dress and money, Guru Ji and Jai Ram Ji returned back home. 10.


ਪਾਯੋ ਤਬ ਬਹ ਆਨ, ਆਪਨ ਮਹਿਣ ਸੌਦਾ ਸਭਹਿ । ਤੋਲ ਦੇਤਿ ਨਿਜ ਪਾਨ, ਲੈਨਹਾਰ ਜੋ ਆਵਹੀ ॥੧੧॥


(With the money) Guru Ji stocked lots of materials in the store, and would distribute goods to customers with his own hands. 11.


ਆਇਸੁ ਲੇ ਕਰਿ ਸੁਸਾ ਕੀ, ਖਾਨ ਪਾਨ ਬਿਧਿ ਜੋਇ । ਆਪਨ ਅਪਨੀ ਮਹਿ ਕਰਤਿ, ਜਿਮ ਰੁਚਿ ਚਿਤ ਮਹਿਣ ਹੋਇ ॥੧੨॥


Having taken permission from his sister, Guru Ji had start preparing meals in the provision store itself. 12.


ਆਵਤਿ ਹਗ਼ਾਰ ਮੋਦੀ ਖਾਨੇ ਕੀ ਚਲਾਇਣ ਕਾਰ ਲੇਤਿ ਜੋਅੂ ਆਇ ਸੋਅੂ ਜਾਇ ਹੁਲਸਾਇ ਕੈ । ਗੋਧੁਮ ਕੋ ਚੁਨ, ਮਾਖ ਦਾਰ, ਲੌਨ, ਘ੍ਰਿਜ਼ਤ ਬਹੁ ਹਰਦੀ, ਮਰਚ ਦੋਅੂ, ਧਰੇ ਹੈ ਮੰਗਾਇ ਕੈ । ਫਾਂਤੀ, ਸਿਤੋਪਲ, ਸਿਤਾ ਸੋਣ ਗੁੜ ਆਦਿ ਜੋਅੂ ਚਂਕ ਜਵਨ ਕੇ ਅੰਬਾਰ ਰਾਖੇ ਲਾਇ ਕੈ । ਹੋਤਿ ਭੀਰ ਭਾਰੀ ਲੇਨਹਾਰ ਨਹਿਣ ਪਾਇਣ ਵਾਰੀ ਦੇਤਿ ਭੁਨਸਾਰੀ ਤੇ ਪ੍ਰਦੋਖ ਲੌ ਗਿਂਇ ਕੈ ॥੧੩॥


This way, Guru Ji would administer the store. Thousands of people would come and make purchases from Guru Ji. Anyone who came to his shop would return back happy. The store had wheat flour, pulses, clarified butter, turmeric, black and red pepper, sugar cubes, sugar-drops, jaggery, etc. in stock. The store was always full of people, and people had to wait in long queues to be served. From dawn to dusk, Guru Ji would count the goods and hand them to customers. 13.


ਯਾ ਬਿਧਿ ਦੇਖਿ ਬਿਸੇਖ ਅਨਦਤਿ ਦੰਪਤਿ ਸੰਪਤਿ ਭੂਰ ਭਏ ਤੇ । ਨਾਨਕੀ ਬੈਨ ਕਹੈ ਪਤਿ ਸੋਣ ਅਬ ਭ੍ਰਾਤ ਰਖੈ ਧਨ ਬਾਹਿ ਕਏ ਤੇ । ਟੋਰਹੁ ਕੋ ਘਰ, ਚਾਹਿ ਰਖੋ ਅੁਰ ਹੋਇ ਬਰੋਬਰ ਜੋ ਮਿਲਏ ਤੇ । ਕਾਲੂ ਪਿਤਾ ਹਰਖੈ ਸਭਿ ਭਾਂਤਿਨਿ ਤਾਂ ਮਨ ਚਾਹਿ ਭੀ ਈਹਾਂ ਅਏਤੇ ॥੧੪॥


Seeing Guru Ji’s increase in income and resources, Jai Ram Ji and Bebe Nanaki Ji got thrilled. Bebe Nanaki Ji said to her husband, “Now my brother will be able to save enough money for his marriage. Find a suitable house for him, but keep in mind that you find someone of the same status; that would please father (Baba) Kalu Ji, and his wish of getting his son married here will also be fulfilled. 14.


ਸੁਨਿ ਬੋਲੋ ਜੈਰਾਮ ਤਬ, ਕਰਨ ਲਗੇ ਹੈਣ ਕਾਰ । ਕੋ ਖਤ੍ਰੀ ਅਬ ਦੇਖਿ ਕੈ, ਕਰਿ ਹੈ ਬਾਹ ਵਿਚਾਰ ॥੧੫॥


Hearing this Jai Ram Ji said, “(Guru Ji) have started working, now I shall look for a decent Khatri home and plan his marriage.” 15.


ਅੰਗਦ ਜੀ ਗਤਿਦੈਨ੫! ਸੁਨੋ ਇਕ ਰੈਨ ਵਿਖੇ ਐਸੇ ਮੈ ਅੁਚਾਰੇ ਬੈਨ ਬਿਦਾ ਮੋਹਿ ਦੀਜੀਏ । ਧਾਮ ਹਮ ਜਾਇ ਕੈ ਕ੍ਰਿਸ਼ਾਨੀ ਕੋ ਕਮਾਇ ਖਾਇ ਕਰੈ ਕ੍ਰਿਤ ਆਪਨੀ ਕੋ ਯਾਂਹੀ ਤੇ ਸੁਹੀਜੀਏ । ਕੋਮਲ ਕਪੋਲ ਪਰ ਕੁੰਡਲ ਹਲਤਿ ਬੋਲੇ ਮਾਨੋ ਚੰਦ ਮੰਡਲ ਮੈ ਮੀਨ ਦੋ ਪਿਖੀਜੀਏ । ਬਾਲੇ! ਗੁਗ਼ਰਾਨ ਕਰਿ ਰਿਦੈ ਕਰਤਾਰ ਧਰਿ ਕੈਸੇ ਤੂੰ ਅੁਦਾਸ ਅੁਰ ਭੇਦ ਸੋ ਭਨੀਜੀਏ ॥੧੬॥


(Bhai Bala Ji is saying): O emancipator Sri Guru Angad Dev Ji! Please listen – One night I said to Guru Ji, “I would like your permission to leave, I want to back to my village and take up farming, as it is appropriate to earn and eat myself.” Guru Ji’s beautiful curly hair danced on his soft cheeks, it was as if two fish could be seen on moon’s surface. Guru Ji said, “(Bhai) Bala! Why are you sad? Tell me what is going on in your mind, remember the Lord in your mind and spend your time.” 16.


ਐਸੇ ਨ ਜਾਨ ਸੁਜਾਨ! ਰਿਦੈ ਕ੍ਰਿਤ ਮੋਦੀ ਲਈ ਧਨ ਧਾਮ ਸੰਚਾਰੇ । ਕੇਤਿਕ ਬਾਸੁਰ ਕਾਲ ਬਿਤਾਵਤਿ ਹੈ ਕਿਹ ਕਾਮ ਜੁ ਕਾਰ ਹਮਾਰੇ? ਜੋ ਕਰਨੀ ਕ੍ਰਿਤ ਸੋ ਕਰਿ ਹੈ ਜਬ ਆਨ ਚਲੈ, ਤੁਝ ਲੇਯ ਸੰਗਾਰੇ । ਹੈ ਗੁਗ਼ਰਾਨ ਹਮਾਰਿ ਤੁਮਾਰਿ ਮਿਲੇ ਕਰਿਯੇ ਇਹ ਕਾਰ ਪਿਆਰੇ ॥੨੭॥


“O wise man! Do not think in your mind that we have taken up this work for earning money. We have to spend some time here; this work is of no use to us. We will do the real work that we are here to do, and we will take you along with us wherever we go. We get along well, so stay my dear friend! Let’s do the work on hand together for now.” 17.


ਅਸ ਕਹਿ ਮਮ ਮਨ ਕਰਖ ਲਿਯ, ਨਿਕਟ ਰਖਨ ਕੇ ਹੇਤ । ਤਜਿ ਨ ਸਕੌ ਦਰਸ਼ਨ ਸਫਲ, ਸ਼੍ਰੀ ਬੇਦੀ ਕੁਲਕੇਤ ॥੧੮॥


(Bhai Bala Ji is saying) By saying so, Guru Ji changed my mind, and I stayed, for even I could not cope without the company of emblem of Bedi clan Satguru Ji. 18.


ਮੈ ਬੋਲੋ ਕਰ ਬੰਦਿ, ਤੁਮ ਰਜਾਇ ਮਾਨੋ ਸਦਾ । ਇਹ ਬਰ ਦੇਹੁ ਮੁਕੰਦ, ਭੂਲ ਨ ਪ੍ਰਤਿਕੂਲੋ ਕਦਾ ॥੧੯॥


I folded my hands and said, “I have always agreed to your every wish. O emancipator, grant me a blessing that I never go against your desires.” 19.


ਬਾਲੇ! ਤੂੰ ਮਮ ਮਿਤ੍ਰ, ਸਜ਼ਤਿ ਵਿਖੈ ਨਿਤਿ ਮਤਿ ਦ੍ਰਿੜੈ । ਇਹ ਬਚ ਰਾਖਹੁ ਚਿਜ਼ਤ, ਜਨਮ ਮਨਰ ਤੇ ਮੁਕਤਿ ਹੈ ॥੨੦॥


Satguru Ji said, “(Bhai) Bala (Ji), you are my friend. Imbibe in your mind that those who tread on the path of Truth are liberated from the cycle of birth and death.” 20.


ਅਸ ਸੁਨਿ ਪਦ ਅਰਬਿੰਦ, ਮੈਣ ਬੰਦੇ ਕਰ ਬੰਦ ਦੋ । ਕਹੈ ਜੁ ਕ੍ਰਿਤ ਬਖਸ਼ਿੰਦ, ਕਰਨ ਲਗੋ ਪੁਨ ਕਾਰ ਸੋ ॥੨੧॥


“Hearing this, I wrapped my hands around Guru Ji’s lotus feet, and started doing whatever work the ever-forgiving Guru Ji would tell me to do.” 21.


ਅਪਰ ਥਾਨ ਤੇ ਆਣਿ, ਸੌਦਾ ਆਪਨ ਮੈਣ ਧਰੌਣ । ਆਪਨ ਕਿਧੋਣ ਨਿਧਾਨ, ਹੋਤਿ ਅਤੋਟਹਿ ਵਸਤੁ ਸਭਿ ॥੨੨॥


“I would stock the store with goods brought from other places. The store would overflow with stock, so much so that it almost appeared like a warehouse.” 22.


ਜਾਚਕ ਕਰਿ ਹੈਣ ਜਾਚਨਾ, ਪਾਵਹਿ ਪਰਮ ਪ੍ਰਸਾਦਿ । ਸੁਨਿ ਸੁਨਿ ਆਵਹਿ ਅਨਿਕ ਪੁਨ, ਦੇਵਹਿ ਸਭਿਨਿ ਅਨਾਦ ੨੩


Any beggars that would come to beg, would go back smiling; and hearing their stories, even more beggars would come. Guru Ji would bestow them with food grains, materials, etc. 23.


ਅਸਨਹੀਨ ਬਸਨ ਨਗਨ, ਕਰਤਿ ਅਰਥਨਾ ਜੌਨ । ਛੂਛਾ ਬਹੁਰ ਨ ਜਾਵਈ ਆਵਤਿ ਜੋਅੂ ਭੌਨ ॥੨੪॥


If a hungry person or anyone without proper clothes asked Guru Ji, he would not return back empty-handed. 24.


ਦੌਲਤ ਖਾਨ ਕੋ ਥੋਰੋ ਅੁਠਾਵਨ ਤਾਂਹਿ ਤੇ ਹੋਤਿ ਵਿਸ਼ੇਖ ਹੀ ਦਾਨਾ । ਕੀਰਤੀ ਕਅੁ ਸੁਨਿ ਧਾਵਤਿ ਆਵਤਿ ।ਪਾਵਤਿ ਜੋ ਅਰਥੀ ਅਨੁਮਾਨਾ । ਚੂਨ ਤੇ ਲੌਨ ਘ੍ਰਿਤਾਦਿ ਤੇ ਜੇ ਵਥੁ ਅੰਤਰ ਚੀਰ ਧਰੇ ਬਿਧਿ ਨਾਨਾ । ਜਾਣ ਵਸਤੂ ਕੋ ਨਿਕਾਰ ਕੈ ਦੇਵਤਿ ਸੋ ਨ ਘਟੈ ਅੁਤਨੀ ਠਹਿਰਾਨਾ ॥੨੫॥


This caused Daulat Khan to bear some extra expenses, but he was also contributing towards lots of charitable work. Hearing his praises, needy people would come in hordes, and everyone would get what they needed. 25.


ਕੀਰਤਿ ਪਸਰੀ ਪੁਰਿ ਸਰਬ, ਘਰ ਘਰ ਭੀ ਭਰਪੂਰ । ਕਿਧੋ ਚੰਦ ਕੀ ਚਾਂਦਨੀ, ਜਿਅੁਣ ਚਕੋਰ ਪ੍ਰਿਯ ਰੂਰ ॥੨੬॥


The glory of the store spread all over the town, and every household shared the prosperity, like a partridge gets excited by basking in the moonlight. 26.


ਮਾਸ ਮਾਸ ਲੇਖਾ ਹੁਵੈ, ਜਾਹਿਣ ਵਹੀ ਲੇ ਹਾਥ । ਸੰਖਾ ਕਰਿ ਸਭਿ ਦਿਵਸ ਕੀ, ਬੈਸਹਿਣ ਲੇਖਕ ਸਾਥ ॥੨੭॥


At the store, accounts were tallied every month, and Guru Ji would take his accounts book to the clerk, and count the total sales done. 27.


ਜਬ ਜਬ ਲੇਖਾ ਹੋਇ, ਤਬ ਤਬ ਬਾਧਾ ਨਿਕਸਈ । ਬਿਸਮੈ ਮਨ ਸੁਨਿ ਲੋਇ, ਕੋ ਕੋ ਕਰਿਈ ਈਰਖਾ ॥੨੮॥


Whenever the accounts were tallied, the balance would always show profit, which amazed people, and some would also feel jealous. 28.


ਨਹਿ ਜਾਨੈ ਮਤਿਮੰਦ, ਇਹ ਕਰਤਾਰ ਸਰੂਪ ਹੈ । ਆਨਦ ਕੰਦ ਮੁਕੰਦ, ਯਾਂ ਕੋ ਕਛੁ ਅਚਰਜ ਨਹੀ- ॥੨੯॥


But what these people of low intellect did not know was Guru Ji are God-form, therefore there was nothing surprising about it, as they are the Creator, the very axis of creation, and the absolute emancipator. 29.


ਸੁਧ ਨਹਿ ਦੌਲਤ ਖਾਨ, ਬਾਦ ਦਰਬ ਕੋ ਖੋਵਈ । ਘਾਟਾ ਹੋਇ ਨਿਦਾਨ, ਗਹੋ ਜਾਇ ਦੁਖ ਪਾਵਈ ॥੩੦॥


Some would exclaim, “Little does Daulat Khan know that he (Guru Ji) is wasting his money. He will eventually get caught when the balance shows heavy losses, then he will suffer.” 30.


ਕੋ ਅਸ ਕਰਤਿ ਅੁਚਾਰ, ਕੋਇਕ ਭਾਖਤਿ ਅਪਰ ਗਤਿ । ਦੇਵਤਿ ਦਾਨ ਅੁਦਾਰ, ਬਰਕਤ ਯਾਂ ਤੇ ਅਧਿਕ ਹੈ ॥੩੧॥


While others would say the opposite, “He (Guru Ji) generously gives goods in charity, which is why there is such prosperity.” 31.


ਜਾਚਕ ਕੇਤਿਕ ਦਾਨ ਕੋ ਲੇ ਤਲਵੰਡੀ ਗਏ ਨੁਤਿ ਭੂਰ ਅੁਚਾਰੀ । ਮੋਦੀ ਭਯੋ ਨ੍ਰਿਪ ਦੌਲਤ ਖਾਨ ਕੋ ਦਾਨ ਕੋ ਦੈਨ ਕਰੋ ਪ੍ਰਨ ਭਾਰੀ । ਨਗ ਛੁਧਾਤੁਰ ਦੇਖਿ ਸਕੈਣ ਨਹਿ ਸੰਪਤ ਬ੍ਰਿਜ਼ਧ ਭਈ ਸੁਖਕਾਰੀ । ਪੁੰਨਮਤੀ ਕ੍ਰਿਤ ਧੰਨਵਤੀ ਜਿਹ ਜਾਚਕ ਭੀਰ ਹੈ ਤਾਂਹਿ ਕੇ ਦਾਰੀ ॥੩੨॥


After getting the alms, some beggars went to Talwandi and sang praises of Guru Ji, “(Son of Baba Kalu) has become the storekeeper of Nawab Daulat Khan. He has taken a solemn vow of giving donations to the poor. He cannot bear to see anyone hungry or uncovered, which is why the distributor of happiness Guru Ji’s wealth has increased manifold. He is earning an earnest and charitable living; beggars and needy keep thronging his doorsteps.” 32.


ਜਾਚਕ ਜੇ ਤਲਵੰਡੀ ਹੁਤੇ, ਸਭਿ ਆਵਤਿ ਭੇ ਧਨ ਲੇਨਿ ਕੀ ਆਸਾ । ਜੋ ਜਿਸ ਜਾਚਨਾ ਆਨ ਕਰੀ ਤਸ ਪਾਵਤਿ ਭੇਗੋ ਕੋ ਨ ਨਿਰਾਸਾ । ਕੀਰਤਿ ਕੋ ਸੁਨਿ ਰਾਇਬੁਲਾਰ ਅਨਦਤਿ ਪ੍ਰਾਪਤਿ ਜਿਅੁਣ ਸੁਖ ਰਾਸਾ । ਸੋਚ ਬਿਮੋਚਨ ਸਾਰਸ ਲੋਚਨ ਰੂਪ ਬਿਲੋਕਨ ਚਾਹਤਿ ਪਾਸਾ ॥੩੩॥


Hearing this, all the beggars of Talwandi got together and beaming with hope came to Guru Ji. They got whatever they wanted, and nobody returned back disappointed. Hearing Guru Ji’s such wonderful laudations, Rai Bular got elated as if he had found some mine of happiness, and an intense desire to have Guru Ji nearby him arose in his heart. 33.


ਨ ਮੇਣ ਕਾਲੂ ਸੁਨੀ ਸੁਤ ਕੀ ਨੁਤਿ ।ਚਿਤ ਲਖੀ-ਬਿਤ ਲੇਹਿ ਕਮਾਈ॥ ਤਦਪਿ ਭੂਰ ਅੁਦਾਰ ਅਹੇ ਧਨ ਰਾਖਨ ਕੀ ਮਤਿ ਤਾਂਹਿ ਨ ਆਈ ।ਹੌ ਅਬ ਜਾਇ ਕੇ ਦੇਅੁਣ ਸਿਆਨਪ ਆਨਿ ਹੌਣ ਜੇਤੋ ਕੀਓ ਇਕਠਾਈ । ਐਸੇ ਵਿਚਾਰਿ ਕੈ ਤਾਰ ਭਯੋ ਮਿਲਨੇ ਹਿਤ ਜਾਵਤਿ ਭਾ ਢਿਗ ਰਾਈ੧੧ ॥੩੪॥


When Baba Kalu Ji happened to hear Guru Ji’s praises, he thought to himself, “Maybe I should go and get the money he has earned. He is of carefree disposition, and does not know the art of saving money. I should give him some counselling, and bring back the money he has earned.” Thinking like that, he got ready to go meet Guru Ji, and went to Rai Bular. 34.


ਹੌ ਸੁਲਤਾਨਪੁਰੇ ਸੁਧ ਲੇਵਂ ਆਇਸੁ ਦੇਹੁ ਕਰੋ ਗਵਨਾ । ਰਾਇ ਕਹੇ ਹਿਤ ਸੋਣ ਮਿਲੀਏ ਨ ਕੁਬੋਲ ਭਨੋ ਮੁਖ ਤੇ ਕਵਨਾ । ਮੋ ਦਿਸ ਤੇ ਸਿਰ ਪੈ ਕਰ ਫੇਰਹੁ ਪ੍ਰੀਤਿ ਸੋਣ ਕੰਠ ਕਰੋ ਲਵਨਾਂ । ਸ਼੍ਰੋਨਨ ਮੈ ਸੁਨਿ ਬੰਦਨ ਕੀਨਿ ਮੁਕੰਦ ਪਿਤਾ ਪੁਨ ਗਾ ਭਵਨਾ ॥੩੫॥


“I want to go enquire about well-being of everyone at Sultanpur, please give me the permission to leave.” Rai Bular said, “Meet him with compassion; do not scold him! Other than that, hug him and give him my love.” After hearing these words, the father of emancipator Guru Ji paid his respects and came back home. 35.


ਮਾਤ ਸੰਦੇਸ਼ ਦਏ ਅਸੂਆਣ ਭਰਿ ਤਾਤ ਕੋ ਮੋਹ ਰਿਦੇ ਮੈਣ ਘਨੇਰਾ । ਕਾਲੂ ਤਬਹਿ ਮਧੁਰਾਨਹਿਣ ਲੈ ਸਕਟਾ ਜੁਰਵਾਇ ਕੈ ਬੈਲਨ ਪ੍ਰੇਰਾ । ਪੰਥ ਕੋ ਛੋਰਿ ਸਭੈ ਕ੍ਰਮ ਸੋ ਪੁਰਿ ਪ੍ਰਾਪਤਿ ਭਾ ਸੁਤ ਆਪਨ ਹੇਰਾ । ਠਾਂਢ ਕਿਯੋ ਸਕਟਾ ਤਿਹ ਥਾਨ ਤਰੈ ਅੁਤਰੋ ਅੁਰ ਮੋਹ ਵਧੇਰਾ ॥੩੬॥


Guru Ji’s mother was intensely emotional; shedding tears of separation she gave her messages for her son to Baba Kalu Ji. He then purchased sweetmeats, attached oxen to the cart and set off on the journey. Slowly the entire journey was completed, and he reached Sultanpur. Seeing his son sitting at the store, he stopped the cart and stepped down. His heart was filled with love for Guru Ji. 36.


ਪੰਕਜ ਨੈਨ ਬਿਲੋਕਿ ਪਿਤਾ ਦਿਸ਼ਿ ਤੂਰਨ ਧਾਇ ਕੈ ਕੀਨਿ ਪ੍ਰਨਾਮਾ । ਕਾਲੂ ਅੁਠਾਇ ਲਯੋ, ਭੁਜ ਕੋ ਗਹਿ ਕੰਠ ਲਗਾਇ ਭਲੇ ਸੁਖ ਧਾਮਾ । ਹੌ ਪੁਨ ਬੰਦਨ ਜਾਇ ਕਰੀ ਗੁਰ ਅੰਗਦ ਜੀ! ਸੁਨ ਪੂਰਨ ਕਾਮਾ । ਬੂਝਿਕੈ ਛੇਮ ਸਰੀਰ ਕੀ ਤਾਂ ਛਿਨ ਬੈਸੋ ਪ੍ਰਯੰਕ ਪੈ ਲੇ ਅਭਿਰਾਮਾ ॥੩੭॥


As soon as Guru Ji saw his father, he rushed towards him and paid his respects. Baba Kalu Ji held Guru Ji’s arms and raised him up, and clenched him tightly in his arms. (Bhai Bala Ji is saying), “Afterwards I went and touched his feet. O fulfiller of all desires Guru Angad Dev Jeo, kindly listen!” After asking each other’s well-being, he took beautiful Guru Ji, and both sat on the cot. 37.


ਹਾਥ ਕੇ ਸਾਥ ਪਲੋਸਤਿ ਮਾਥ ਅਨਾਥਨ ਨਾਥ ਕੋ ਅੰਕ ਬਸਾਈ । ਮੇਲ ਭਯੋ ਬਹੁ ਕਾਲ ਵਿਖੈ ਮਨ ਪ੍ਰੀਤਿ ਨਈ ਕੀ ਜਈ ਅੁਪਜਾਈ । ਸੌਦਾ ਵਿਸ਼ੇਖ ਹੀ ਦੇਖ ਨਿਖਜ਼ਦਾ ਮੈ ਜਾਨ ਸਪੂਤ ਰਹੋ ਹਰਖਾਈ । ਦੈ ਘਟਿਕਾ ਜਬ ਬੀਤ ਗਈ ਤਿਹ ਕਾਲ ਮੈ ਕਾਲੂ ਨੇ ਬਾਨੀ ਅਲਾਈ ॥੩੮॥


Baba Kalu Ji made Guru Ji sit on his lap and stroked his forehead in affection. Having been away from his son for so long, new seeds of affection had sprouted in Baba Kalu Ji’s heart. The sight of overflowing stock of goods in the store made him very happy. Some moments went by, and Baba Kalu Ji struck the conversation. 38.


ਬਹੁ ਕਾਲ ਭਯੋ ਸੁਲਤਾਨਪੁਰੇ ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ? ਸੁਨਿ ਪੰਕਜ ਲੋਚਨ ਬੈਨ ਭਨੇ ਬਹੁ ਆਨ ਕਮਾਈ ਕਰੀ ਇਹ ਥਾਂਈ । ਨਹਿ ਹਾਥ ਮੈਣ ਆਥ ਕਰੈ ਥਿਰਤਾ ਅੁਤ ਆਵਤਿ ਹੈ ਇਤ ਕੋ ਚਲਿ ਜਾਈ । ਕਰ ਏਕ ਬਿਰਾਟਿਕਾ ਸੰਚਿ ਕਰੀ ਨਹਿ ਆਮਦ ਔ ਖਰਚੀ ਸਮਤਾਈ ॥੩੯॥


“You have been working at Nawab’s storehouse for quite some time now, how much money you have saved so far?” Hearing this, lotus-eyed Guru Ji said, “I have earned a lot since I came here, but no money remains in my hands, it comes and goes so quick; I have not saved a single penny, income and spending have been equal.” 39.


ਤਾਤ ਮੋਹ ਤ੍ਰਿਂ ਸੇਤੁ ਜਿਅੁਣ, ਤ੍ਰਿਸ਼ਨਾ ਲਹਿਰ ਪ੍ਰਵਾਹਿ । ਏਕਹਿ ਬਾਰ ਬਹਾਇ ਸੋ, ਰਹਾ ਨ ਕਛੁ ਮਨ ਮਾਂਹਿ ॥੪੦॥


All the affection Baba Kalu Ji had for his son got eroded in an instant with waves of greed. Now he had no affection in his heart anymore. 40.


ਸੁਨਿ ਸ੍ਰੋਨਨਿ ਮੈ, ਮਨ ਰੋਸ ਘਨੋ ਮੁਖ ਬੈਨ ਭਨੇ ਧਨ ਰਾਖਨਿ ਹੇਤੂ । ਜਬ ਕੋ ਜਨਮੋਨ ਦਯੋ ਸੁਖ ਤੈ ਨਿਤ ਬਾਦ ਗਵਾਇ ਬਿਤੰ ਦੁਖ ਦੇਤੂ । ਇਕ ਹੋਤਿ ਸਪੂਤ ਕਮਾਵਤਿ ਹੈਣ ਧਨ ਪਾਵਤਿ ਸੋ ਜਸੁ ਆਨਿ ਨਿਕੇਤੂ । ਸੁਧਿ ਮੂਲ ਨ ਭੂਲ ਕਰੀ ਕਬਹੂੰ ਮੁਝ ਤੇ ਪ੍ਰਤਿਕੂਲ ਰਹੋ ਅਨਚੇਤੂ ॥੪੧॥


The instant Guru Ji’s words hit his ears, Baba Kalu Ji got enraged, and started telling him to save money, “Ever since you were born you have never given me any joy, you have always caused me much suffering by wasting money. On one hand there are noble sons who earn money, and receive praises from everyone in the family. But you never learned a thing, and have unwittingly walked in opposition direction from me.” 41.


ਕਾਲ ਬਿਸਾਲ ਬਿਤੋ ਕ੍ਰਿਤਿ ਮੋਦੀ ਮੈ ਏਕ ਵਿਰਾਟਿਕਾ ਭੀ ਨ ਖਟਾਈ । ਮੋ ਸੋ ਕਿਯੋ ਬਹੁ ਰੋਸੁ ਤਬੈ ਢਿਗ ਤੂ ਹੀ ਰਹੈਣ ਧਨ ਦੀਨਿ ਗਵਾਈ । ਬਾਰਜ ਲੋਚਨ ਅੰਕ ਬਿਲੋਕਿ ਮੁਝੈ ਬਰਜਾ ਨਿਜ ਭੌਣਹਿ ਦਿਖਾਈ । ਖੀਝ ਰਿਦੈ ਦੁਰਬੈਨ ਭਨੈ ਬਹੁ ਤੂਸ਼ਨ ਹੋਇ ਰਹੇ ਜਗਸਾਈ ॥੪੨॥


“You have been working in the store for so long, and you haven’t earned even a single penny!” Then he took out his anger on me (Bhai Bala Ji) and said, “You stay with him, and still he lost all the wealth?” Lotus-eyed Guru Ji gestured me (Bhai Bala Ji) with tilted eyes and forbade me from saying anything. Angry and frustrated Baba Kalu Ji said profoundly ill words, but the lord of the world remained silent. 42.


ਜੋ ਖੋਯੋ ਮਮ ਧਾਮ ਤੇ, ਦੇਵਹੁ ਅਬਹਿ ਕਮਾਇ । ਹੌ ਆਯੋ ਲੇਵਨ ਕਛੂ, ਦੀਨੋ ਸਭਿਹਿ ਗਵਾਇ ॥੪੩॥


Baba Kalu Ji said, “Earn and bring back all the wealth that you have wasted from my house. I came here to collect something or the other, but you have lost everything.” 43.


ਬੈਸ ਤਰੁਨ ਇਸ ਕੀ ਭਈ, ਸਮਝ ਨ ਆਈ ਕੋਇ । ਪਾਛਲ ਜੈਸੀ ਮਤਿ ਰਹੀ, ਹਾਨ ਲਾਭ ਸਮ ਦੋਇ ॥੪੪॥


“He is a young man now, yet has not gained any wisdom. His intellect is still the same as before, profit and losses both are same to him!” 44.


ਧਾਮ ਕੋ ਨਾਂਹਿ ਸੰਦੇਹ ਕੋਅੂ ਧਨ ਖੋਵਤਿ ਖਾਵਤਿ ਏਕ ਸੀ ਜੋਰੀ । ਦੂਜੋ ਜੇ ਹੋਤਿ ਭਲੋ ਸਮਝਾਵਤਿ ਹੈ ਨ ਗਮੀ ਧਨ ਕੀ ਮਨ ਥੋਰੀ । ਜੋ ਮਤਿਵਾਨ ਹੁਤੋ ਕੋਅੂ ਮਾਨਵ ਕਾਰ ਇਸੇ ਮਹਿਣ ਲੇ ਧਨ ਜੋਰੀ । ਹੋਇ ਬਿਆਹਿ ਤ ਕਾ ਖਰਚੈ ਤਬ ਚਾਹੈਗਾ ਆਪ ਕਮਾਈ ਜੁ ਮੋਰੀ ॥੪੫॥


“You are not worried about the family. Spend the money, or lose it, it is all the same to you. If someone else was in my place, he would have taught you a good lesson! You have absolutely no care for money! An intelligent man in your place would have saved a lot by doing this work. What will you spend when you get married? I am sure you will ask me for my hard-earned money then also.”


ਹੇ ਸੁਤ! ਬੈਸ ਜੁਵਾ ਤਵ ਭੀ ਅਬ ਛੋਰ ਫਗ਼ੂਲੀ ਕੋ, ਹੋਹੁ ਸਯਾਨਾ । ਪਾਛਲ ਰੀਤਿ ਤੇ ਹੈ ਬਿਪਰੀਤਿ ਕਰੋ ਧਨ ਸੰਚਨ ਜਯੋ ਮਤਿਵਾਨਾ । ਜੇ ਮੁਝ ਦੇਨੇ ਕੋ ਨਾਂਹਿ ਕਹੋ ਮਨ ਪੂੰਜੀ ਨਿਰਾਲੀ ਰਖੋ ਨਿਜ ਥਾਨਾ । ਹੈ ਘਰ ਕਾਰਜ ਨਾਨਾ ਪ੍ਰਕਾਰ ਕੇ ਕੋ ਨਿਬਹੈ ਧਨ ਹੀਨ ਜੇ ਪਾਨਾ ॥੪੬॥


“O son! You have grown up now, stop being so careless, be responsible. Walk in the opposite direction of your old habits and save money like a responsible man. You do not have to give me your earned money if you do not wish to; just keep it separate with you. There are many household chores that need attention from time to time, how will they be completed if the hands are empty?” 46.


ਧਨ ਸੰਚਨ ਕੇ ਅਨਿਕ ਗੁਨ, ਬਰਨਨ ਕਰੇ ਸੁਨਾਇ । ਬਹੁ ਬਿਧਿ ਬੁਧਿ ਸਮਝਾਵਈ, ਰੋਸ ਨੇਹ ਮਨ ਲਾਇ ॥੪੭॥


Baba Kalu Ji narrated many ways of saving money. Carefully choosing his words, and juggling between anger and love, he kept explaining to Guru Ji. 47.


ਬਹੁਰ ਦਿਲਾਸਾ ਦੀਨ, ਕਰਿ ਦੁਲਾਰ ਨਿਜ ਤਨੁਜਾ ਸੋ । ਧਾਮ ਪਯਾਨਾ ਕੀਨ, ਜਹਾਂ ਹੁਤੋ ਜੈਰਾਮ ਕੋ ॥੪੮॥


After encouraging his son with words of affection, he set off towards Jai Ram Ji’s house. 48.


ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਮੋਦੀ ਖਾਨਾ ਲੇਨਿ ਪ੍ਰਸੰਗ ਬਰਨਨ ਨਾਮ ਸਪਤਦਸਮੋ ਅਧਾਯੋ ॥੧੭॥


Sri Guru Nanak Prakash (Poorbardh) Adhyai 17 event narration ‘Running the Storehouse’ ends here.

No comments:

Post a Comment

  © Blogger template Brooklyn by Ourblogtemplates.com 2008

Back to TOP