Monday, 13 September 2010

Sri Nanak Parkash - Post 105


Guru Nanak Dev Ji and Bhai Bala Ji serving the holy men.

Below is the complete fifteenth Adhyai of the Sri Nanak Parkash by Kavi Santokh Singh Ji

ਦੋਹਰਾ ।
ਸ੍ਰੀ ਅੰਗਦ ਅਰਬਿੰਦ ਪਦ, ਆਨਂਦ ਕੰਦ ਮੁਕੰਦ ।
ਧਰਪਰ ਧਰਿ ਸਿਰ ਨਮਹਿ ਕਰਿ, ਸ਼ਰਨ ਹਰਨ ਦੁਖ ਦੁੰਦ ॥੧॥

couplet –(Bhai Santokh Singh Ji is now making an invocation to Sri Guru Angad Dev Ji) the feet of Sri Guru Angad Dev Ji are like lotus blossoms they are like the clouds of bliss and give liberation. I place my forehead on the earth and now to Sri Guru Angad Dev Ji his shelter is able to eradicate even the greatest pains. 1.

ਚੌਪਈ ।
ਜਬ ਹਮ ਗਮਨੇ ਤਿਨ ਕੋ ਤ੍ਯਾਗੀ । ਬੋਲੇ ਸੰਤ ਗਿਰਾ ਅਨੁਰਾਗੀ ।
'ਆਰਬਲਾਲਘੁ ਬਾਲ ਸੁਚਾਲੀ । ਗਿਰਾ ਵਿਰਾਗ ਭਗਤਿ ਭਲ ਸਾਲੀ ॥੨॥

Bhai Bala Ji is saying
quatrain -- when we left the holy men to come back the holy man then asked the Mahant the following question, "the boy was at such a young age his words were full of meditation and dispassionate nature." 2.

ਤੁਮ ਸੋਂ, ਆਨਿ ਕੀਨ ਬਹੁ ਭਾਊ । ਮ੍ਰਿਦੁਲ ਕ੍ਰਿਪਾਲ ਬਿਸਾਲ ਸੁਭਾਊ ।
ਭੋਜਨ ਸੌਜ ਆਨਿ ਜਬ ਬੈਸੇ । ਚਲਨ ਰਜਾਇ ਦੀਨ ਤੁਮ ਕੈਸੇ ? ' ॥੩॥

"He met you Mahant with great love and affection and he had a very gracious nature. When they came back to as with all the food why did your permission to leave?" 3.

ਸੁਨਿ ਮਹੰਤ ਬੋਲ੍ਯੋ ਬਰਬਾਨੀ । 'ਇਹ ਕੋ ਪਰਮ ਪੁਰਖ ਸੁਖਦਾਨੀ ।
ਕਲਾਵਾਨ ਗ੍ਯਾਨੀ ਗੁਨਖਾਨੀ । ਦੁਰ੍ਯੋ ਰਹੈ ਗਤਿ ਪਰਹਿ ਨ ਜਾਨੀ ॥੪॥

Hearing this question the Mahant replied, "this child is a great being and the powerful manifestation who has come to the for the sake of others. He is powerful, knowledgeable and is a treasure trove of all virtues. He is keeping himself hidden from the world people do not understand who you truly is." 4.

ਭਯੋ ਅਸਹਿ ਮੁਝ ਤੇਜ ਪ੍ਰਭਾਊ । ਯਾਂ ਤੇ ਦੀਨੀ ਜਾਨਿ ਰਜਾਊ ।
ਅਸ ਕਹਿ ਤਬ ਕੀਨੋ ਪੁਨ ਅਸਨਾ । ਖਾਨ ਲਗੇ ਸ੍ਵਾਦਨ ਲੇ ਰਸਨਾ ॥੫॥

"I was unable to cope with his magnificence. For this reason I gave him permission to leave." After saying this the holy men made their food and ate it. The food is full of flavour and everybody began to eat it. 5.

ਸਿਤਾ ਘ੍ਰਿੱਤ ਮੇਲ੍ਯੋ ਸੰਗ ਪਾਇਸੁ । ਸੰਤ ਛੁਧਾਤੁਰ ਤ੍ਰਿਪਤੇ ਖਾਇਸੁ ।
ਮਨ ਪ੍ਰਸੀਦ ਹ੍ਵੈ ਬਚਨ ਬਖਾਨੇ । 'ਇਹ ਕਰਤਾਰ ਪਨ੍ਯੋ ਹਮ ਜਾਨੈ ॥੬॥

The holy man-made rice pudding using the clarified butter and sugar. All the holy man became full after eating their meals and due to them being happy in their mind said, "we understand that God is the one that gave us this meal". 6.

ਕਿਧੌ ਸਰੀਰ ਧਾਰਿ ਕਰਤਾਰਾ । ਆਨਿ ਲੀਨਿ ਸੁਧਿ, ਦੀਨ ਅਹਾਰਾ ।
ਸਪਤ ਦਿਵਸ ਕੇ ਛੁਧ ਸੰਤਾਏ । ਅਬ ਭੋਜਨ ਕਰਿ ਹਮ ਤ੍ਰਿਪਤਾਏ ॥੭॥

"It seems as if the Lord has manifested as the young child to find out how we were and to feed us. For seven days we had remained hungry and after eating the food we are full." 7.

ਇਤ ਸ੍ਰੀ ਨਾਨਕ ਪੁਰ ਦਿਸ਼ ਗਵਨੂ । ਅਰਧ ਪੰਥ ਪਹੁੰਚੇ ਗੁਨ ਭਵਨੂ ।
ਸੋਚ ਬਿਮੋਚਨ ਸੋਚਨ ਲਾਗੇ । ਹਟਕਤਿ ਚਿਤ, ਪਗ ਪਰਹਿਂ ਨ ਆਗੇ ॥੮॥

At the same time Sri Guru Nanak Dev Ji was walking towards his village and half of the journey was covered. Sri Guru Nanak Dev Ji began to think to himself and due to this it was causing him to hesitate to walk to the village. 8.

ਚਿੰਤਾਤੁਰ ਸੇ ਹ੍ਵ ਗੁਨਖਾਨੀ । ਬੋਲੇ ਮੁਝ ਸੋਂ ਅਸ ਬਿਧਿ ਬਾਨੀ ।
'ਇਹ ਕੀਨੋ ਕ੍ਯਾ ਹਮ ਨੈਂ ਕਾਮਾ । ਉੱਤਰ ਕੋ ਦੈ ਹੈਂ ਚਲਿ ਧਾਮਾ ॥੯॥

The house of treasured Sri Guru Nanak Dev Ji began to worry and he said to Bhai Bala Ji, "what have we done what I do say when I get home?" 9.

ਪਿਤ ਕੋ ਅਧਿਕ ਕ੍ਰੋਧ ਉਪਜੈ ਹੈ । ਮੁਝ ਤੁਝ ਸੋਂ, ਦੇ ਗਾਰਿ ਲਰੈ ਹੈ ' ।
ਮੈਂ ਭਾਖ੍ਯੋ 'ਕਛੁ ਦੋਸ਼ ਨ ਮੇਰੋ । ਤੁਮ ਕੋ ਬਰਜ ਰਹ੍ਯੋ ਬਹੁਤੇਰੋ ॥੧੦॥

"My father will be very angry, he will be abusive towards us and threatening." Bhai Bala Ji replied, "this is no fault of mine I try to stop you." 10.

ਆਪ ਜਾਨਿ ਕੈ ਕੀਨ ਕੁਕਾਜੂ । ਚਿਤ ਕਿਉਂ ਚਿੰਤ ਧਰੀ ਤੁਮ ਆਜੂ ।
ਅਬ ਜਿਮ ਹੋਇ ਸਹਹੁ ਸੋ ਰੀਤੀ । ਸੂਧੀ ਹਇ ਅਥਵਾ ਬਿੱਪ੍ਰੀਤੀ ॥੧੧॥

"I tried to stop you at that moment and what you have done is the opposite of what your father wanted." By now Sri Guru Nanak Dev Ji was beginning to worry. He thought to himself, whatever happens now happens whether was right or wrong! 11.

ਮੁਝ ਕੋ ਚਿੰਤ ਨ ਏਕ ਬਿਆਪੇ । ਧਨ ਤੁਮਰਾ ਖਰਚ੍ਯੋ ਤੁਮ ਆਪੇ ।
ਬਹੁਰ ਨ ਮੈਂ ਤੁਮ ਸੇ ਕਛੁ ਸ੍ਯਾਨਾ । ਸਭਿ ਜਾਨਹਿਂਗੇ ਬੈਸ ਸਮਾਨਾ ॥੧੨॥

Bhai Bala Ji said, "I do not even have one worry as the money belonged to you and you spent it. Sri Guru Nanak Dev Ji compared you are not an intellectual and everybody will realise that our ages are similar." 12.

ਪੁਨ ਮੈਂ ਹੋਂ ਆਇਸੁ ਅਨੁਸਾਰੀ । ਤਵ ਪਿਤ ਭੇਜ੍ਯੋ ਦਾਸ ਵਿਚਾਰੀ ।
ਯਾਂ ਤੇ ਦੋਸ਼ ਨ ਮਮ ਪਰ ਠਾਨਹਿ । ਕਰਮ ਸ਼ੁਭਾਸ਼ੁਭ ਤੁਮਰੋ ਜਾਨਹਿ ' ॥੧੩॥

"I am a servant and I do as you ask. Your father sent me with you knowing that I would assist you. For this reason he should not be unhappy with me. Have you did good or bad it should not affect me." 13.

ਗਟੀ ਗਿਨਤਿ ਬੋਲਤਿ ਬਚ ਦੋਊ । ਨਿਯਰਾਨੀ ਤਲਵੰਡੀ ਸੋਊ ।
ਹੌਂ ਤੋ ਚਲਿ ਆਯੋ ਨਿਜ ਸਦਨਾ । ਪੁਰਿ ਨ ਪ੍ਰਵੇਸ਼ੇ ਪੰਕਜ ਬਦਨਾ ॥੧੪॥

In this way they are both talking and they had reached their village of Talwandi. Bhai Bala Ji says that he returned to his home however Sri Guru Nanak Dev Ji did not return into the village. 14.

ਏਕ ਤਾਲ ਜਲ ਹੀਨ ਜੁ ਦੂਰੀ । ਤਹਿਂ ਬੈਸੇ ਬੈਸਕ ਜਿਨ ਰੂਰੀ ।
ਸੁਨ੍ਯੋ ਜਬਹਿ ਆਯੋ ਘਰਿ ਬਾਲਾ । ਭਯੋ ਹਉਲ ਕਾਲੂ ਤਤਕਾਲਾ ॥੧੫॥

On the outskirts of the village there was a dried up pool is where Sri Guru Nanak Dev Ji sat. When Baba Kalu Ji had heard that Bhai Bala Ji had returned to the village he began to worry. 15.

ਦਾਸ ਪਠਾਇ ਮੁਝਹਿ ਬੁਲਵਾਧਾ । ਕੂ੍ਰ ਬਿਲੋਕਤਿ ਬਚਨ ਅਲਾਯਾ ।
'ਕਹਾਂ ਕਾਰਖਿਕ, ਨਾਨਕ ਕਹਿਂਵਾ ? । ਤਜ੍ਯੋ ਸੰਗ ਕਿਉਂ ਪਾਛੇ ਰਹਿਵਾ ? ॥੧੬॥

Bhai Bala Ji says that Baba Kalu Ji got one of his servants asked me to come to his home address. He looked at me with anger in his eyes and said, "where is the money and where is my son? Why has he left you and why has he remained behind?" 16.

ਬਨਜ੍ਯੋ ਬਨਜ ਕਿਧੌਂ ਤੁਮ ਨਾਹੀ ? । ਬਿਨ ਦਿਯ ਸੁਧ ਗਾ ਨਿਜ ਘਰ ਮਾਂਹੀ ।
ਕਿਹ ਨਗਰੀ ਮਹਿਂ ਤਿਹ ਕੋ ਛੋਰਾ ? । ਰੂਠ ਰਹ੍ਯੋ ਕਿਉਂ ਤੈਂ ਨ ਬਹੋਰਾ ? ॥੧੭॥

"I told you to go and purchase a bargain if you do this or did you not? Without telling me what happened you have returned to your house. In which village do you leave my son? Did you have a good argument? Why have you returned without him?" 17.

ਅਸ ਬਚ ਸੁਨਿ ਕੈ ਗਿਰਾ ਉਬਾਚੀ । ਜਸ ਬਿਧਿ ਬਿਤੀ ਬਤਾਈ ਸਾਚੀ ।
'ਇਕ ਕਾਨਨ ਮੈਂ ਹੁਤੇ ਫਕੀਰਾ । ਚਲੇ ਜਾਤਿ ਬੈਸੇ ਤਿਨ ਤੀਰਾ ॥੧੮॥

After listening to the words of Baba Kalu Ji which were full of anger I told him the truth. "We went into a jungle full of holy men and we ended up sitting with them." 18.

ਕਛੁਕ ਪਰਸਪਰ ਬੋਲਨ ਕੀਨਾ । ਭੋਜਨ ਹਿਤ ਤਿਨ ਕੋ ਧਨ ਦੀਨਾ ।
ਕਹਿਨ ਲਗੇ ਪਿਤ ਆਇਸੁ ਜੈਸੀ । ਭਲੇ ਬਨਜੇ ਕੀ ਕੀਨੀ ਤੈਸੀ ॥੧੯॥

"We had a question and answer session with them and the money was given to them so they could purchase food. Then Sri Guru Nanak Dev Ji said that we were to make an acquisition which would make profit as Baba Kalu Ji said and this is a profitable acquisition." 19.

ਦੇ ਕਰਿ ਦਰਬ ਘਰਨ ਮੁਰਿ ਆਏ । ਨਗਰ ਵਹਿਰ ਬੈਸੇ ਕਿਸਥਾਏ ।
ਕ੍ਰੋਧ ਕਰਨ ਤੁਮ ਤੇ ਡਰ ਧਰਿ ਕੈ । ਸਦਨ ਨ ਆਏ ਇਹੈ ਬਿਚਰਿਕੈ ' ॥੨੦॥

"The money was given to the holy men and we returned home. His son is currently sitting somewhere outside of the village. He is afraid of you as he knows you are going to be angry. He thought about what he had done and due to this he did not return." 20.

ਅਸ ਸੁਨਿ ਕਾਲੂ ਕ੍ਰੋਧ ਨ ਥੋਰਾ । ਪਰਸਤਿ ਘ੍ਰਿਤ, ਜ੍ਯੋਂ ਪਾਵਕ ਜੋਰਾ ।
ਕਹੈ ਕਿ 'ਮੁਝ ਕੋ ਦੋਹੁ ਬਤਾਈ । ਚਲਹੁ ਸੰਗ ਬੈਸ੍ਯੋ ਜਿਹ ਥਾਂਈ ॥੨੧॥

Hearing this Baba Kalu Ji became very angry in a way that clarified butter melts due to the intense heat of fire. Baba Kalu Ji said to Bhai Bala Ji, "tell me where he is and accompany me to where he is." 21.

ਮੁਖ ਤੇ ਬੋਲਿਤ ਗਿਰਾ ਕਠੋਰਾ । ਲੇ ਮੁਝ ਸੰਗ ਚਲਯੋ ਤਿਨ ੳੋਰਾ ।
ਸੁਨੀ ਮਾਤ ਸਭਿ ਧਨ ਕੀ ਗਾਥਾ । ਖੋਜਨਗਾ ਕਾਲੂ ਰਿਸਿ ਸਾਥਾ ' ॥੨੨॥

Baba Kalu Ji was saying many things out of anger and he took me along with him. When Mata Tripta Ji had heard about the squandered wealth in Baba Kalu Ji had gone in to find his son. 22.

ਤੁਰਤ ਤਬਹਿ ਤਨਿਯਾ ਕੋ ਭੇਜਾ । ਪਤਿ ਰਿਸ ਤੇ ਉਠਿ ਧਰਕ ਕਰੇਜਾ ।
ਬਹੁਰੋ ਦਾਸੀ ਦਾਸ ਪਠਾਏ । ਹਿਤ ਬਿਲੋਕਨੇ ਲੋਕ ਸਿਧਾਏ ॥੨੩॥

At that moment more than Mata Tripta Ji called for daughter as she was worried from seeing her husband anger. She sent all of her servants along with all the other people from the village who were aware of what had happened. 23.

ਬਹਿਰ ਜਾਇ ਪਿ਼ਖਿ ਜਲ ਬਿਨ ਤਾਲਾ । ਬੈਸੇ ਨੀਵ ਸਥਾਨ ਕ੍ਰਿਪਾਲਾ ।
ਅਵਿਲੋਕ੍ਯੋ ਕਾਲੂ ਜਿਹ ਕਾਲਾ । ਬੋਲਤਿ ਭਾ ਦੁਰਬਚਨ ਬਿਸਾਲਾ ॥੨੪॥

Outside the village they found the dried up pool where Sri Guru Nanak Dev Ji was sitting. When Baba Kalu Ji saw him he started to turn them off and used abusive language. 24.

ਗਹਿ ਕਰ ਬੂਝਤਿ ਰਿਸ ਕਰਿ ਭਾਰੀ । 'ਕਹਾਂ ਕਾਰਖਿਕ ? ਸਦਨ ਉਜਾਰੀ ! ।
ਕਹਾਂ ਬਨਜ ਜੋ ਤੈਂ ਕਰਿ ਲ੍ਯਾਯੋ ? । ਘਰ ਜਨਮ੍ਯੋ ਮਮ ਨਾਮ ਗਵਾਯੋ ' ॥੨੫॥

Baba Kalu Ji grabbed Sri Guru Nanak Dev Ji and in anger asked, "you're the destroyer of my house where are the 20 rupees? Where is the acquisition that you have purchased? By taking both in my house you have ruined my good name." 25.

ਸੁਨਿ ਕਮਲਾਨਨ ਤੂਸ਼ਨ ਠਾਨੀ । ਪਿਤ ਬੁਲਾਇ, ਨਹਿਂ ਬੋਲਤਿ ਬਾਨੀ ।
ਯਾਂ ਤੇ ਅਧਿਕ ਕ੍ਰੋਧ ਕਰਿ ਕਾਲੂ । ਕਰੀ ਤਾੜਨਾ ਤ੍ਰਾਸ ਬਿਸਾਲੂ ॥੨੬॥

The Lotus faced Sri Guru Nanak Dev Ji had all this but remained quiet. Baba Kalu Ji tries to have a conversation with but he still continues to say nothing. Baba Kalu Ji was very angry and this made people fear him. 26.

ਦਹਿਨ ਹਾਥ ਤੇ ਬਾਮ ਕਪੋਲਾ । ਹਨੇ ਤਮਾਚੇ ਬਲ ਸੋਂ ਤੋਲਾ ।
ਬਾਮ ਹਾਥ ਤੇ ਦਹਿਨ ਗੰਡਸਥਲ । ਹਨੇ ਚਪੇਟਨ ਰਿਸ ਕਰਿ ਨਿਜ ਬਲ ॥੨੭॥

Baba Kalu Ji hit Sri Guru Nanak Dev Ji on his right cheek using his left hand using full force. And Baba Kalu Ji using is right hand grabbed Sri Guru Nanak Dev Ji ears. 27.

ਸ੍ਰੀ ਨਾਨਕ ਕੇ ਨੈਨਨ ਨੀਰਾ । ਨਿਕਸ ਚਲ੍ਯੋ ਜਿਉਂ ਮਾਨੀ ਪੀਰਾ ।
ਮਨਹੁ ਮੀਨ ਦੋ ਪੀ ਕਰਿ ਪਾਨੀ । ਬਮਨਤਿ ਸੋ ਅਸ ਪਰਿਹੀ ਜਾਨੀ ॥੨੮॥

Tears began to flow from the eyes of Sri Guru Nanak Dev Ji. The water was streaming from the eyes of Sri Guru Nanak Dev Ji as if two fish are drinking water and this is the opposite. 28.

ਭਰੇ ਕਮਲ ਦਲ ਜਲ ਜਿਉਂ ਸੋਭਾ । ਬੁੰਦਨ ਪਰ ਮੁਕਤਾ ਛਬਿ ਲੋਭਾ ।
ਸੋਹਤ ਪਰਿ ਗਏ ਨੀਲ ਕਪੋਲਾ । ਜਿਉਂ ਉਤਪਲ ਪਰ ਅਲਿਨ ਅਡੋਲਾ ॥੨੯॥

The tears are flowing from the eyes of Sri Guru Nanak Dev Ji and it is giving him glory in this manner, it is as if the drops of water flowing down the side of a Lotus Blossom. In the face of Sri Guru Nanak Dev Ji is turning dark due to the physical abuse as if they are insects or over a Lotus Blossom. 29.

ਕਿਧੋਂ ਹੁਤੋ ਅਕਲੰਕ ਮਯੰਕਾ । ਮ੍ਰਿਗਛਾਲਾ ਤੇ ਭਯੋ ਸੁਅੰਕਾ ।
ਪਹੁੰਚੀ ਨਿਕਟ ਨਾਨਕੀ ਤੂਰਨ । ਪਿਤ ਕਰ ਗਹ੍ਯੋਂ, ਜੁ ਰਿਸ ਮੈਂ ਪੂਰਨ ॥੩੦॥

It is as if the moon has no blemish and now features a shadow of a deer. Then his sister Bibi Nanaki arrived at the location. She grabbed Baba Kalu Ji’s hand who was still very angry at the time. 30.

ਬਹੁਰ ਬਿਲੋਕਨ ਲੋਕ ਜਿ ਆਏ । ਬਰਜ੍ਯੋ ਬਹੁਤਿ ਭਾਂਤਿ ਸਮਝਾਏ ।
ਸੁਖਸਾਗਰ ਕੋ ਲੇ ਨਿਜ ਸੰਗਾ । ਨਰ ਪੌਂਛਤਿ ਮੁਖ ਪ੍ਰੇਮ ਉਮੰਗਾ ॥੩੧॥

Then a lot of people from the village came to see what was happening. They tried to prevent Baba Kalu Ji and make him understand. They took the ocean of peace Sri Guru Nanak Dev Ji with them. They clean the face of Sri Guru Nanak Dev Ji. 31.

ਮ੍ਰਿਦੁਲ ਗਿਰਾ ਕਹਿ ਦੇਤਿ ਦਿਲਾਸਾ । ਮੰਦ ਮੰਦ ਗਮਨੇ ਪੁਰਿ ਆਸਾ ।
ਮਾਤ ਬਿਲੋਕਤਿ ਲੋਚਨ ਲਾਈ । ਪੂਰਨ ਪ੍ਰੇਮ ਵਹਿਰ ਪੁਰਿ ਆਈ ॥੩੨॥

They said sweet things to Sri Guru Nanak Dev Ji in order to calm him down. They slowly walked Sri Guru Nanak Dev Ji into the village. At that point his mother was looking out to the edge of the village to see what's happening. Her heart was full of love. 32.

ਸਜਲ ਬਿਲੋਚਨ ਸੁਤਹਿ ਬਿਲੋਕੀ । ਭਈ ਪ੍ਰੇਮ ਕੀ ਉਮਗ ਅਰੋਕੀ ।
ਕੰਠ ਲਗਾਇ ਨੈਨ ਭਰਿ ਆਏ । ਅੱਸ੍ਰੁ ਸੰਗ ਸੁਤ ਅੰਗ ਭਿਗਾਏ ॥੩੩॥

She saw that some had been crying and his eyes were full of tears. These tears do not seem to stop listening to be imbued with love. She had a son and put his head towards her neck, she also began to cry. She was crying so much that her tears wet her sons limbs. 33.

ਆਨਿ ਸਦਨ ਮਹਿਂ ਬਦਨ ਨਿਹਾਰੀ । ਪੌਂਛਤਿ ਚਾਰੁ ਬਿਲੋਚਨ ਬਾਰੀ ।
'ਸੁਤ ਨ ਕਰਹੁ ਕਾਰਜ ਅਬ ਕੋਊ । ਬਿਚਰਹੁ ਪੁਰਿ ਮਹਿਂ ਸ੍ਵੇਛਾ ਹੋਊ ॥੩੪॥

After coming home the mother looked at her son's face. She was looking at his beautiful face was cleaning his tears and she said to him, "now some do not do any work. Whatever you desire to do just do that within the village." 34.

ਜੇ ਨ ਕਰਹੁਗੇ ਕੋ ਬਿਵਹਾਰਾ । ਨਹਿਂ ਬਿਗਰੈ ਕਛੁ, ਹੋਇ ਨ ਰਾਰਾ ।
ਸਦਨ ਦੀਨ ਸੁਖ ਸਰਬ ਬਿਧਾਤਾ । ਬੈਠੇ ਸਦਾ ਰਹਹੁ ਰੰਗਿ ਰਾਤਾ ' ॥੩੫॥

"Even if you are not to do any of the household work neither will nothing go wrong and there will be no arguments or fights. God has already given all of the material objects that we require in this house so we can live peacefully. You can remain at home imbued and coloured in the name of God." 35.

ਕੇਤਿਕ ਮਾਨਵ ਦੇਖਨ ਹਾਰੇ । ਜਸਪਦ ਗਏ ਰਾਇ ਕੇ ਦ੍ਵਾਰੇ ।
ਜਹਿਂ ਬੈਸ੍ਯੋ ਨਿਜ ਸਭਾ ਲਗਾਈ । ਤਹਾਂ ਜਾਇ ਸਭਿ ਬਾਤ ਸੁਨਾਈ ॥੩੬॥

The people of the village who saw the incident took place they all went to the house off Rai Bular. This was their Rai Bular was sat in his glory and they told him what had taken place. 36.

'ਬੀਸ ਰਜਤਪਣ ਕਾਲੂ ਨੰਦਨ । ਦੀਨੇ ਸੰਤਨ ਕੋ ਕਰਿ ਬੰਦਨ ।
ਦਯਾ ਯੁਕਤਿ ਜਿਹ ਮ੍ਰਿਦੁਲ ਸੁਭਾਊ । ਨਗਨ ਛੁਧਾਤੁਰ ਪਿਖਿ ਨ ਸਕਾਊ ॥੩੭॥

They told him, "Baba Kalu Ji had given his son 20 rupees which he had donated to the holy men so that they can eat. Sri Guru Nanak Dev Ji is an individual or great mercy and piety. As he cannot bear to see anybody hungry or without food." 37.

ਕਾਲੂ ਹਨੇ ਚਪੇਟਨ ਜੋਰਾ । ਅਤਿ ਤ੍ਰਾਸਤਿ ਜਿਹ ਤਰਸ ਨ ਥੋਰਾ ' ।
ਸੁਨਤਿ ਕਾਨ ਇਵ ਰਾਇ ਬੁਲਾਰਾ । ਸ੍ਰੀ ਨਾਨਕ ਜਿਹਂ ਕੋ ਬਹੁ ਪ੍ਯਾਰਾ ॥੩੮॥

"Baba Kalu Ji hit him with some force and was not worried at all for his son." When Rai Bular heard this about Sri Guru Nanak Dev Ji who he adored very much. 38.

ਪ੍ਰੀਤਿ ਸੰਗ ਹਿਰਦਾ ਪਰਿ ਪੂਰਨ । ਦਾਸ ਬੁਲਾਇ ਪਠਾਯੋ ਤੂਰਨ ।
'ਕਮਲ ਨੈਨ ਆਨਹੁ ਮੁਝ ਐਨਾ । ਕਾਲੂ ਸਹਿਤ ਜਿਸੇ ਹਰਿ ਭੈ ਨਾ ' ॥੩੯॥

His heart was full of love for Sri Guru Nanak Dev Ji he sent one of his servants to the house of Baba Kalu Ji. He said, "bring the Lotus eyed Sri Guru Nanak Dev Ji to my house along with Baba Kalu Ji who seems to have no fear of God." 39.

ਅਸ ਕਹਿ ਕ੍ਰੋਧ ਅਧਿਕ ਮਨ ਛਾਵਾ । ਫਰਕਤਿ ਅਧਰ ਰਿਦੈ ਦੁਖ ਪਾਵਾ ।
ਸੀਤਲ ਸ੍ਵਾਸ ਲੇਤਿ ਬਹੁ ਬਾਰੀ । ਮਮ ਪੁਰਿ ਹੋਤਿ ਅਵੱਗ੍ਯਾ ਭਾਰੀ ॥੪੦॥

After saying this Rai Bular was very angry you felt pain in his heart and his lips began to tremble. Because of what happened he started to take cold breath and he thought to himself that within his village a great injustice just a place. 40.

ਕਲਾਵਾਨ, ਕਲਹੀਨ ਕ੍ਰਿਪਾਲਾ । ਹ੍ਵੈ ਤਾਂ ਕੋ ਤ੍ਰਿਸਕਾਰ ਬਿਸਾਲਾ ।
ਲਾਗਹਿ ਮੁਝ ਸਰੀਰ ਸਭਿ ਦੋਸ਼ੂ । ਅਸ ਬਿਸੂਰ ਉਰ ਸਰਸਤਿ ਰੋਸੂ ॥੪੧॥

Sri Guru Nanak Dev Ji is powerful, does not ever want to fight and is graceful. Within my village a great disrespect has taken place towards him. Due to this great stigma of sin will attach itself to me. In this way is thinking is my hand is very upset and angry. 41.

ਸੁਖ ਸਾਗਰ ਕੋ ਤੇ ਕਰਿ ਦਾਸਾ । ਪਹੁੰਚ੍ਯੋ ਤਬ ਬੁਲਾਰ ਕੇ ਪਾਸਾ ।
ਪ੍ਰੇਮ ਰੂਪ ਪੂਰਨ ਉਰ ਬਾਰਾ । ਲੋਚਨਦਰ ਜਨੁ ਛੁਟ੍ਯੋ ਫੁਹਾਰਾ ॥੪੨॥

Then the servant brought Sri Guru Nanak Dev Ji to Rai Bular. The heart of Rai Bular was full of love as if it was full of water, and this love had now become a fountain. 42.

ਭਏ ਜਲਜ ਤੇ ਜਲਦ ਸਜਲ ਸੋ । ਨਿਜ ਧਾਰਾ ਗੇਰਤਿ ਤਲ ਥਲ ਸੋਂ ।
ਤੂਰਨ ਤਜਿ ਕਰਿ ਉਠ੍ਯੋ ਪ੍ਰਯੰਕਾ । ਕਰਿ ਸਤਿਕਾਰ ਲੀਨ ਭਰਿ ਅੰਕਾ ॥੪੩॥

The eyes of Sri Guru Nanak Dev Ji were full of tears and like a cloud the waters falling from the eyes of the guru. Rai Bular got off his throne and hugged Sri Guru Nanak Dev Ji. 43.

ਗਦਗਦ ਗਿਰਾ ਅੱਸ਼੍ਰੁ ਬਹਿ ਬਾਰੀ । ਅੰਗ ਭਿਗੋਏ ਕਰੁਨਾ ਧਾਰੀ ।
ਬੋਲਨ ਚਹਿਤਿ ਨ ਆਵਤਿ ਬਾਨੀ । ਮਹਾਂ ਮੋਹ ਮੈਂ ਮਤਿ ਲਪਟਾਨੀ ॥੪੪॥

Rai Bular was unable to talk properly and tears started streaming from his eyes and he had soaked the limbs of Sri Guru Nanak Dev Ji with his tears. Rai Bular wishes to speak when he can't and his intellect has become enchanted by attachment to Sri Guru Nanak Dev Ji. 44.

ਨਿਕਟ ਜਿ ਨਰ ਕਰੁਨਾ ਮਨ ਠਾਨਹਿਂ । ਕਾਲੂ ਕੌ ਕੁਸ਼ੀਲ ਪਹਿਚਾਨਹਿਂ ।
ਰਾਇ ਸੁਨਾਇ ਬਚਨ ਕਹਿ ਨਿੰਦਹਿਂ । ਕੂ੍ਰ ਕਰਮ ਕੀਨੋ ਮਨ ਬਿੰਦਹਿਂ ॥੪੫॥

The other people present in the court of Rai Bular began to feel sympathetic, they will do so Baba Kalu Ji to be very harsh. They are telling Rai Bular what took place and are slandering Baba Kalu Ji. They all understand in their hearts that what Baba Kalu Ji did was very wrong. 45.

ਨੀਲ ਕਪੋਲ ਬਿਲੋਕਤਿ ਲੋਚਨ । ਮ੍ਰਿਦੁਲ ਲਖਹਿ ਕਰ ਅੱਸ਼ੂ੍ ਮੋਚਨ ।
ਧਰਿ ਧੀਰਜ ਉਰ ਰਾਇ ਬੁਲਾਰੂ । ਪਰਖ ਸਮਰਖਹਿ ਕੀਨਿ ਉਚਾਰੂ ॥੪੬॥

Sri Guru Nanak Dev Ji was turning blue and he was still crying. At that point in Rai Bular said the following words out of anger. 46.

'ਕਾਲੂ ਕਲਹੀ ਕੁ੍ਰ ਕਠੋਰਾ । ਏਕ ਨ ਮਾਨ੍ਯੋ ਤੈਂ ਬਚ ਮੋਰਾ ।
ਕਰੁਨਾਹੀਨ, ਕੁਸ਼ੀਲ, ਕੁਢਾਲੀ । ਸੁਧ ਪਰਲੋਕ ਰਿਦਾ ਤਵ ਖਾਲੀ ॥੪੭॥

"Baba Kalu Ji your attitude is very feisty your very harsh and cruel. You did not
listen to one word that I said to you. You're bad, and intelligent and without mercy. Your heart does not listen to the news from the other world." 47.

ਦਿਨਪ੍ਰਤਿ ਬ੍ਰਿੱਧਤਿ ਮਨ ਧਨ ਲੋਭਾ । ਸੁਤ ਸੁਸ਼ੀਲ ਕੀ ਲਖਤਿ ਨ ਸ਼ੋਭਾ ।
ਸੁਖ ਇਸ ਲੋਕਹਿ ਦੀਨ ਬਿਸਾਰੀ । ਜਿਨ ਪ੍ਰਲੋਕ ਪਰ ਡੀਠ ਸੁਧਾਰੀ ॥੪੮॥

"Daily your greed for wealth is increasing once your son is great and you do not understand his glory. Your son has forgotten and discarded all of the things regarded as bliss in this world and he only looked towards the next world." 48.

ਅਸ ਸੁਤ ਉਚਿਤ ਨ ਤਵ ਘਰ ਮਾਂਹੀ । ਛੱਤ੍ਰੀ ਬਰਨ ਕਰਮ ਤਸ ਨਾਂਹੀ ।
ਕਲਪ ਬ੍ਰਿੱਛ ਜਿਉਂ ਨਿਪਜਹਿ ਮਾਰੂ । ਜਿਉਂ ਸੰਬਕ ਤੇ ਮੁਕਤਾ ਚਾਰੂ ॥੪੯॥

"This type of son should not have been born in your house as you were born into the cache of warriors but you are not one. It is as if they wish fulfilling tree has been born on this earth and is like a pearl has come from an oyster. The oyster has no concern for the Pearl and that is the same as you Baba Kalu Ji." 49.

ਤਿਉਂ ਅਜੋਗ ਬਿਧਿ ਮੈਂ ਲਖਿ ਲੀਨੀ । ਈਸ਼੍ਵਰ ਕੀ ਗਤਿ ਪਰਹਿ ਨ ਚੀਨੀ ' ।
ਲੱਜਤਿ ਕਾਲੂ ਸਭਾ ਮਝਾਰਾ । ਪੁਨ ਬੁਲਾਰ ਸੋਂ ਬਚਨ ਉਚਾਰਾ ॥੫੦॥

"I have understood that the rightful place for Sri Guru Nanak Dev Ji to stay in your house. You do not understand the knowledge of God." Baba Kalu Ji was embarrassed in this way and he said to Rai Bular. 50.

'ਮੁਝ ਸੋਂ ਕਰਤਿ ਅਧਿਕ ਤੁਮ ਰੋਸੂ । ਰਿਦੈ ਬਿਚਾਰੋ ਕਿਹ ਕੇ ਦੋਸ਼ੂ ।
ਬਨਜ ਹੇਤ ਘਰ ਤੇ ਦਿਯ ਦਰਬਾ । ਜਾਇ ਫਕੀਰਨ ਅਰਪ੍ਯੋ ਸਰਬਾ ॥੫੧॥

"Rai Bular your very angry with me, look into mind and deliberate on who you actually angry with. I gave Sri Guru Nanak Dev Ji 20 rupees in order to go on purchase a commodity but he gave it away to the holy men." 51.

ਵਹਿਰ ਨਗਰ ਤੇ ਬੈਸ੍ਯੋ ਦੁਰਿ ਕੈ । ਉਤਰ ਦੀਨੋ ਕੋ ਘਰ ਮੁਰਿ ਕੈ ।
ਬਾਲੇ ਕਹੀ ਹਕੀਕਤ ਸਾਰੀ । ਤਹਿਂ ਬੈਸ੍ਯੋ ਸੁਰ ਜਹਿਂ ਬਿਨ ਬਾਰੀ ' ॥੫੨॥

"But on his way back he hit outside the village and he did not tell me what took place. Bhai Bala Ji told me what took place and told me that he was sitting in the empty pool." 52.

ਜਬ ਕੋ ਜਨਮ੍ਯੋ ਸੁਰਤ ਸੰਭਾਰਾ । ਕਈ ਬਾਰ ਇਉਂ ਸਦਨ ਉਜਾਰਾ ' ।
ਸੁਨਿ ਬੁਲਾਰ ਪੁਨ ਗਿਰਾ ਬਖਾਨੀ । 'ਤਵ ਉਰ ਪਾਹਨ, ਨਿੰਦਾ ਠਾਨੀ ॥੫੩॥

"From the time that he was born to be independent he has ruined everything in my house." Rai Bular heard this and replied, "your heart is like a stone and you slander Sri Guru Nanak Dev Ji." 53.

ਪੁੱਤ੍ਰ ਨੇਹ, ਨਹਿਂ ਭੈ ਜਗਤੇਸ਼ਾ । ਪਰਮਾਰਥ ਕੀ ਸੁਮਤਿ ਨ ਲੇਸ਼ਾ ।
ਲੋਭ ਲਹਿਰ ਉਰ ਸ਼ਰਧਾ ਖਾਲੀ । ਅਜਮਤ ਸਮਝਤਿ ਚਿਤ ਨ ਬਿਸਾਲੀ ॥੫੪॥

"Neither do you love your son or fearful of God. You do not seem to have any intellect with in you. Because of greed your heart is without love and affection. You cannot understand the miracles and fame of Sri Guru Nanak Dev Ji." 54.

ਬਰ ਪਾਰਸ ਘਰ ਪਰਹਰਿ ਉਰ ਤੇ । ਚਾਹਤਿ ਫਿਰਤਿ ਸੁ ਕੌਡੀ ਪਰ ਤੇ ।
ਜਿਉਂ ਅਜਾਨ ਕੋ ਪ੍ਰਾਪਤਿ ਹੀਰਾ । ਕਿਉਂ ਸੁਖ ਪਾਵਹਿ ਰੰਕ ਅਧੀਰਾ ॥੫੫॥

"It is as if you had the philosopher's Stone in your house and have discarded it. Instead you seem to have gone begging for seashells. It is as if a person does not know about stone and comes across a valuable diamond and because they do not have knowledge they suffer. In the same way you do not understand your son and suffer." 55.

ਸ੍ਰੀ ਨਾਨਕ ਤਨ ਧਰਿ ਘਰ ਹਿੰਦੂ । ਤੁਰਕ ਜਨਮ ਅਪਨੋ ਮਨ ਬਿੰਦੂ ।
ਅਸਮੰਜਸ ਹ੍ਵੈ ਹੈ ਨਿਜ ਸਦਮਾ । ਰਾਖੋਂ ਜੇ ਮੁਕੰਦ ਪਦ ਪਦਮਾ ॥੫੬॥

Sri Guru Nanak Dev Ji took birth in the Hindu household but I do understand the ways of the Muslim household. It would be very strange if I was to bring Sri Guru Nanak Dev Ji into my house who is the granter of liberation. 56.

ਧਨ ਤ੍ਰਿਸ਼ਨਾ ਕਾਲੂ ਉਰ ਤੇਰੇ । ਇਨ ਕੋ ਖਰਚ ਲੇਹੁ ਘਰ ਮੇਰੇ ' ।
ਅਸ ਕਹਿ ਦਾਸ ਪਠਾ ਤਤਕਾਲਾ । ਜਹਿਂ ਰਾਨੀ ਖੋਖਰ ਮਧਸਾਲਾ ॥੫੭॥

"Baba Kalu Ji you seem to be just greedy in your mind so whatever money you want for Sri Guru Nanak Dev Ji take it from my house." After he said this one of the servants who came with Baba Kalu Ji was sent to Rai Bular’s wife Rani Khokhri." 57.

ਬੀਸ ਰਜਤਪਣ ਆਨ ਸੁ ਦੀਨੇ । ਲੀਨਿ ਨ੍ਰਿਪਤ ਨਿਜ ਪਾਨ ਪ੍ਰਬੀਨੇ ।
ਜਬਹਿ ਦੇਨ ਲਾਗ੍ਯੋ ਕਰ ਕਾਲੂ । ਹ੍ਵੈ ਕੈ ਬੋਲ੍ਯੋ ਲਜਤਿ ਬਿਸਾਲੂ ॥੫੮॥

The servant went and got 20 rupees and gave it to Rai Bular. When I will argue this money to Baba Kalu Ji then Baba Kalu Ji said out of embarrassment. 58.

'ਨਹੀਂ ਬਿਸੂਰਤਿ ਮੈਂ ਇਹ ਦਰਬਾ । ਕਰਤਾ ਸਦਾ ਕੁ ਕਾਰਜ ਸਰਬਾ ।
ਮੁਝ ਪਾਛੇ ਨਿਜ ਘਰ ਬਿਵਹਾਰਾ । ਕਿਉਂ ਨਿਰਬਾਹਹਿ ਕਰਹੁ ਬਿਚਾਰਾ ॥੫੬॥

"I have not come here for money but he ruined everything in the house tell me after I die housing in to run the house?" 59.

ਤੁਮ ਜੋ ਦੇਨਿ ਦਰਬ ਅਬ ਲਾਗੇ । ਸਰਬ ਸੂਖ ਦੀਨੇ ਕਿਨ ਆਗੇ ।
ਤਵ ਪ੍ਰਤਾਪ ਸਭਿ ਕੁਛ ਮੁਝ ਸਦਨਾ । ਤਵ ਪ੍ਰਸਾਦ ਕਰਿ ਦਾਰਿਦ ਰਦਨਾ ' ॥੬੦॥

"The money you are about to give me who has given me all the other blissful items in my house? Due to your grace I have everything in my house. Due to your grace any worries are far away from them." 60.

ਕਹ੍ਯੋ ਰਾਇ 'ਅਬ ਤੋ ਇਹ ਲੀਜੈ । ਬਹੁਰੋ ਯਾਂ ਬਿਧਿ ਕਾਰਜ ਕੀਜੈ ।
ਅਸਨ ਬਸਨ ਤੇ ਖਰਚ ਜੁ ਸਰਬਾ । ਮਮ ਢਿਗ ਤੇ ਗਿਨ ਕਰਿ ਲਿਹੁ ਦਰਬਾ ॥੬੧॥

Rai Bular said, "now take this money and do not do this again. Whatever is your expense on Sri Guru Nanak Dev Ji take that from me." 61.

ਸੁਤ ਕੀ ਮਹਿਂਮਾ ਲਖਿ ਨ ਸਕਾਯਾ । ਦਰਬ ਲੋਭ ਹਿਰਦਾ ਬਿਰਮਾਯਾ ।
ਧਨ ਆਨਹਿ ਜਾਨਹਿ ਸੁਖਦਾਯਕ । ਸਤਿਪੰਥੀ ਕੋ ਕਹਿਤ ਨਲਾਯਕ ॥੬੨॥

"Baba Kalu Ji you cannot comprehend your sons glory as your heart is enchanted by greed. You only understand Sri Guru Nanak Dev Ji as blissful if he is to earn a living for your household. If a person is to follow the true path you believe a person to be worthless" 62.

ਭਗਤ ਜਗਤ ਕੀ ਰਹਤਿ ਅਜੁਕਤੰ । ਇਕ ਧਨ ਗਾਹਕ ਇਕ ਲੇ ਮੁਕਤੰ ।
ਗਯੋ ਦਰਬ ਜਾਨ੍ਯੋ ਨਿਜ ਜੇਤੋ । ਮੋਹਿ ਨਿਕਟ ਤੇ ਲੇਵਹੁ ਤੇਤੋ ' ॥੬੩॥

"The holy men and the world never seem to coexist happily. The people of the world accumulate wealth while the holy follow the path to liberation. You only understand the money in your house so take it from me." 63.

ਰਾਇ ਦੇਤਿ ਸੋ ਲੇਤਿ ਨ ਕਾਲੂ । ਭਯੋ ਪਰਸਪਰ ਕਹਿਨ ਬਿਸਾਲੂ ।
ਨ੍ਰਿਪਤਿ ਅਮਾਤਯ ਬਾਤ ਮੁਖ ਭਾਖੀ । 'ਆਇਸੁ ਰਾਇ ਮੰਨ ਅਭਿਲਾਖੀ ॥੬੪॥

Rai Bular is offering the money to Baba Kalu Ji but he does not accept. Between the two they speak. The people are witnessing this incident said the following. "Understand the command of Rai Bular and accept what you say." 64.

ਬਾਰ ਬਾਰ ਨਹਿਂ ਫੇਰ ਕਰੀਜੈ । ਬਿਨ ਬਿਚਾਰ ਬਚ ਬ੍ਰਿਧਨ ਮਨੀਜੈ ।
ਕਬਹੁਂ ਨ ਝਿਰਕਹੁ ਉਤਪਲ ਲੋਚਨ । ਤਵ ਸੁਤ ਸੰਤ ਕੁਬੰਧ ਬਿਮੋਚਨ ' ॥੬੫॥

"Again and again he should not refuse the money from Rai Bular as you should not discard an offering from your elders. Your son's eyes are like Lotus Blossom's and you should treat him with respect. Your son is the one who will break the bonds for
the Saints." 65.

ਬਹੁਤ ਬਾਰ ਕਹਿ ਰਾਇ ਪ੍ਰਬੀਨੇ । ਨਿਜ ਕਰ ਤੇ ਕਾਲੂ ਕਰ ਦੀਨੇ ।
ਭੂਰ ਬਿਸੂਰਤਿ ਗਮਨ੍ਯੋ ਸਦਨਾ । ਅੰਤਰ ਬੈਸ੍ਯੋ ਲੱਜਤਿ ਬਦਨਾ ॥੬੬॥

Rai Bular said these things many times and gave his money into the hands of Baba Kalu Ji. Baba Kalu Ji walked home with regret, he was greatly embarrassed and went home and sat down. 66.

ਤਲਵੰਡੀ ਜੇਤੇ ਨਰ ਨਾਰੀ । ਸੁਨਿ ਕਰਿ ਕਹਹਿਂ 'ਵਡੋ ਬੁਰਿਆਰੀ ।
ਪੂਰਬ ਨਿਰਦੈ ਹੁਇ ਸੁਤ ਮਾਰਾ । ਨ੍ਰਿਪ ਤੇ ਲੇ ਧਨ ਆਇ ਅਗਾਰਾ ॥੬੭॥

Although men and women in the village of Talwandi all agreed that what took place was very bad. They said initially Baba Kalu Ji hit his son and then afterwards he took money from Rai Bular and came home. 67.

ਯੁਗਲ ਕੁਕਰਮ ਕੀਨ ' ਮਨ ਬਿੰਦਹਿਂ । ਜਹਿਂ ਤਹਿਂ ਕਾਲੂ ਕੋ ਨਰ ਨਿੰਦਹਿਂ ।
ਪੁਰ ਮਹਿਂ ਸੁਨਿ ਨਿੰਦਾ ਨਿਜ ਸ਼੍ਰੋਨਾ । ਬੋਲ ਨ ਆਵ ਭਯੋ ਮੁਖ ਮੋਨਾ ॥੬੮॥

Everybody agreed that these two things that Baba Kalu Ji did were very bad and people are slandering his name. Baba Kalu Ji heard the village slandering his name he was unable to say anything in reply. 68.

ਦੁਖਤਿ ਰਿਦੈ ਮੈਂ ਹ੍ਵੈ ਕਰਿ ਭਾਰੀ । ਉਰ ਬਿਸੂਰ ਕਰਿ ਭੂਰ ਵਿਚਾਰੀ ।
ਮਰਨ ਭਲੋ ਜੀਵਨ ਧਿਕ ਮੇਰੋ । ਜਹਿਂ ਤਹਿਂ ਅਪਜਸ ਭਯੋ ਘਨੋਰੋ ॥੬੯॥

In his mind he was very upset and he regretted what he did deliberating on what took place. He thought to himself, "my life is that bad at the moment I feel like dying. Due to this I'm being slandered." 69

ਲੇ ਕਰਿ ਦਰਬ ਬੁਲਾਰ ਅਗਾਰਾ । ਜਾਇ ਪਾਸ ਮੁਖ ਬਚਨ ਉਚਾਰਾ ।
'ਭੂਪਤਿ ! ਲੀਜੈ ਅਪਨੋ ਦਰਬਾ । ਨਿੰਦਾ ਕਰਤਿ ਨਗਰ ਮਮ ਸਰਬਾ ' ॥੭੦॥

Baba Kalu Ji took the 20 rupees back to Rai Bular and he said, "please take your money back as all of the village slandering me." 70.

ਕਹਿਤਿ ਨ੍ਰਿਪਤ ਚਿਤ ਰੋਸ ਬਿਸਾਰੇ । 'ਕਮਲਨੈਨ ਤੇ ਲੀਨ ਉਧਾਰੇ ।
ਸੋ ਦੀਨੇ ਜਾਵਹੁ ਨਿਜ ਸ਼ਾਲਾ । ਪੁਨ ਨ ਕ੍ਰੋਧ ਕਰਿ ਸੰਗ ਕ੍ਰਿਪਾਲਾ ' ॥੭੧॥

At that point Rai Bular said, "get rid of the anger from the heart I had borrowed 20 rupees from your son and that is what it. Now you are not to be angry towards your son again." 71.

'ਜਬ ਕੋ ਜਨਮ੍ਯੋ ਇਨ ਸੁਧ ਪਾਈ । ਇਕ ਬਿਰਾਟਿਕਾ ਕਬਿ ਨ ਖਟਾਈ ।
ਆਨਿ ਕਹਾਂਤੇ ਦੀਨ ਉਧਾਰਾ ? । ਧਨ ਖੱਟਹਿ ਤੌ ਕਿਉਂ ਹ੍ਵੈ ਰਾਰਾ ' ॥੭੨॥

Baba Kalu Ji said, "since his birth he has not even earned one small coin. So where did you view this 20 rupees from? If he wants to earn his own money there would be no arguments in my house." 72.

'ਸੁਨਿ ਕਾਲੂ ਤੁਝ ਕੋ ਸੁਧ ਨਾਂਹੀ । ਮਾਯਾ ਜਿਤੀ ਪਿਖਹੁ ਜਗ ਮਾਂਹੀ ।
ਸਭਿ ਵਰਤਹਿ ਨਾਨਕ ਅਨੁਸਾਰੀ । ਪਤਿ ਰਜਾਇ ਜਿਉਂ ਪਤਿਬ੍ਰਤ ਨਾਰੀ ॥੭੩॥

Rai Bular replied, "Baba Kalu Ji you have no knowledge all of the Maya that you see in the universe is under the will of Sri Guru Nanak Dev Ji. In the same way a wife lives in accordance to her husband." 73.

ਸੰਪਤ ਸਰਬ ਤੁਰੰਗ ਮਤੰਗਾ । ਸ੍ਯੰਦਨ ਔ ਸੁਖਪਾਲ ਸੁ ਰੰਗਾ ।
ਔਰ ਜਿ ਮੁਝ ਘਰਿ ਸਭਿ ਵਡਿਆਈ । ਕਮਲਨੈਨ ਕੀ ਕਰੁਨਾ ਪਾਈ ' ॥੭੪॥

"All of my horses, elephants, chariots, current, clothes and my fame are all due to the grace of the Lotus eyed Sri Guru Nanak Dev Ji." 74.

ਸੋਰਠਾ ।
ਅਸ ਬਿਧਿ ਰਾਇ ਬੁਲਾਰ, ਕਾਲੂ ਕੋ ਸਮਝਾਵਈ ।
ਬਰ ਸ਼ਰਧਾ ਉਰ ਧਾਰਿ, ਪਰਮ ਪ੍ਰੇਮ ਉਪਜਾਵਈ ॥੭੫॥

Sortha -- in this way Rai Bular try to make Baba Kalu Ji understand on how to adopt great faith and he is trying to propagate the love for Sri Guru Nanak Dev Ji in the heart of Baba Kalu Ji. 75.

ਦੋਹਰਾ ।
ਬਦਨ ਇੰਦੁ ਛਬਿ ਮਦਨ ਸਮ ਕਨਦ ਕਲੁਖ ਦੁਖ ਮੰਦ ।
ਸ੍ਵੇਛਾ ਹ੍ਵੈ ਬਿਚਰਤਿ ਨਗਰ ਜਗਤ ਭਗਤ ਦਾਨੰਦ ॥੭੬॥

couplet -- Sri Guru Nanak Dev Ji whose face is like the moon is the one to eradicate pain and sin. He is now wondering through the village is his own accordance. He is the one to give this world and blissful meditation to the saints.


ਇਤਿ ਸ੍ਰੀ ਗੁਰੁ ਨਾਨਕ ਪ੍ਰਕਾਸ ਗ੍ਰੰਥੇ ਪੂਰਬਾਰਧੇ 'ਕਾਲੂ, ਰਾਇ ਬੁਲਾਰ' ਪ੍ਰਸੰਗ ਬਰਨਨੰ ਨਾਮ ਪੰਚਦਸ਼ਮੋ ਅਧ੍ਯਾਯ ॥੧੬॥
The fifteenth Adhyai of the Sri Nanak Parkash Granth (Poorbarad) which is the conversation between Rai bular and Baba Kalu Ji has now been completed.

4 comments:

  1. Good work, keep posting!

    ReplyDelete
  2. next ahyai please veera

    ReplyDelete
  3. this is simply amazing...what a beautiful blog. kavi santokh singh ji is amazing. I really hope u get blessed with completing this seva veerji

    ReplyDelete
  4. Please post the nest adhayai. thank u brother.

    ReplyDelete

  © Blogger template Brooklyn by Ourblogtemplates.com 2008

Back to TOP