Tuesday, 7 September 2010

Sri Nanak Parkash - Post 103


Above is an image from the Janamsakhi relating to Adhyai 13 of the Sri Nanak Parkash when the doctor/physician (Vaid) came to diagnose Sri Guru Nanak Dev Ji.

Below is the complete thirteenth Adhyai of the Sri Nanak Parkash by Kavi Santokh Singh Ji where once again Maharaj utters beautiful Gurbani which is in the Sri Guru Granth Sahib Ji eternally for all to recall.

Adhyai 13.

ਦੋਹਰਾ ।
ਬੰਦੋ ਪਦ ਸ਼੍ਰੀ ਸਾਰਦਾ ਉਤਪਲ ਦਲ ਦੁਤਿ ਨੈਨ ।
ਉਰ ਦਾ ਸਰਿਤਾ ਸੁਮਤਿ ਕੀ ਬੀਚੀ ਜਿਹ ਬਰ ਬੈਨ ॥੧॥

Couplet – (Kavi Santokh Singh Ji is making an invocation) I fold both of my hands and prostrate at the feet of Saraswati who is the goddess of knowledge. She has eyes like lotus blossoms and the knowledge she gives blossoms like a flower. You remain unattached to the world and are in the waves of Gurbani. 1.

ਚੌਪਈ ।
ਪਾਵਸ ਕਰਤਿ ਬਿਲਾਸ ਬਿਤਾਈ । ਬਹੁਰ ਨਵੀਨ ਅਪਰ ਰਿਤੁ ਆਈ ।
ਸੁੰਦਰ ਸ਼ਰਦ ਸਾਰਦਾ ਮਾਨੋ । ਬਦਨ ਚੰਦ੍ਰਮਾ ਬਿਮਲ ਪਛਾਨੋ ॥੨॥

Bhai Bala Ji says-
Quatrain – Then the next season commenced of Sarad which is the goddess of knowledge. This season is as unblemished as the moon. 2.

ਅੰਬਰ ਬਰ ਨੀਲਾਂਬਰ ਲੀਨਾ । ਜਾਂ ਕੇ ਸ਼ੁਭਤਿ ਪਯੋਧਰ ਪੀਨਾ ।
ਉਡਗਨ ਭੂਖਨ ਜਰੇ ਜਰਾਊ । ਲਲਿਤ ਮਰਾਲੰ ਪਾਵਨ ਪਾਊ ॥੩॥

In this season it seems that the sky has blue clothing on it and the clouds are filled with water giving the season beauty. The stars are like jewellery on the season and the swans are like the lotus feet of the season. 3.

ਮ੍ਰਿਦੁਲ ਕਮਲ ਕਰ ਜਿਹ ਦੁਤਿ ਭੂਰੀ । ਉੱਜਲ ਦੇਹਿ ਚੰਦ੍ਰਿਕਾ ਰੂਰੀ ।
ਕਮਤੀ ਕਰਤਿ ਤਪਤ ਸੀ ਕੁਮਤੀ । ਸਦਾ ਬਧਾਵਤਿ ਸੀਤਲ ਸੁਮਤੀ ॥੪॥

The lotus blossoms are the hands of the season like the shining of luminescent moon. The heat of the sun reduces like the ignorant mind and the coolness of knowledge is increasing. 4.

ਘਰ ਘਰ ਪਿਤਰ ਪਰਾਹੁਨ ਆਏ । ਪੰਥੀ ਪੁਰਿ ਨਿਜ ਪੰਥ ਸਿਧਾਏ ।
ਪੂਜ ਪਾਇਤਾ ਚੰਡਿ ਗਨੇਸ਼ਾ । ਰਿਪੁ ਦੇਸ਼ਨ ਪਰ ਚਢੇ ਨਰੇਸ਼ਾ ॥੫॥

Due to the advent of ancestor worship all the families gather in this season or have set off on this path. The kings worship the weapons, projectiles, Chandi and Ganesh following which they attack other lands. 5.

ਭਏ ਸੇਤ ਜਲਮੁਘ ਜਲ ਹੀਨਾ । ਜਿਉਂ ਤਨ ਬਿਤੀ ਬੈਸ ਬਲੁ ਛੀਨਾ ।
ਨਾਸੇ ਅਲਪ ਜੰਤੁ ਜੇ ਰਾਸੀ । ਜਨੁ ਗ੍ਯਾਨੀ ਬਾਸ਼ਨਾ ਬਿਨਾਸ਼ੀ ॥੬॥

The clouds then disperse their water and become white and lose all of their power. All the small animals also die out and the desires of an individual all disperse due to the knowledge gained through the worship of god. 6.

ਦੋਹਰਾ ।
ਸੁੰਦਰ ਸੁਖ ਮੰਦਰ ਪ੍ਰਭੂ, ਆਨਂਦ ਸਦਾ ਮੁਕੰਦ ।
ਅੰਤਰ ਮੁਖ ਬ੍ਰਿਤਿ ਸਰਦ ਮੈਂ, ਕੀਨੀ ਬਹੁ ਜਗਬੰਦ ॥੭॥

Couplet – Sri Guru Nanak Dev Ji is of a beautiful form and is sat at home. He is the bestower and giver of bliss. Sri Guru Nanak Dev Ji keeps their thoughts hidden in this season. 7.

ਚੌਪਈ ।
ਤਿਹ ਪਾਛੇ ਬੇਦੀ ਕੁਲ ਕੇਤਾ । ਪੌਢੇ ਰਹਹਿਂ ਇਕਾਂਤਿ ਨਿਕੇਤਾ ।
ਸੰਤ ਸੁਮਤਿ ਜਿਹ ਸੁਨਹਿਂ ਬਿਲੋਕਹਿਂ । ਤਹਿਂ ਜਾਵਹਿਂ ਕਬ ਕਬ ਤਜ ੳਕਹਿਂ ॥੮॥

Quatrain – The Guru are the sign of the Bedi lineage that remains alone in his house. If there is a great saint or being Sri Guru Nanak Dev Ji leaves the house and goes to see them. 8.

ਕਰਤਿ ਸਦਾ ਸੰਤਨ ਕੀ ਸੰਗਤਿ । ਨਹਿਂ ਬੈਠੈਂ ਅਗ੍ਯਾਤਨ ਪੰਗਤਿ ।
ਨਿਰੰਕਾਰ ਕੀ ਕੀਰਤਿ ਗਾਥਾ । ਕਹਹਿਂ ਸੁਨਹਿਂ ਤਿਨ ਸੋਂ ਹਿਤ ਸਾਥਾ ॥੯॥

Sri Guru Nanak Dev Ji congregates with the saints but the Guru doesn’t congregate with the ignorant individuals. The eulogy of the Lord is being listened to with the saints with complete love. 9.

ਰੀਤਿ ਬਿਰਕਤਨ ਕੀ ਚਿਤ ਧਾਰੀ । ਤਜੇ ਜੰਜਾਰ ਜੁ ਹੁਤੇ ਸੰਸਾਰੀ ।
ਬੈਸ, ਗੋਤ, ਧਨ, ਜਾਤਿ, ਸਮਾਨਾ । ਬਚਨ ਸੁਨਨਿ ਕੀ ਜਿਨ ਰੁਚਿ ਨਾਨਾ ॥੧੦॥

Sri Guru Nanak Dev Ji remains dispassionate and remains unattached from the world. Those people of the same age, caste, lineage and wealth did not have the same interests as Sri Guru Nanak Dev Ji. 10.

ਬੈਸਹਿਂ ਪਾਸ ਆਨ ਕਰਿ ਸੋਊ । ਬਾਲਪਨੇ ਮਹਿਂ ਖੇਲਤਿ ਜੋਊ ।
ਉਦਾਸੀਨ ਤਿਨ ਸੋਂ ਤਬ ਐਸੇ । ਬਿਨਾ ਚਿਨਾਰੀ ਮਿਲ ਹੈਂ ਜੈਸੇ ॥੧੧॥

The childhood friends of the Guru come and sit with him. These are the friends who used to play with him. Satguru Nanak Dev Ji also meets them and greets them as if they were unknown to him. 11.

ਅਸ ਬਿਧਿ ਦੇਖਿ ਮਾਤ ਮਨ ਚਿੰਤਾ । ਗਈ ਨਿਕਟਿ ਜਹਿਂ ਹੁਤੇ ਇਕੰਤਾ ।
ਦਸ਼ਾ ਦੇਖਿ ਸੁਤ ਕੀ ਬਿਸਮਾਨੀ । ਬੋਲੀ ਮਹਾਂ ਪ੍ਰੀਤਿ ਮੈਂ ਬਾਨੀ ॥੧੨॥

Seeing the dispassionate state of the Guru, Mata Tripta Ji began to worry. She went and sat with the Guru. Seeing the state of her son she was shocked. With love and affection she said to him. 12.

'ਸੁਨਹੁ ਤਾਤ ! ਚਿਤ ਬਾਤ ਬਿਚਾਰੋ । ਨਿਜ ਕਾਰਜ ਕੀਜੈ ਨਿਰਧਾਰੋ ।
ਤੁਝ ਕਿਉਂ ਬਨੈ ਪਕੀਰਨ ਸੰਗਾ । ਗ੍ਰਿਹਸਤ ਕਾਜ ਕਰਿਯੇ ਸ ਉਮੰਗਾ ॥੧੩॥

“Son listen, and deliberate on this, you should do your work with your consciousness linked to it. Why are you associating with the detached saints? The life of a householder should be done with joy.” 13.

ਕ੍ਰਿਖਿ ਕਰਨ ਕੀ ਜੇ ਨਹਿਂ ਪ੍ਰੀਤੀ । ਬਨਜਹੁ ਬਨਜ ਸਿਖਹੁ ਅਸ ਰੀਤੀ ।
ਕਰਹੁ ਕਾਰ ਕੋ ਹੋਇ ਸੁਚੇਤਾ । ਖਰਚ ਸੰਭਾਰਹੁ ਅਪਨ ਨਿਕੇਤਾ ॥੧੪॥

“If you do not like farming then learn accounting or trade. With intent do your worldly work and control the household expenses.” 14.

ਕਰਿ ਉਪਾਇ ਜਬ ਦਰਬ ਉਪਾਵਹੁ । ਭਲਿ ਬਿਧਿ ਸੰਚਹੁ ਨਿਜ ਘਰਿ ਲ੍ਯਾਵਹੁ ।
ਕੋ ਖੱਤ੍ਰੀ ਤਬ ਕਰਹਿ ਨਿਹਾਰੂ । ਲਖਹਿ ਕਮਾਊ ਸਹਿ ਪਰਵਾਰੂ ॥੧੫॥

“If you work with your heart interested in the task you will earn a large amount of wealth which you could bring into the house. When you become rich people will praise you for being rich and supporting your family.” 15.

ਨਿਜ ਤਨਿਯਾ ਤੁਝ ਦੇਯ ਬਿਵਾਹੀ । ਸੁਜਸੁ ਹੋਇ ਸਭਿ ਲੋਕਨ ਮਾਂਹੀ ।
ਅਬ ਕਾਜਨਿ ਤੇ ਲਖਹਿਂ ਉਦਾਸੂ । ਮਿਲ ਕਰਿ ਮਨੁਜ ਕਰਹਿਂ ਉਪਹਾਸੂ ॥੧੬॥

“That person will marry his daughter to you. We will gain glory from all. Everyone sees you as detached from the worldly deeds and everyone laughs at us.” 16.

ਕਹਹਿਂ ਨਿਲਾਯਕ ਤਿਨ ਕੋ ਤਾਤਾ । ਕਛੂ ਨ ਕ੍ਰਿੱਤਿ ਕਰਨ ਦੀ ਗ੍ਯਾਤਾ ।
ਲਖਹਿਂ ਦਾਰਿਦੀ ਕੋ ਮਤਿ ਹੀਨਾ । ਕੋ ਭਾਖਹਿ ਇਹ ਬਲ ਤੇ ਛੀਨਾ ॥੧੭॥

“They all say, look at that boy he is of no use. He does not have the knowledge to do anything. They believe you to be mentally incapable or that we have no control or power over you.” 17.

ਬੱਜ੍ਰ ਸਮਾਨ ਬਚਨ ਉਪਹਾਸੂ । ਕਹਹਿਂ ਸ਼ਰੀਕ ਈਰਖਾ ਜਾਸੂ ।
ਹਮ ਉਰ ਜਰੇ ਜਾਇਂ ਸੋ ਕੈਸੇ ? । ਦੁਖਹਿਂ ਬਦਰਿ ਢਿਗ ਰੰਭਾ ਜੈਸੇ ॥੧੮॥

“We find these words and remarks very hurtful. These people are jealous of our family. Tell me how can we cope with such remarks? It hurts our mind as if a Jujebe tree (Jujebe tree is full of thorns) was close to a banana.” 18.

ਸੰਗਤਿ ਤਜਹੁ ਫਕੀਰਨ ਕੇਰੀ । ਪੰਕਤਿ ਬੈਸਹੁ ਗ੍ਯਾਤਿਨਿ ਹੇਰੀ ।
ਜਿਉਂ ਨਿਜ ਨਿਜ ਕਰਿਹੀਂ ਸੋ ਕਾਜਾ । ਤਿਉਂ ਤੁਮ ਕਰਹੁ, ਤਾਤ ਲਖਿ ਲਾਜਾ ' ॥੧੮॥

“Leave the congregation of the detached saints and sit with your relatives. Whatever occupation they perform you should also do.” 19.

ਸੁਨੇ ਸਭੈ ਬਚ ਜੇ ਕਹਿ ਮਾਤਾ । ਚਿੱਤ ਨ ਲਗੀਆ ਕੋਊ ਬਾਤਾ ।
ਪੁਨਿ ਪੜ ਰਹੇ ਪਾਇ ਮੁਖਿ ਬਸਨਾਂ । ਤੂਸ਼ਨ ਭਏ ਸੁ ਬੋਲੇ ਕਸ ਨਾ ॥੨੦॥

Guru Nanak listened to the words of his mother but none of the words struck his mind. Sri Guru Nanak Dev Ji covered his mouth with a cloth and did not offer a response. 20.

ਪਰਾ ਭਗਤਿ ਮਹਿਂ ਭਗਤ ਦਸ਼ਾ ਸੀ । ਤਸ ਬਿਧਿ ਕੀਨੀ ਸ੍ਰੀ ਸੁਖ ਰਾਸੀ ।
ਰੈਨ ਦਿਵਸ ਪਰ ਰਹੈਂ ਨਿਕੇਤਾ । ਬਿਚਰ ਨ ਬੋਲਹਿਂ ਕਬਹਿ ਸੁਚੇਤਾ ॥੨੧॥

Sri Guru Nanak Dev Ji was in a state of Para Bhagti and his inner state was in a state of bliss. Day and night Sri Guru Nanak Dev Ji remain silent. He does not talk to anyone he sees. 21.

ਭੇ ਉਨਮੱਤਿ ਨਿਮਗਨ ਅਨੰਦਾ । ਸਰੁਜ ਲਖਹਿਂ ਨਰ ਤਨ ਸੁਖਕੰਦਾ ।
ਖਾਨ ਪਾਨ ਨਹਿਂ ਰੁਚਿ ਸੋਂ ਕਰਿਹੀਂ । ਸ਼ਾਂਤਿ ਬ੍ਰਿੱਤਿ ਮੁਖ ਤੂਸ਼ਨ ਧਰਿਹੀਂ ॥੨੨॥

Sri Guru Nanak Dev Ji is intoxicated in a state of bliss. People look at the form of Sri Guru Nanak Dev Ji and see that he neither eats nor drinks. He keeps his mouth covered and does not talk. 22.

ਮਾਤ ਆਨ ਬਹੁ ਕਰਿ ਕਰਿ ਹੇਤੂ । ਅਸਨ ਖੁਵਾਵਹਿ ਮਧੁਰ ਸਮੇਤੂ ।
'ਦੁਰਬਲ ਭਾ ਤਵ ਤਾਤ ! ! ਸਰੀਰਾ । ਕਿਉਂ ਨ ਕਹਹੁ ਨਿਜ ਰੁਜ ਕੀ ਪੀਰਾ ॥੨੩॥

Mata Tripta Ji lovingly feeds sweet food to Sri Guru Nanak Dev Ji. She says, “O son your body is becoming weak. Tell us what is wrong with you?” 23.

ਆਨਨ ਪੀਤ, ਅਚੰਚਲ ਅੰਗਾ । ਬਿਗਸ ਨ ਬੋਲਹੁ ਸੰਗ ਉਮੰਗਾ ।
ਨਿਜ ਸੰਗੀ ਕੇ ਸੰਗਮ ਮਾਂਹੀ । ਮਿਲਿ ਕੈ ਬਿਚਰਤਿ ਕਿਉਂ ਤੁਮ ਨਾਂਹੀ ? ॥੨੪॥

“Your colour has become yellow and you do not move your limbs. You no longer converse with anyone. With your friends why don’t you meet them and play?” 24.

ਬਾਸੁਰ ਨਿਸਾ ਇਕਾਂਤ ਨਿਕੇਤੂ । ਪਰੇ ਰਹਹੁ, ਕਿਉਂ ਕਰਤਿ ਨ ਹੇਤੂ ? ।
ਰਚਿੁ ਸੋਂ ਅਸਨ ਕਰਤਿ ਨਹਿਂ ਖਾਨਾ । ਕਿਧੌਂ ਉਦਰ ਰੁਜ ਕੋ ਬਲਵਾਨਾ ॥੨੫॥

“Day and night you remain alone. Why do you remain in a lying position, why don’t you attach yourself to anyone? You do not eat happily so maybe you have an illness in your stomach?” 25.

ਮੁਹਰਮੁਹੁ ਜਨਨੀ ਇਵ ਭਾਖੀ । ਸੁਤ ਉਪਚਾਰ ਕਰਨ ਅਭਿਲਾਖੀ ।
ਮਨ ਹੀ ਮਨਹਿ ਮਨਾਵ ਮਹੇਸ਼ਾ । ਪੂਜ ਚੰਡਿਕਾ ਬਹੁਰ ਗਨੇਸ਼ਾ ॥੨੬॥

Mata Tripta Ji continued to question her son in this manner as she wants to heal her son. Sometimes she remembers Shiva in her mind, sometimes Chandi and other times Ganesh in order to seek a cure for her son. (Remember this is prior to Sri Guru Nanak Dev Ji’s universal message.). 26.

ਸੁਤ ਸ਼ਰੀਰ ਕੋ ਕਰਹੁ ਅਰੋਗਾ । ਦੇਉਂ ਉਪਾਇਨ ਜਸ ਜਿਸ ਜੋਗਾ ।
ਬੰਦਹਿ ਕਰ ਧਰ ਪਰ ਧਰਿ ਸਿਰ ਕੋ । ਨਮੋ ਕਰਹਿ ਸ੍ਰੀ ਲਖਮੀ ਬਰ ਕੋ ॥੨੭॥

Mata Tripta Ji is thinking to herself, ‘O God please cure my son, whatever the cure is I will give an offering for it.’ She folds her hands and prostrates on the floor. She continues to make supplications to God. 27.

ਸੁਤ ਕਰ ਗਹਿ ਕਰਿ ਬਹੁਰੋ ਬੋਲੀ । 'ਕਹਹੁ ਆਪਨੀ ਪੀਰਾ ਖੋਲੀ ।
ਤਿਸ ਪਰ ਮੈਂ ਕਰਿਵਾਉਂ ਇਲਾਜਾ । ਬੈਦ ਬੁਲਾਇ ਬਿਲਮ ਬਿਨ ਆਜਾ ' ॥੨੮॥

She held her son’s hand and said, “Son please tell me of your ailment so that it can be diagnosed. Without delay I will call the doctor.” 28.

ਮਸ਼ਟ ਕਰੀ ਬੇਦੀ ਕੁਲ ਨਾਥਾ । ਉਤਰ ਨ ਦੇਂ ਕੋ ਜਨਨੀ ਸਾਥਾ ।
ਸੁਧਿ ਲੇਵਨ ਆਵਹਿਂ ਸਭਿ ਗ੍ਯਾਤੀ । ਜਿਨ ਕੋ ਨਹਿਂ ਅਸ ਰੀਤਿ ਸੁਹਾਤੀ ॥੨੯॥

The master of the Bedi lineage remained silent, he did not offer any reply. All of their relatives and associates come in order to gain news on his condition and offer their advice. 29.

ਭੋਜਨ ਖਾਤਿ ਨ ਪੀਵਤਿ ਨੀਰੂ । ਹੇਰਤਿ ਬੇਦੀ ਭਏ ਅਧੀਰੂ ।
ਭੂਰ ਬਿਸੂਰਤਿ ਸਭਿ ਪਰਵਾਰੂ । ਰੁਜ ਨ ਪਾਇ ਨਹਿਂ ਕਰਿ ਉਪਚਾਰੂ ' ॥੩੦॥

Guru Nanak Dev Ji refuse to eat any food or drink any water. All the Bedis seeing this became anxious. All of the family began to worry. They say neither do we know the illness or the sure. 30.

ਕਾਲੂ ਸੋਂ ਬੋਲੇ ਮਿਲਿ ਸੋਊ । 'ਤਵ ਤਨੁਜਹਿ ਕੋ ਦੁਖ ਹੈ ਕੋਊ ।
ਤੂੰ ਨਿਚਿੰਤ ਫਿਰ ਹੈਂ ਕਹੁ ਕੈਸੇ ? । ਇਕ ਸੁਤ, ਬਹੁਰ ਰੁਜੀ ਭਾ ਐਸੇ ॥੩੧॥

All the Bedis met and said to Baba Kalu Ji, “Your son is definitely ill. Look to see how this has occurred. You only have one son and he has become ill.” 31.

ਬੈਦ ਬੁਲਾਇ ਇਲਾਜ ਕਰੀਜੈ । ਦਰਬ ਲੋਭ ਨਹਿਂ ਰਿਦੈ ਧਰੀਜੈ ।
ਜੇ ਤਵ ਤਾਤ ਅਰੋਗ ਜਿਵੰਤੂ । ਇਹ ਤੇ ਅਧਿਕ ਹੋਇ ਧਨਵੰਤੂ ' ॥੩੨॥

“Call a doctor and get him diagnosed. Do not worry about your attachment to money. If your son is diagnosed he will survive and will earn lots of wealth.” 32.

ਸੁਤ ਸਨੇਹ ਕੋ ਮਨ ਤੇ ਤ੍ਯਾਗੀ । ਦਰਬ ਵਿਖੈ ਕਿਉਂ ਭਾ ਅਨੁਰਾਗੀ ? ' ।
ਤਰਕ ਸਨੁਤਿ ਗ੍ਯਾਤਿਨਿ ਕੀ ਕਾਲੂ । ਹੁਤੋ ਅਨੁਜ ਢਿਗ ਤਿਹਛਿਨ ਲਾਲੂ ॥੩੩॥

“You have forgotten your attachment for your son but why have you become engrossed to money.” Baba Kalu Ji heard the words of his relatives and at that moment his younger brother Baba Lalu Ji was sat next to him.” 33.

ਬੈਦ ਬੁਲਾਵਨ ਹੇਤ ਪਠਾਯਾ । ਲਾਲੂ ਤਿਹ ਘਰ ਜਾਇ ਬੁਲਾਯਾ ।
ਨਾਮ ਜਾਸ 'ਹਰਿਦਾਸ' ਹੁਲਾਸੀ । ਜਗੇ ਭਾਗ ਗਾ ਢਿਗ ਸੁਖਰਾਸੀ ॥੩੪॥

Baba Lalu Ji requested for the doctor to attend by sending a messenger to his house. The name of the doctor was ‘Hardas’. Some great fortune of his had just manifest as he was on his way to the Guru. 34.

ਤਨ ਪਰ ਬਸਨ ਲਏ ਸੁਖਦਾਈ । ਜਹਿਂ ਪੌਢੇ, ਆਯੋ ਤਿਹ ਥਾਂਈ ।
ਕਾਲੂ ਕਹੈ, 'ਸੁ ਬੈਦੰ ! ਸੁਨੀਏ । ਕਰ ਬਿਲੋਕ ਇਹ ਰੁਜ ਕੋ ਗੁਨੀਏ ' ॥੩੫॥

Sri Guru Nanak Dev Ji the master of peace had a cloth over him. Hardas came to the location where Guru Nanak Dev Ji was sat. Baba Kalu Ji said to the doctor, “Listen, check him properly and diagnose him.” 35.

ਨਿਸ ਦਿਨ ਪਰ੍ਯੋ ਰਹੈ ਸਹਿ ਆਲਸ । ਖਾਨ ਪਾਨ ਕੀ ਕਰੈ ਨ ਲਾਲਸ ।
ਪੀਤ ਬਦਨ ਤਨ ਖੀਨ ਕੁਢਾਰਾ । ਬੇਦਨ ਪਾਇ ਕਰਹੁ ਉਪਚਾਰਾ ' ॥੩੬॥

“Day and night he just sleeps and does not eat or drink. His face has changed colour, he is weak and mentally he has changed. Please diagnose him and start him on a cure to his illness.” 36

ਸੁਨਿ ਕਰਿ ਬਚਨ ਬੈਦ ਬੁਧਿਵੰਤਾ । ਬੈਠ੍ਯੋ ਨਿਕਟ ਤਬਹਿ ਜਗ ਕੰਤਾ ।
ਆਨਨ ਪਰ ਤੇ ਬਸਨ ਉਘਾਰਾ । ਹੇਰਤਿ ਧਮਨੀ ਕਰ ਕਰ ਧਾਰਾ ॥੩੭॥

The intelligent doctor listened to the request of Baba Kalu Ji and sat next to Sri Guru Nanak Dev Ji who is the creator of the world. He removed the cloth from the body of Sri Guru Nanak Dev Ji and grabbed the hand of Sri Guru Nanak Dev Ji. 37.

ਬੈਦ ਬਦਨ ਦੁਖ ਕਦਨ ਸੁ ਦੇਖਾ । ਜਿਸ ਕੋ ਮਨੁ ਅਨੁਕੰਪ ਬਿਸ਼ੇਖਾ ।
ਕਰ ਤੇ ਕਰਖ ਲਯੋ ਨਿਜ ਕਰ ਕੋ । ਉਠ ਬੈਠੇ ਦੇਵਨ ਮਤਿ ਬਰ ਕੋ ॥੩੮॥

Sri Guru Nanak Dev Ji are the one who dispels all pain, here the doctor is looking at the face of the Guru. The Guru has graced the doctor with this opportunity. Guru Nanak Dev Ji pulled his hand from the doctors. Then to give an updesh Sri Guru Nanak Dev Ji sat up. 38.

ਬਚ ਬੋਲੇ ਉਤਪਲ ਦਲ ਲੋਚਨ । ਸੁਖਦ ਅਚਲ ਭਵ ਬੰਧ ਬਿਮੋਚਨ ।
'ਗਹਹੁ ਹਾਥ ਕੇ ਸਾਥ ਸੁ ਹਾਥਾ । ਕ੍ਯਾ ਤੁਮ ਜੀਉ, ਕਹਹੁ ਨਿਜ ਗਾਥਾ ? ' ॥੩੯॥

The eyes of Sri Guru Nanak Dev Ji were like lotus blossoms, he is the one who brings peace and breaks the bonds of bondage from the earth he said, “O doctor by holding my hand tell me what you are thinking of in your heart?” 39.

ਸੁਨਿ ਕਰਿ ਭੇਖਕ ਬਚਨ ਉਚਾਰੇ । 'ਹੌਂ ਹੇਰੋਂ ਜੋ ਰੋਗ ਤੁਮਾਰੇ ।
ਪਿਤ, ਵਾਇ, ਕਫ, ਸ਼੍ਰੋਣਤ ਚਾਰੂ । ਇਨ ਤੇ ਤਨ ਮਹਿਂ ਹੋਤਿ ਵਿਕਾਰੂ ॥੪੦॥

The doctor heard this and said, “I am looking for your illness in your body. There are four ways that a person gets ill and I am looking for them in your body.” 40.

ਜਿਹ ਕੋ ਮੈਂ ਵਿਕਾਰ ਅਬ ਹੇਰੋਂ । ਤਿਹ ਪਰ ਕਰਿ ਉਪਚਾਰ ਨਿਬੇਰੌਂ ।
ਪਥ ਕੋ ਰਾਖ ਔਖਧੀ ਖਾਵਹੁ । ਹੁਇ ਅਰੋਗ ਤਨ ਤੇ ਸੁਖ ਪਾਵਹੁ ॥੪੧॥

“No matter, whatever I find out of the four as the illness I will provide you with the medicine to cure the illness. I will tell you what to avoid and you will be happy again.” 41.

ਅਸਨ ਖਾਨ ਕੀ ਰੁਚਿ ਉਪਜੈ ਹੈ । ਨਿਰਬਲ ਦੇਹਿ ਬਲੀ ਪੁਨ ਹ੍ਵੈ ਹੈ ' ।
ਬੈਦ ਬਚਨ ਸੁਨਿ ਪੰਕਜ ਬਦਨਾ । ਤਿਹ ਪ੍ਰਤਿ ਬੋਲੇ ਸਭਿ ਸੁਖ ਸਦਨਾ ॥੪੨॥

“You will want to eat again, your weakness will go.” Guru Nanak Dev Ji who has lotus eyes heard the words of the doctor and as the abode of peace uttered the following gurbani. 42.


ਸਲੋਕ ਮਃ ੧ ॥
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥


ਮਃ ੨ ॥
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥ਚੌਪਈ ।
ਲਾਗ੍ਯੋ ਆਦਿ ਕੋ ਹਉਮੈ ਰੋਗੂ । ਜਿਹ ਤੇ ਮਹਾਂ ਦੁਖੀ ਸਭਿ ਲੋਗੂ ।
ਜਗ ਮਹਿਂ ਜਨਮ ਮਰਨ ਕੋ ਕਾਰਨ । ਕਿਹ ਉਪਚਾਰ ਨ ਹੋਤਿ ਨਿਵਾਰਨ ॥੪੩॥

Quatrain – Sri Guru Nanak Dev Ji says “From birth I am inflicted with an illness which is the attachment and pride. Due to this everyone is in pain. The cycle of birth and death is the affliction. There is no diagnosis for this illness.” 43.

ਅਪਨ ਆਪ ਕੋ ਹੇਰਹੁ ਆਮੀ । ਕਰਹੁ ਅਵਰ ਕੌ ਕੈਸ ਅਨਾਮੀ ।
ਜਿਸ ਭੇਖਜ ਤੇ ਹਉਮੈ ਜਾਈ । ਅਬਚਲ ਸੁਖ ਵਸਿ ਹੈ ਤਨ ਆਈ ॥੪੪॥

“So see yourself as ill as if you are ill how can you diagnose another? If one is able to administer the medicine to eradicate ego then they will live in peace.” 44.

ਸੋ ਉਪਚਾਰ ਕਰੇ ਜੇ ਕੋਊ । ਨਿਜ ਰੁਜ ਖੋਇ ਬੈਦ ਭਲ ਸੋਊ ।
ਜਨਮ ਮਰਨ ਤੇ ਮੁਕਤਾ ਹੋਈ । ਬਹੁਰ ਨ ਰੋਗ ਬਿਆਪੈ ਕੋਈ ॥੪੫॥

“If you can diagnose this and eradicate their own ego then that is a true doctor. They become liberated from the cycle of birth. They will not be afflicted by any illness.” 45.

ਰੁਜ ਪਰਖਨ, ਪੁਨ ਤਿਨ ਕੋ ਹਰਨੇ । ਸੁਨ੍ਯੋ ਚਹਿਤਿ ਹੋ ਮਨ ਦਿਢ ਕਰਨੇ ।
ਤੌ ਉਚਰਹੁਂ, ਨਿਜ ਹਿਰਦੇ ਚਾਹੂ । ਸਭੈ ਕਹੋਂ ਮੈਂ ਤੁਮਰੇ ਪਾਹੂ ' ॥੪੬॥

“One should be able to recognise the illness and also provide the cure for the ailment. If you wish to listen to this in your heart I will tell you how. I will tell you how to find the illness and cure it.” 46.

ਅਸ ਬਿਧਿ ਸੁਨੇ ਬੈਦ ਬਚ ਜਬ ਹੀ । ਬਿਸਮੈ ਹੋਇ ਵਿਚਾਰਤਿ ਤਬ ਹੀ ।
ਕੋ ਕੋ ਨਰ ਇਹ ਨੁਤਹਿ ਉਚਾਰੀ । ਸੁਨਤਿ ਹੁਤੋ ਅਬ ਨੈਨ ਨਿਹਾਰੀ ॥੪੭॥

When the doctor heard the words of Sri Guru Nanak Dev Ji he was surprised and started to deliberate on the words. He thought to himself, “No one in the village has ever questioned me before. I heard of this child’s praise before but today I am seeing his grace for myself.’ 47.

ਕਲਵਾਨ ਇਹ ਸਤਿ ਅਵਤਾਰਾ । ਬੂਝ ਲੇਉਂ ਮੈਂ ਹੁਇ ਨਿਸਤਾਰਾ ।
ਅਸ ਵਿਚਾਰ ਕਰਿ ਬੈਦ ਸਿਆਨਾ । ਬੰਦ ਹਾਥ ਦੋ ਬਚਨ ਬਖਾਨਾ ॥੪੮॥

‘He is a powerful and true manifestation. I should ask him now so that he will be able to save me.’ The doctor was deliberating on such thoughts; he folded his hands and made a supplication to Sri Guru Nanak Dev Ji. 48.

'ਤੁਮਰੇ ਬਚਨ ਸੁਨਨਿ ਅਭਿਲਾਖਾ । ਵਧੀ ਮੋਹਿ ਮਨ ਜਿਉਂ ਤਰੁ ਸ਼ਾਖਾ ।
ਕਰੁਨਾ ਕਰਿ ਜੋ ਸਭਿ ਬਿਰਤਾਂਤਾ । ਕਹਹੁ ਆਪ ਜਿਉਂ ਮੁਝ ਹੁਇ ਸ਼ਾਂਤਾ ' ॥੪੯॥

“Hearing your words I have a great desire in my heart which is increasing like the growing twigs of a tree. Please O Lord grace me so that my mind will become stable and peaceful.” 49.

ਕਮਲ ਬਦਨ ਕਰੁਨਾ ਗੁਨ ਮੰਦਿਰ । ਬੋਲੇ ਬਚਨ ਮ੍ਰਿਦੁਲ ਬਰ ਸੁੰਦਰ ।
'ਤੁਨ ਹਉਮੈ ਮਮਤਾ ਜੁ ਘਨੇਰੀ । ਸਭਿ ਬ੍ਯਾਧਨਿ ਕੀ ਮੂਲ ਵਡੇਰੀ ॥੫੦॥

Sri Guru Nanak Dev Ji who has a face like a lotus blossom said the beautiful words, “Within the body is pride and attachment. These are the cause of all illnesses.” 50.

ਆਤਮ ਤਨ ਤੇ ਲਖੀਐ ਨ੍ਯਾਰੋ । ਚੇਤਨ ਜੜ੍ਹ ਨੀਕੇ ਨਿਰਧਾਰੋ ।
ਨਿਰਵਿਕਾਰ ਪੁਨ ਜਾਣਿ ਅਸੰਗਾ । ਭ੍ਰਮ ਭੰਗਹੁ ਤਬ ਹੈ ਇਹ ਭੰਗਾ ॥੫੧॥

“The soul is separate from the body. Understand the difference between conscious and insentient. The soul is pure and is exempt from everything if you understand this then you will be able to eradicate any ailment.” 51.

ਪਰਗੁਨ ਪਰਧਨ ਪਰਨ ਪ੍ਰਸੰਸਾ । ਜਰੈ ਨ ਇਹੁ, ਜੁਰ ਲਖੋ ਨਿਸੰਸਾ ।
ਸਭਿ ਜੀਵਨ ਸੋਂ ਮੈਤ੍ਰੀ ਕਰਨੀ । ਤਿਹ ਕੋ ਇਹ ਔਖਧਿ ਬਰ ਹਰਨੀ ॥੫੨॥

“To see another person, their riches, their assets you should never want them as this is an illness. The cure is to make all people and see them as your friends. This is the medicine.” 52.

ਜਿਉਂ ਮਿੱਤ੍ਰਿਨ ਸੁਖ ਲਖਿ ਕਰਿ ਸੁਖੀਆ । ਤੈਸੀ ਬ੍ਰਿੱਤਿ ਸਭਿਨਿ ਸੋਂ ਰਖੀਆ ।
ਨਿਜ ਗੁਣ, ਧਨ, ਨਿਜ ਜਸ ਬਿਸਤੀਰਨ । ਕਰਤਿ ਮਾਨ, ਇਹ ਹੈ ਵਡਜੀਰਨ ॥੫੩॥

“The way a person sees a friend happy also brings them happiness, you should keep this attitude when you meet anyone. Your own virtues, own wealth and own praise if you are to be egotistical over this then this is the actual illness similar to vomiting.” 53.

ਲਖਿ ਕਰਿ ਸਭਿ ਹਰਿ ਕੀ ਵਡਿਆਈ । ਰਿਦੇ ਗਰੀਬੀ ਚੂਰਨ ਖਾਈ ।
ਹਰਿ ਸਿਮਰਨ ਰੁਚਿ ਸੋਂ ਲਿਵਲਾਗੀ । ਲਖਹਿ ਅਰੁਜ ਇਹ ਭੂਖ ਸੁ ਜਾਗੀ ॥੫੪॥

“You should praise the Lord who is within everyone and by adopting humility in your heart you should eat daily. When you gain hunger in your heart the thirst for the name of God increases. This hunger increases while people think of it as an
illness.” 54.

ਬਿਸ਼ੈ ਬਾਸ਼ਨਾ ਤ੍ਰਿਸ਼ਨਾ ਖਾਂਸੀ । ਦਿਨ ਪ੍ਰਤਿ ਬਰਧਤਿ ਕਬ ਨ ਬਿਨਾਸ਼ੀ ।
ਮਿੱਥ੍ਯਾ ਸਭਿਹਿ ਪਦਾਰਥ ਜਾਨੀ । ਇਹ ਚਟਨੀ ਤਿਹ ਕਰਿਹੀ ਹਾਨੀ ॥੫੫॥

“The greed of desires is similar to a cough; it increases and does not recede. Understand material objects to be false and that way the cough will disappear.” 55.

ਕਾਮ ਕ੍ਰੋਧ ਅਰੁ ਮੋਹ ਤ੍ਰਿਦੋਖੂ । ਨਿਜ ਸਭਿ ਜੀਵਨ ਕੀ ਸੁਧ ਸੋਖੂ ।
ਸਤਿਗੁਰ ਬਚਨ ਤੰਬੇਸੁਰ ਪੂਰੀ । ਨਿਤ ਸੇਵਹਿ ਤਿਹ, ਸੋ ਹੋਇ ਦੂਰੀ ॥੫੬॥

“Lust, anger and attachment are like the feeling of pain which weakens an individual. The words of the Guru are the cure for the illness and will eradicate.” 56.

ਬਮਨ ਰੋਗ ਕਰਿਹੀ ਪਰ ਨਿੰਦਾ । ਹਟਹਿ, ਲਖਹਿ ਸਭਿ ਤੇ ਨਿਜ ਮੰਦਾ ।
ਅਸ ਬਿਧਿ ਕੇ ਰੁਜ ਸੋਂ ਮਨ ਪੂਰਨ । ਮਿਟਹਿ ਸੇਵ ਗੁਰ ਪਦ ਰਜ ਚੂਰਨ ' ॥੫੭॥

“Slander is like vomiting, and you begin to grow weak. The world and human life is full of illnesses. So serve the Guru as the dirt from his feet is what eradicates these illnesses.” 57.

ਕਮਲ ਬਦਨ ਤੇ ਬਚਨ ਸੁਨੇ ਜਬ । ਬੈਦ ਬਿਚੱਛਨ ਨਿੰਮ੍ਰਿ ਭਯੋ ਤਬ ।
ਨਿਜ ਮਨ ਕੋ ਮੁਨਸਬ ਹੁਇ ਤਬ ਹੀ । ਕਹੇ ਜਿ ਰੁਜ ਲਖਿ ਲੀਨੇ ਸਭਿ ਹੀ ॥੫੮॥

The doctor heard these words from the lotus faced Guru and he became full of humility. He saw the Guru as the bringer of justice and understood what he was saying. 58.

ਕਰ ਬਿਬ ਬੰਦਤਿ ਬਿਨੈ ਬਖਾਨੀ । 'ਹੌਂ ਹੇਰ੍ਯੋ ਹ੍ਵੈ ਕਰਿ ਅਨਜਾਨੀ ।
ਜਸ ਇੱਛਾ ਕਰੀਏ ਤਸ ਲੀਲ੍ਹਾ । ਮਹਾਂਪੁਰਖ ਤੁਮ ਗੁਨੀ ਗਹੀਲਾ ॥੫੯॥

He folded both of his hands and bowed at the feet of Sri Guru Nanak Dev Ji and made the following supplication, “O True King due to my ignorance I thought you were ill and through your play you have eradicated my illness. You are the great soul who has all the good virtues.” 59.

ਤੁਮਰੇ ਬਚਨਨ ਮੋਹਿ ਅਬਿੱਦ੍ਯਾ । ਬਾਨ ਲੱਛ ਜਿਉਂ ਕੀਨੀ ਭਿੱਦ੍ਯਾ ।
ਆਮੀ ਹੋਵਨ ਬਹੁਰ ਅਨਾਮੀ । ਲਖਿ ਲਿਯ ਗਤਿ ਸਭਿ ਹੁਇ ਤਵ ਸਾਮੀ ॥੬੦॥

“Your words have affected my ignorance like an arrow that has pierced it. I have learned how a person becomes ill and gains a cure. Under your protection I have understood this.” 60.

ਅਬ ਮੁਝ ਪਰ ਇਹ ਕਰੁਨਾ ਕਰੀਏ । ਮਨ ਕੋ ਰੋਗ ਸਗਲ ਪਰਿਹਰੀਏ ' ।
ਸ੍ਰੀ ਗੁਰ ਕਹ੍ਯੋ 'ਕਰੋ ਸਤਿਸੰਗਾ । ਦਿਨ ਥੋਰਨ ਮੈਂ ਹੋਵਹਿ ਭੰਗਾ ' ॥੬੧॥

“Now True King have mercy on me and alleviate the afflictions on my mind.” Guru Nanak Dev Ji said, “You should join the true congregation and your illness will disappear.” 61.

ਮਨਿ ਸੁਖ ਪਾਇ ਕਰੀ ਪਦ ਬੰਦਨ । ਮਹਿਮਾ ਜਾਨੀ ਕੁਮਤਿ ਨਿਕੰਦਨ ।
ਗਯੋ ਸਦਨ ਸੇਵ੍ਯੋ ਸਤਿਸੰਗਾ । ਮੋਖ ਉਚਿਤ ਭਾ ਉਰ ਭ੍ਰਮ ਭੰਗਾ ॥੬੨॥

The doctor Hardas prostrated in front of Sri Guru Nanak Dev Ji and he understood the glory of the Guru. He returned home and forever was involved in the satsangat. Any fears in his heart were eradicated.

ਦੋਹਰਾ ।
ਅਸ ਬਿਧਿ ਬੈਦ ਉਧਾਰ ਕਰਿ, ਸ੍ਰੀ ਗੁਰ ਕਰੁਨਾ ਖਾਨ ।
ਸਦਾ ਬਦਨ ਤੇ ਨਾਮਜਪ ਧਰਹੁ ਰਿਦੇ ਨਿਤ ਧ੍ਯਾਨ ॥੬੩॥

Couplet – The Guru, who is the granter of grace, graced the doctor Hardas. O mind forever meditate on the Lord and focus on the Lord in your mind. 63.


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ 'ਬੈਦ ਪ੍ਰਸੰਗ' ਬਰਨਨੰ ਨਾਮ ਤ੍ਰਯੌਦਸ਼ਮੋ ਅਧ੍ਯਾਯ ॥੧੩॥
The thirteenth Adhyai of the Sri Nanak Parkash Granth (Poorbarad) which is about the updesh to the Vaid has now been completed.

No comments:

Post a Comment

  © Blogger template Brooklyn by Ourblogtemplates.com 2008

Back to TOP