Monday, 6 September 2010
Sri Nanak Parkash - Post 102
Above is an image of Sri Guru Nanak Dev Ji surrounded by holy saints.
Apologise for the lack of updates for the past month I have been busy with other projects and with the Sadhus in the UK. I will try to do extra bits now to make up for the month away.
Below continues the parsang from the 12th Adhyai.
ਫਿਰੈਂ ਕਿਦਾਰ ਮੱਧ ਪਸੁ ਬ੍ਰਿੰਦਾ । ਕਿਸੈ ਨ ਬਰਜੈਂ ਆਨਂਦ ਕੰਦਾ ।
ਅਸ ਬਿਧਿ ਦੇਖਿ ਕ੍ਰੋਧ ਭਾ ਕਾਲੂ । ਮੁਖ ਬੋਲਤਿ ਦੁਰਬਚਨ ਬਿਸਾਲੂ ॥੨੩॥
Then a large number of cattle were moving freely and Sri Guru Nanak Dev Ji is the cloud of bliss who allowed them to do so openly. Seeing this Baba Kalu Ji got very angry at seeing this and started to say some very harsh words. 23.
'ਮੰਦ ਭਾਗ ਮੈਂ ਅਪਨ ਨਿਹਾਰਾ । ਤੂੰ ਸੁਤ ਜਨਮ੍ਯੋ ਸਦਨ ਉਜਾਰਾ ।
ਆਰਬਲਾ ਲਘੁ ਮਹਿਂ ਤਵ ਚਾਲੀ । ਵਸਤੁ ਖੋਇ ਕਿਯ ਆਲਯ ਖਾਲੀ ॥੨੪॥
“I am witnessing by bad fortune by having you born into my household as you are destroying everything. Since a young age I have watched you in the same manner emptying the house by losing everything we owned.” 24.
ਉਚਿਤ ਕਮਾਵਨ ਅਬ ਭੀ ਬੈਸਾ । ਕਰਨ ਕੁਕਾਜ ਲਗੇ ਪੁਨ ਐਸਾ ।
ਮੁਝ ਪਸ਼ਚਾਤ ਖਾਹਿਂ ਕ੍ਰਿਤ ਕਰਿ ਕੋ । ਰਲੇਂ ਫਕੀਰਨ ਸੋ ਤਜਿ ਘਰ ਕੋ ' ॥੨੫॥
“This I your age to earn a living but your actions are not rewarding in any way. After I die how are you going to support your family? It looks to me like you will leave your house and wonder with the saints.” 25.
ਹੇਰਿ ਹੇਰਿ ਕਹਿ ਵਾਕ ਕਠੋਰਾ । ਲਖਿ ਕੁਚਾਲ ਕੋ ਰੋਸ ਨ ਥੋਰਾ ।
'ਤੁਝ ਜਨਮੇ ਤੇ ਕੋ ਗੁਣ ਮੋਹੀ । ਯਾਂ ਤੇ ਭਲੋ ਰਹਤਿ ਮੈਂ ਯੋ ਹੀ ॥੨੬॥
Baba Kalu Ji kept on looking at Sri Guru Nanak Dev Ji and continued his bad words towards the child Guru. Seeing the actions of Guru Sahib, Baba Kalu Ji grew very angry. “What was the benefit of having you born into my family? I would have been better off if you were not even born into my house.” 26.
ਇਕ ਸਪੂਤ ਬਹੁ ਦਰਬ ਕਮਾਵਹਿਂ । ਤੂੰ ਅਸ ਭਾ ਜੋ ਬਾਦ ਗਵਾਵਹਿਂ ' ।
ਜਾਇ ਨਗਰ ਪੁਨ ਦਿਜਬਰ ਸਦਨਾ । ਉਪਾਲੰਭ ਕੇ ਕਹਿ ਬਚ ਬਦਨਾ ' ॥੨੭॥
“Usually any family that has one son gains much wealth through his vocation but you are wasting your life away.” Then Baba Kalu Ji left and made his way to Pandit Hardayal Ji’s house whilst seething with anger to utter such harsh words. 27.
'ਬੇਦ ਪੁਰਾਣ ਸਭੇ ਤੁਮ ਝੂਠੇ । ਸੂਧੇ ਕਹਉ ਹੋਤਿ ਹੈਂ ਪੂਠੇ ।
ਕਿਧੋਂ ਨ ਤੁਮ ਤੇ ਜਾਤ ਬਿਚਾਰੇ । ਕਿਧੋਂ ਹਰਖ ਹਿਤ ਪਾਜ ਉਚਾਰੇ ॥੨੮॥
Baba Kalu Ji said to Pandit Hardayal, “The scriptures such as the Vedas and Purans are all false. From what you have said the opposite is occurring. Either you do not understand it or have read them wrong. Maybe you have just been telling me lies!” 28.
ਭਲੀ ਛਤਰ ਕੀ ਦੀਨਿ ਵਡਾਈ । ਪੂਰਬ ਐਸ਼੍ਵਰਯ ਜਾਸ ਘਟਾਈ ।
ਅਬ ਬੀਜ੍ਯੋ ਸਭਿ ਖੇਤ ਨਿਪਾਤੂ । ਪਸੁ ਚਰਵਾਇ, ਨ ਕੀਨੀ ਤ੍ਰਾਤੂ ॥੨੯॥
“You told me that a canopy of greatness will be aloft over my sons head but he has reduced our greatness already. He had sown a field but that has now been destroyed and is without any greenery. He grazes the cattle but is not aware of what they are doing.” 29.
ਜਬ ਕੋ ਜਨਮ੍ਯੋ ਇਨ ਸੁਧ ਲੀਨੀ । ਧਨ ਖੱਟਨ ਕੀ ਕ੍ਰਿੱਤ ਨ ਕੀਨੀ ।
ਖੋਯੋ ਸੰਚ੍ਯੋ ਪੂਰਬ ਮੇਰੋ । ਯਾਂ ਤੇ ਬਿਫਲ ਭਯੋ ਬਚ ਤੇਰੋ ' ॥੩੦॥
“From the day Sri Guru Nanak Dev Ji became manifest he has not done anything to earn a living. What I previously had in material wealth has slowly deteriorated. So what you prophesised for my son has all turned out to be false.” 30.
ਬੋਲ੍ਯੋ ਬਚਨ ਬਿੱਪ੍ਰ ਪਰਬੀਨਾ । ਜਿਹ ਮਨ ਸ੍ਰੀ ਨਾਨਕ ਜਸ ਲੀਨ ।
'ਸੁਨਿ ਕਾਲੂ ! ਤੂ ਮੂਲਹੁ ਭੂਲਾ । ਸੁਤ ਸੁਸ਼ੀਲ ਤੇ ਨਿਤ ਪ੍ਰਤਿਕੂਲਾ ॥੩੧॥
Pandit Hardayal was very intellectually advanced and said the following in praise of Sri Guru Nanak Dev Ji, “O Kalu you seem to have forgotten everything from the beginning. You had great faith in my words but you seem to have lost your way again.” 31.
ਬਾਰ ਬਾਰ ਮੈਂ ਤੁਝ ਸਮਝਾਯੋ । ਜਗਤ ਉਧਾਰਨ ਹਿਤ ਇਹ ਆਯੋ ।
ਭਗਵਤ ਗੀਤਾ ਸਾਰ ਵਿਚਾਰਾ । ਕਰੈ ਪਢੇ ਬਿਨ ਸ਼ਬਦ ਉਚਾਰਾ ॥੩੨॥
“Again and again I have tried to make you understand that he has come to the earth for the benefit of others. Look he explained the meanings of the Bhagawat Gita to you, he has not been educated by anyone but he continues to recite such wonderful utterances.” 32.
ਜਿਨ ਮੋ ਕੋ ਸ਼ੁਭ ਦੀਨੋ ਗ੍ਯਾਨਾ । ਜਿਹ ਬਚ ਸੁਨ ਮਮ ਮਨ ਠਹਿਰਾਨਾ ।
ਲੋਕ ਉਧਾਰਨ ਕਰਹਿ ਅਨੇਕੂ । ਜਪਹਿ ਜਾਪ ਜੋ, ਪਾਇ ਬਿਬੇਕੂ ॥੩੩॥
“Look he bestowed on me divine knowledge and due to this my mind has stopped wondering. He will assist an infinite number of people and whoever meditates on the shabad given to them by Nanak they will gain divine knowledge.” 33.
ਮੁਝ ਕੋ ਦੀਸਤਿ ਬਿਸ਼ਨੁ ਸਮਾਨਾ । ਕਲਾਵਾਨ ਸਭਿ ਸ਼ੁਭ ਗੁਣਖਾਨਾ ' ।
ਬਿੱਪ੍ਰ ਬਚਨ ਸੁਨਿ ਕਰਿ ਤਬ ਕਾਲੂ । ਸਦਨਹਿ ਆਯੋ ਰੋਸ ਬਿਸਾਲੂ ॥੩੪॥
“I see him as the form of the Lord who is controlling the world. He is very powerful and is the storehouse of all the great virtues.” Baba Kalu Ji heard the words of Pandit Hardayal Ji and returned home still very angry in his mind.” 34.
ਤਿਹ ਪਾਛੇ ਸ੍ਰੀ ਗੁਰ ਜਗਤੇਸ਼ਾ । ਰਹਤਿ ਉਦਾਸ ਦੁਰਾਏ ਬੇਸਾ ।
ਕੋ ਕੋ 'ਕਲਾਵਾਨ' ਕਰਿ ਕਹਿਈ । ਜੋ ਸਤਿਸੰਗੀ ਮਾਨਵ ਅਹਿਈ ॥੩੫॥
After that Sri Guru Nanak Dev Ji the creator of the world remained dispassionate and hidden away. Only a few of the individuals in Talwandi liked to see an individual with supernatural powers and is a Satsangi of the Guru. 35.
ਨਰ ਮਤਿ ਮੰਦ ਨ ਲਖਿ ਸੁਖਕੰਦਾ । ਨਹਿਂ ਜਾਨਹਿਂ ਇਹ ਰੂਪ ਮੁਕੰਦਾ ।
ਵਹਿਰ ਨਗਰ ਤੇ ਬਿਟਪ ਜੁ ਦੂਰਾ । ਬਾਸੁਰ ਬੈਸਹਿਂ ਤਹਿਂ ਜਗ ਮੂਰਾ ॥੩੬॥
The people who have an impure mind are unable to comprehend that Guru Nanak Dev Ji is the root of complete bliss. They don’t understand that he is the form of the liberating Lord. Outside of the village is a tree where Sri Guru Nanak Dev Ji used to sit under during the day. 36.
ਕਾਲ ਬਿਤਾਵਹਿਂ ਰਹਿਤਿ ਇਕਾਕੀ । ਬੋਲਣ ਮਿਲਨ ਨ ਲੇਂ ਸੁਧ ਕਾਕੀ ।
ਏਕ ਦਿਵਸ ਪਾਦਪ ਦਲ ਸੁੰਦਰ । ਸਘਨ ਛਾਉਂ ਬੈਠੇ ਗੁਨ ਮੰਦਰ ॥੩੭॥
He sits on his own here and passes the time. He neither meets anyone nor talks. The tree is beautiful and full of leaves under which Sri Guru Nanak Dev Ji sits below. 37.
ਜਗ ਦਿਨ ਕੇ ਜੁਗ ਜਾਮ ਬਿਤਾਏ । ਦੁਖ ਮੋਚਨ ਲੋਚਨ ਅਲਸਾਏ ।
ਸੁੰਦਰ ਬਸਤ੍ਰ ਬਿਛਾਇ ਬਿਛੌਨਾ । ਪੌਢੇ ਪੁਨ ਅਨਕੰਪਾ ਭੌਨਾ ॥੩੮॥
When two pehirs of the day had passed the eyes of the Guru began to feel heavy. Sri Guru Nanak Dev Ji laid down a blanket and lied down on the blanket. 38.
ਦੋਇ ਮਹੂਰਤ ਜਬਹਿ ਬਿਤਾਵਾ । ਚਲਿ ਬੁਲਾਰ ਤਿਹ ਮਾਰਗ ਆਵਾ ।
ਪੇਖਿ ਅਚੰਭੋ ਮਨ ਬਿਸਮਾਨਾ । ਸ਼ੋਰ ਬਿਹੀਨ ਭਯੋ ਠਹਿਰਾਨਾ ॥੩੯॥
When four gharis had passed Rai Bular passed down the route to where Sri Guru Nanak Dev Ji was sleeping. He was surprised to see what he was witnessing he stopped and did not say anything. 39.
ਨਿਜ ਸੰਗੀ ਸੋਂ ਬਚਨ ਅਲਾਵਾ । 'ਦੇਖਹੁ ਅਚਰਜ ਏਹੁ ਸੁਹਾਵਾ ।
ਸੁੰਦਰ ਸੁਖਮੰਦਰ ਸੁਤ ਕਾਲੂ । ਸੋਯੋ ਅਜਮਤ ਜਾਸ ਬਿਸਾਲੂ ॥੪੦॥
Rai Bular said to his companions, “Look at this amazing event that is taking place around Nanak who is the beautiful son of Baba Kalu Ji. He has great powers even while he sleeps.” 40.
ਢਰਿ ਗਾ ਸਭਿ ਪਾਦਪ ਪਰਛਾਵਾਂ । ਨਹੀਂ ਢਰ੍ਯੋ ਜਹਿਂ ਇਨ ਸੁਖ ਪਾਵਾ ।
ਨਿਸ਼ਚੇ ਕਲਾਵਾਨ ਅਵਤਾਰਾ । ਰਹਿਤਿ ਦੁਰਾਇ ਅਪਨਪੌ ਸਾਰਾ ' ॥੪੧॥
“All of the shadows belonging to the other trees have moved but the shadow of the tree that Guru Nanak Dev Ji has not moved and has remained giving him shade. He is definitely a powerful manifestation who remains hidden.” 41.
ਪਾਵਕ ਬੀਚ ਭਸਮ ਕੇ ਜੈਸੇ । ਤੇਜ ਨ ਲਖ੍ਯੋ ਪਰਤਿ ਹੈ ਕੈਸੇ ।
ਪਰ ਜੇ ਲਖਣਹਾਰ ਹੁਇ ਕੋਊ । ਤਿਹ ਨਿਕਾਸ ਸੀਤਹ ਖ੍ਵੈ ਸੋਊ ॥੪੨॥
“In the way that fire is subtly in your ash but cannot be comprehended. If there is anyone who understands this they can find it.” 42.
ਤਿਉਂ ਇਸਕੀ ਸੇਵਾ ਜੋ ਕਰਿਈ । ਜਨਮ ਮਰਨ ਤਿਹ ਕਿਉਂ ਨਹਿਂ ਟਰਿਈ ।
ਆਗੇ ਬਿਧਿ ਇਕ ਅਚਰਜ ਦੇਖੀ । ਸਰਪ ਛਾਉਂ ਕਿਯ ਪ੍ਰੀਤ ਵਿਸ਼ੇਖੀ ॥੪੩॥
“The Guru will not remain hidden and whoever serves him why won’t their cycle of life and death be cut? I already had seen a great feat where a snake had provided shade for the Guru.” 43.
ਅਸਥਿਰ ਰਹੀ ਤਰੋਵਰੁ ਛਾਯਾ । ਅਚਰਜ ਹੀ ਜੁਗ ਬਾਰਿ ਲਖਾਯਾ ' ।
ਅਸ ਕਹਿ ਬੰਦੇ ਦੋਨੋ ਹਾਥਾ । ਬੰਦਨ ਕਿਯ ਧਰਿ ਕੈ ਧਰ ਮਾਥਾ ॥੪੪॥
“Now I am witnessing a tree continually giving shade against the sun. From both of these incidents it created great surprise and wonder.” After saying this he folded both hands and bowed his head on the earth he was standing at. 44.
ਹਟ੍ਯੋ ਦੂਰ ਤੇ ਸ਼ਰਧਾ ਧਾਰੀ । ਗਮਨ੍ਯੋ ਨਗਰ ਹੋਤਿ ਰਤਿ ਭਾਰੀ ।
ਸ਼ੁਭ ਬਿਧਿ ਕਰਤਿ ਸੰਕਲਪ ਵਿਕਲਪਾ । ਦਿਨ ਪ੍ਰਤਿ ਜਿਹ ਕੋ ਹੁਇ ਭ੍ਰਮ ਅਲਪਾ ॥੪੫॥
With great faith he turned around and headed back to the village with increasing love and affection in his heart. He is wondering and pondering over scepticism and lowly eradicating them. 45.
ਸਦਨ ਜਾਇ ਬੈਸ੍ਯੋ ਹਰਿਖਾਈ । ਕਾਲੂ ਗਾ ਤਬ ਸਹਜਿ ਸੁਭਾਈ ।
ਸਾਦਰ ਤਿਹ ਸੁਭ ਠੌਰ ਬਿਠਾਯੋ । ਬਹੁਰ ਪ੍ਰੇਮ ਸੋਂ ਬਚਨ ਸੁਨਾਯੋ ॥੪੬॥
He was very pleased when he sat at home. Baba Kalu Ji went to see Rai Bular. Rai Bular sat him down with great respect spoke to him. 46.
'ਭੂਰ ਭਾਗ ਕੋ ਭਾਂਜਨ ਕਾਲੂ ! । ਅਸ ਸੁਤ ਜਨਮ ਭਯੋ ਨਿਹਾਲੂ ।
ਤਦਪਿ ਸੁਭਾਵ ਤੁਮਾਰ ਕਠੋਰਾ । ਕੌਰਾ ਕਬ ਨ ਬੋਲਿਯੇ ਥੋਰਾ ॥੪੭॥
“O Baba Kalu Ji you are of great fortune, to have such a son born in your house you should be exalted. Baba Kalu your attitude is very hard; never say anything bad to him.” 47.
ਤਿਹ ਸਦਕਾ ਕਰਿ ਇਹ ਮਮ ਨਗਰੀ । ਪਾਵਨ ਹੋਤਿ ਬਸਤਿ ਸੁਖ ਸਗਰੀ ।
ਭੂਲ ਨ ਕੀਜੈ ਕਬਹਿ ਅਨਾਦਰ । ਅਸਨ ਬਸਨ ਦੀਜੈ ਸੁਖ ਸਾਦਰ ॥੪੮॥
“Because of your son my village is being purified and people are living in bliss. Not even through forgetfulness do not scold your son. Make sure you give him food and clothing with bliss.” 48.
ਜਾਮਾਂ ਮੋਹਿ ਤੁਰਕ ਕੌ ਆਹੀ । ਭੋਜਨ ਬਨੈ ਨ ਮਮ ਘਰ ਮਾਂਹੀ ।
ਨਤੁ ਰਾਖੋਂ ਸਾਦਰ ਨਿਜ ਸਦਮਾ । ਸੁਫਲ ਜਨਮ ਸੇਵੇ ਪਦ ਪਦਮਾ ॥੪੯॥
“I have been born into the Muslim faith so I am upset that he will not be able to partake from my food. Otherwise with great respect I would let him reside in my household and through his lotus feet one is able to gain a fruitful human birth.” 49.
ਪੋਸ਼ਿਸ਼ ਸੁੰਦਰ ਦਿਉਂ ਬਨਿਵਾਈ । ਲੇ ਜਾਵਹੁ ਕਾਲੂ ! ਪਹਿਰਾਈ ।
ਜੋ ਆਵਹਿ ਤਿਨ ਕਾਜ ਪਦਾਰਥ । ਸੋ ਮੈਂ ਗਨਿ ਹੌਂ ਭਯੋ ਸਕਾਰਥ ' ॥੫੦॥
“I will buy him the most beautiful clothing which I will give to you so that you can put it on him. Whatever material desires you need for him I will provide them so that my birth will be fruitful.” 50.
ਸੁਨਿ ਬੁਲਾਰ ਕੀ ਅਸ ਬਿਧਿ ਬਾਨੀ । ਸ਼ਰਧਾ ਪ੍ਰੇਮ ਵਿਖੇ ਲਪਟਾਨੀ ।
ਬੋਲ੍ਯੋ ਹਾਥ ਜੋਰਿ ਤਯ ਕਾਲੂ । ਜਾਂ ਕੋ ਮਾਯਾ ਮੋਹ ਬਿਸਾਲੂ ॥੫੧॥
Baba Kalu Ji heard the loving words uttered by Rai Bular of love and faith. Baba Kalu Ji who had a great attachment to wealth folded his hands and said. 51.
'ਤੁਝ ਕਰੁਨਾ ਕਰਿ ਮੁਝ ਘਰ ਸਰਬਾ । ਅਹੈਂ ਪਦਾਰਥਿ ਦਿਯ ਬਹੁ ਦਰਬਾ ।
ਕਿਸੂ ਵਸਤੁ ਕੀ ਕਮੀ ਨ ਮੇਰੇ । ਅਧਿਕ ਧਾਮ ਧਨ ਮਾਲ ਘਨੇਰੇ ॥੫੨॥
“Rai Bular because of your graciousness I have everything in my house. I have great wealth and material possessions. I do not lack anything in my house and have adequate wealth and fortune.” 52.
ਤਦਪਿ ਵਧਤਿ ਮੁਝ ਨਿਤ ਚਿਤ ਚਿੰਤਾ । ਨਿਸ ਦਿਨ ਬੀਤਹਿ ਗਟੀ ਗੁਨੰਤਾ ।
ਤੁਮ ਨਾਨਕ ਕੀ ਕਰਤਿ ਵਡਾਈ । ਮੈਂ ਨ ਲਖੀ ਤਿਹ ਮਤਿ ਕਿਹ ਥਾਂਈ ॥੫੩॥
“However there is one thing that is increasingly worrying to me, the things that I have are depleting in numbers. You praise my son Nanak but I do not understand what he is thinking.” 53.
ਜਿਹ ਕ੍ਰਿਤ ਕੇ ਤਤਪਰ ਥਿਰੁ ਕੀਨਾ । ਕੋ ਨ ਸਵਾਰੀ, ਕੀਨੀ ਹੀਨਾ ।
ਪੂਰਬ ਬਹੁ ਘਰ ਵਸਤੁ ਗਵਾਈ । ਅਬ ਕਿਦਾਰ ਪਸੁ ਦੀਨਿ ਚਰਾਈ ॥੫੪॥
“Whatever vocation I have prepared him for he hoes not do properly. In his young years he kept on losing the items from the house and then I asked him to graze cattle but he ended up feeding all the harvest stock to the animals.” 54.
ਜਨਮੇ ਤੇ ਜਬ ਸੁਰਤਿ ਸੰਭਾਰੀ । ਤਨਕ ਨ ਧਨ ਕੀ ਕ੍ਰਿੱਤਿ ਸਵਾਰੀ ।
ਮਨ ਉਨਮੱਤਿ ਨ ਕਰਤਿ ਸਨੇਹੂ । ਵਹਿਰ ਨਗਰ ਬੈਸਹਿ ਤਜਿ ਗੇਹੂ ' ॥੫੫॥
“From birth he has taken control of his breaths but has not done anything to earn a living. He remains intoxicated and not involved in anything. He leaves his house and stays outside the village.” 55.
ਕਹਿ ਬੁਲਾਰ 'ਤੁਵ ਮਤਿ ਅਨਜਾਨੀ । ਤਿਹ ਕੀ ਰੀਤਿ ਨ ਸਕਤਿ ਪਛਾਨੀ ।
ਧਨ ਤ੍ਰਿਸ਼ਨਾ ਮਹਿਂ ਮਤਿ ਲਪਟਾਨੀ । ਗੁਨਨ ਗੂਢ ਕਿਉਂ ਸਕੇ ਪਛਾਨੀ ॥੫੬॥
Rai Bular said, “Baba Kalu Ji your mind is very ignorant. You are unable to comprehend his ways. Your mind is trapped in the lust for wealth so how can you understand his great way.” 56.
ਕਹਿਨ ਸੁਨਨਿ ਕਰਿ ਅਸ ਬਿਧਿ ਕਾਲੂ । ਚਲਿ ਆਲਯ ਆਯੋ ਤਤਕਾਲੂ ।
ਕਰਨ ਲਗ੍ਯੋ ਕਾਰਜ ਨਿਜ ਜੋਊ । ਸੁਤ ਗੁਨ ਪਰਖਨ ਕਰਤਿ ਨ ਕੋਊ ॥੫੭॥
Baba Kalu Ji head the response to his fears came home very quickly and fell into his household duties and not even pondering on his sons virtues for even a moment. 57.
ਦੋਹਰਾ ।
ਸ੍ਰੀ ਸਤਿਗਰੁ ਕਰਤਾ ਪੁਰਖ, ਅਸ ਬਿਧਿ ਕਰਤਿ ਬਿਲਾਸ ।
ਭਜਿ ਸੰਤੋਖ ਸਿੰਘ ਨਾਮ ਤਿਂਹ, ਤਜਹੁ ਆਨ ਕੀ ਆਸ ॥੫੮॥
Couplet – Sri Guru Nanak Dev Ji is the creator of the world and great Lord and continues his play in the village of Talwandi. Bhai Santokh Singh Ji says that a person should meditate on his name and leave all other support to adopt this support. 58.
ਇਤਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ 'ਖੇਤੀ ਬ੍ਰਿਖ ਛਾਯਾ' ਪ੍ਰੰਸਗ ਬਰਨਨੰ ਨਾਮ ਦ੍ਵਾਦਸ਼ਮੋ ਅਧ੍ਯਾਯ ॥੧੨॥
The twelth Adhyai of the Sri Nanak Parkash Granth (Poorbarad) which is about the shade of the tree has now been completed.
Labels:
Adhyai 12,
Kavi Santokh Singh,
Sri Nanak Parkash
Subscribe to:
Post Comments (Atom)
veera glad ur back. when will bhai gurdas singh ji's steek be available. this question was asked before by singh.
ReplyDeleteThe Steek is not yet completed i am waiting for a couple of Mahapursh to check over it and make sure there are no gaping faults as i do not want to mislead the sangat. Once it is completed I will put it on the forums but i do not believe i will be publishing it until next summer. Sorry a bit of a long wait
ReplyDelete