Friday 23 July 2010

Sri Nanak Parkash - Post 101

Below commences the twelfth Adhyai of the Sri Nanak Parkash by Kavi Santokh Singh Ji into the life story of Sri Guru Nanak Dev Ji.

Adhyai 12


ਦੋਹਰਾ ।
ਸ੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ ।
ਜਗ ਮੰਡਨ ਪਦ ਬੰਦਨਾ ਜਾਂ ਕੋ ਤੇਜ ਪ੍ਰਚੰਡ ॥੧॥

Couplet – (This invocation is to the power of the Lord known as Chandi) you are very fast to cut and kill the demons (the five evils) and your arms are hard like sticks. You are the bestower of boons and the creator of the world. Due to this I bow at your feet. 1.


ਸ੍ਰੀ ਬਾਲਾ ਸੰਧੁਰੁ ਵਾਚ ।
ਚੌਪਈ ।
ਕਹਿ ਬਾਲਾ ਸ੍ਰੀ ਅੰਗਦ ਗੁਰੁ ਜੀ । ਸੁਨਹੁ ਕਥਾ ਨਾਸ਼ਕ ਤ੍ਰੈਜੁਰ ਕੀ ।
ਬਹੁਰੋ ਰਿਤੁ ਪਾਵਸ ਸ਼ੁਭ ਆਈ । ਗਗਨ ਬੀਚ ਬਾਦਰ ਦ੍ਰਿਸ਼ਟਾਈ ॥੨॥

Bhai Bala Ji is saying-
Quatrain- Bhai Bala Ji said to Sri Guru Angad Dev Ji, “Listen to this life story of Sri Guru Nanak Dev Ji who is one to eradicate all three types of distress. Then later came the rainy season and the sky was filled with numerous clouds.” 2.

ਭਾਗ ਜਗੇ ਪੂਰਬ ਜੱਗ੍ਯਾਸੀ । ਜਿਉਂ ਤਨ ਧਰਤਿ ਸੰਤ ਸੁਖਰਾਸੀ ।
ਚਢੀ ਘਟਾ ਕਾਲੀ ਜਿਵ ਕਾਲੀ । ਪਰਨੋ ਬੱਜ੍ਰ ਬਜਾਵਤਿ ਤਾਲੀ ॥੩॥

The clouds came as if a devotee’s previous fortune had become manifest and a great soul had come to protect the world. The dark clouds had appeared as if the goddess Kali was coming and the lightening was like her way of fighting in a battle. 3.

ਸਾਸਨਪਾਕ ਸਰਾਸਨ ਜੋਊ । ਬਾਂਕੀ ਭ੍ਰਿਕੁਟੀ ਲਖਿਯਤਿ ਸੋਊ ।
ਅਤਿ ਕਰਕਨ ਜਿਹ ਕੀ ਕਲਿਕਾਰੀ । ਡਰਤਿ ਅਸੁਰ ਸੇ ਮੇਚਕ ਬ੍ਯਾਰੀ ॥੪॥

The brows of Kalka are bent like the bow belonging to Indar. The way lightning sounds and creates thunder is the same way Kali is screaming. In the way when lightning strikes all snakes hide, in the same way when Kali strikes all the demons run in fear. 4.

ਹੋਤਿ ਘੋਖ ਜਿਹ ਗਰਜ ਸੁਹਾਵਤਿ । ਅਮਰ ਮਯੂਰ ਹਰਖ ਉਪਜਾਵਤਿ ।
ਚੰਚਲ ਜੋ ਚਂਚਲਾ ਚਮਕਾਵਤਿ । ਪਾਨ ਕ੍ਰਿਪਾਨਹਿ ਲਏ ਨਚਾਵਤਿ ॥੫॥

Kali strikes like the thunder from the clouds in a battlefield. In the way the peacocks enjoy the thunder in the same way the demi gods enjoy watching Kali in the battlefield. The lightning is so fast that is causes a beautiful scene like the flashing of the sword held by Kali. 5.

ਦੰਦ ਪੰਕਤੀ ਸ਼ੁਭਤਿ ਬਲਾਕਾ । ਸ਼੍ਯਾਮ ਸਰੂਪ ਬਨ੍ਯੋ ਅਸ ਤਾਂਕਾ ।
ਮਿਲਿ ਦਾਦੁਰ ਬਹੁ ਸ਼ਬਦ ਪੁਕਾਰਾ । ਮਨਹੁਂ ਪਢਤਿ ਬਾਲਿਕ ਚਟਸਾਰਾ ॥੬॥

In the way the herons come out in the lightening are like the teeth of Kali who is a black/dark form. At that moment all the frogs converge together and croak very loudly as if someone was in a temple praying loudly. 6.

ਜਰ ਤੇ ਜਰ ਗ੍ਯੋ ਜੂਹ ਜਵਾਸਾ । ਜਿਉਂ ਹਰਿ ਭਜਨ ਹੋਤਿ ਅਘ ਨਾਸ਼ਾ ।
ਮਿਲਿ ਸਰਿਤਾ ਸੋ ਜੇ ਲਘੁ ਨਾਲਾ । ਸਿੰਧੁ ਸਰੂਪ ਭਏ ਤਿਹ ਕਾਲਾ ॥੭॥

The uncultivated grass dies when the rain starts to fall in the same way sin eradicates due to an individual’s meditation. In the way the small streams meet with rivers they all take the form of the ocean when they merge with it losing their own identity. 7.

ਬ੍ਰਹਮ ਗ੍ਯਾਨ ਭੇ ਜੈਸ ਮੁਮੋਖੂ । ਬ੍ਰਹਮ ਰੂਪ ਹੋਵਤਿ ਬਿਨ ਦੋਖੂ ।
ਤਜਿ ਮ੍ਰਯਾਦ ਉਛਰੇ ਲਘੁ ਤਾਲਾ । ਜਿਉਂ ਸ਼੍ਰੀ ਮਦ ਤੇ ਨੀਚ ਕੁਚਾਲਾ ॥੮॥

In the way a salvation desiring devotee obtains divine knowledge and becomes the form of God and loses their own identity. The small ponds of water were forgotten as if they were beings who had accepted the path of Maya. 8.

ਉਡਤਿ ਧੂਰ ਜੋ ਸਗਲ ਬਿਲਾਨੀ । ਜਿਉਂ ਸਤਿਗੁਰ ਮਿਲ ਕੁਮਤਿ ਨਸਾਨੀ ।
ਪੰਥੀ ਚਲਤਿ ਧਾਮ ਬਿਸਰਾਮੇ । ਜਿਉਂ ਮਨ ਥਿਰੁ ਸਿਮਰਤਿ ਹਰਿਨਾਮੇ ॥੯॥

The dust had all settled due to the rain that was falling in the way one meets the Guru and their ego becomes settled and content. People are remaining at home due to the rain causing mud as those who have become engrossed in the meditation of God’s name had become settled. 9.

ਜਿਉਂ ਲੀਲਾ ਕੀਨੀ ਰਿਤੁ ਬਰਖਾ । ਤਿਉਂ ਮੈਂ ਕਹਿਹੋਂ ਸੁਨਹੁ ਸੁ ਹਰਖਾ ।
ਏਕ ਦਿਵਸ ਕਾਲੂ ਲੇ ਅੰਕਾ । ਕਰਿ ਦੁਲਾਰ ਪਿਖਿ ਬਦਨ ਮਯੰਕਾ ॥੧੦॥

In the way this rain is being played out I will describe the life of Sri Guru Nanak Dev Ji with great happiness so please listen attentively. One day Baba Kalu Ji sat Sri Guru Nanak Dev Ji on his lap and with paternal love was looking at the moonlit radiance of Sri Guru Nanak Dev Ji’s face. 10.

ਬਚਨ ਕਹਤਿ 'ਸੁਤ ! ਤੂੰ ਭਾ ਸ੍ਯਾਨਾ । ਅਬ ਨ ਕਰਤਿ ਗੋ ਸੰਗ ਬਨ ਜਾਨਾ ।
ਉਭੈ ਬ੍ਰਿਖਭ ਨਿਜ ਅਉਛਕ ਮਾਹੀ । ਲੇਹੁ ਨਿਕਾਸ ਤਰੁਨ ਜੋ ਆਹੀ ॥੧੧॥

Baba Kalu Ji said, “O son you are very intelligent now and for this reason you do not go with the cattle to the jungle. My wish is that you take two of the bulls from the ranch.” 11.

ਲਾਂਗੁਲ ਸੰਗ ਬਹੁਰ ਕਰਿ ਕਾਮਾ । ਬੀਜ ਸੁ ਲੈਹੁ ਸਵਾ ਮਨ ਧਾਮਾ ।
ਜਾਇ ਰਾਹੀਏ ਖੇਤ ਨਿਰਾਲਾ । ਕਰਹੁ ਨੀਰ ਸੋਂ ਤਿਹ ਪ੍ਰਤਿਪਾਲਾ ॥੧੨॥

“You should plough the land and stay close to home. Take a mound and a quarter from the house and start sowing your own field. It is your responsibility to take care of this field.” 12.

ਮ੍ਰਿਗ ਪਸ਼ੂਅਨ ਕੇ ਹੁਇ ਰਖਵਾਰੇ । ਕ੍ਰਿਖਿ ਪਕਾਇ ਕੀਜੈ ਖਲਵਾਰੇ ।
ਜੇ ਅੰਨ ਆਨਹੁ ਬਹੁ ਇਕ ਬਾਰੀ । ਰਖ ਦੇਵੋਂ ਕਾਮੇਂ ਦੁਇ ਚਾਰੀ ॥੧੩॥

“You have to protect it from deer and all other animals so that it doesn’t get ruined. If you are to bring the produce from the field into the house then I will increase your number of workers.” 13.

ਅਸਬਿਧਿ ਕੀ ਕ੍ਰਿਤਿ ਕਰਹੁ ਨਿਬਾਹੀ । ਅਤੁਟ ਹੋਇ ਸਭਿ ਕਿਛ ਘਰ ਮਾਹੀ ' ।
ਸ੍ਰੀ ਨਾਨਕ ਸੁਨਿ ਕਰਿ ਪਿਤ ਬਾਨੀ । ਜੋ ਧਨ ਤ੍ਰਿਸ਼ਨਾ ਮਹਿਂ ਲਪਟਾਨੀ ॥੧੪॥

“So carry out this type of work and your house will become plentiful.” Sri Guru Nanak Dev Ji heard the words of his father which were all about the desire of material objects. 14.

'ਸੁਨਹੁ ਪਿਤਾ ਜੀ ! ਆਇਸੁ ਜੈਸੀ । ਕਹਹੁ ਆਪ ਹੌਂ ਕਰਿਹੌਂ ਤੈਸੀ ' ।
ਤਬ ਕਾਲੂ ਦਿਯ ਬੀਜ ਤੁਲਾਯਾ । ਇਕ ਕਾਮਾ ਸੁਤ ਸੰਗ ਰਲਾਯਾ ॥੧੫॥

Sri Guru Nanak Dev Ji said, “O father as you request I will do.” Baba Kalu Ji weighed the seed and put one of his workers to assist Sri Guru Nanak Dev Ji. 15.

ਲਾਂਗੁਲ ਬੀਜ ਲਏ ਕਰ ਦੋਊ । ਵਾਹੁਣ ਗਏ ਭੂਮਿਕਾ ਸੋਊ ।
ਕਹੂੰ ਕਹੂੰ ਕਾਢ੍ਯੋ ਸੀਆਰਾ । ਜਿਤੋ ਬੀਜ ਦਿਯ ਸਭਿ ਬਿਸਤਾਰਾ ' ॥੧੬॥

He took both the plough and the seeds and went to plough the land. Sri Guru Nanak Dev Ji sometimes personally ploughed the land and spread the seed out in the field.
16.

ਭਈ ਸੰਝ ਆਏ ਨਿਜ ਸਦਨਾ । ਕਾਲੂ ਪਰਫੁੱਲਤਿ ਪਿਖਿ ਬਦਨਾ ।
ਸ੍ਰੀ ਗੁਰੂ ਕਰ ਮਹਿਂ ਬਰਕਤ ਭਾਰੀ । ਕਿਹ ਮਹਿਂ ਸ਼ਕਤਿ ਸੁ ਕਰਹਿ ਉਚਾਰੀ ॥੧੭॥

When the evening came Sri Guru Nanak Dev Ji returned to his house and on seeing Sri Guru Nanak Dev Ji’s face Baba Kalu Ji bloomed. In the hands of Sri Guru Nanak Dev Ji is a great blessing and who has the knowledge to say what it is? 17.

ਦਿਵਸ ਤੀਸਰੇ ਭੀ ਸਬਜਾਈ । ਜਨੁ ਅਵਿਨੀ ਨਿਜ ਅਨਦ ਜਨਾਈ ।
ਕਾਲੂ ਜਾਇ ਕ੍ਰਿਖੀ ਜਬ ਦੇਖੀ । ਸਘਨ ਉਗੀ, ਭਾ ਮੋਦ ਵਿਸੇਖੀ ॥੧੮॥

In the third day the seed sprouted to show its greenery. As the earth was so pleased to see Sri Guru Nanak Dev Ji sowing seeds that it made the seed sprout so quick. When Baba Kalu Ji went to see the field he was very pleased. 18.

ਹੋਇ ਤਾਤ ਮਮ ਵਡ ਕ੍ਰਿਖਿਕਾਰਾ । ਦਿਉਂ ਬਸਾਇ ਇਕ ਗ੍ਰਾਮ ਨਿਰਾਰਾ ।
ਨਿਪਜਾਵਨ ਧਨ ਅਨਿਕ ਬਿਧਿਨ ਸੋਂ । ਅਯੋ ਕਰਤਿ ਚਿਤਵਨ ਨਿਜ ਮਨਸੋਂ ॥੧੯॥

He thought to himself, ‘My son Nanak will be a great land owner. He will create his own village. He can earn money though a variety of methods.’ These are the thought going through Baba Kalu Ji’s mind on his way home. 19.

ਸ੍ਰੀ ਗੁਰੁ ਨਾਨਕ ਰਿਦੇ ਵਿਚਾਰੀ । ਧਨ ਤ੍ਰਿਸ਼ਨਾ ਦਿਨ ਪ੍ਰਤਿ ਪਿਤ ਭਾਰੀ ।
ਯਾਂ ਤੇ ਅਬ ਹੀ ਬਨਹਿ ਨਿਬੇਰੋ । ਧਨ ਖਟਣੇ ਕੋ ਮਿਟਵੈ ਝੇਰੋ ॥੨੦॥

Sri Guru Nanak Dev Ji thought to himself, ‘My father’s desire for worldly wealth is increasing daily and I need to stop this right now. This is my father’s desire and I need to stop this quickly.’ 20.

ਬੈਸੇ ਬਹੁਰ ਖੇਤ ਰਖਵਾਰੀ । ਬਰਜਹਿਂ ਕਿਸ ਨ ਚਰਹਿਂ ਪਸੁ ਝਾਰੀ ।
ਰਾਸ਼ਭ ਬੜਵਾਗੋ ਮ੍ਰਿਗ ਬ੍ਰਿੰਦਾ । ਚਰਤਿ ਖੇਤ, ਰਹਿਂ ਬੈਸ ਅਨੰਦਾ ॥੨੧॥

When Sri Guru Nanak Dev Ji sits down to rest from the work in the field, he does not stop any of the wondering animals from entering the field. There are some horse, cows and deer’s all entered the field and are not prevented. He sits in bliss watching. 21.

ਦਿਨ ਦੋਇਕ ਮਹਿਂ ਦੀਨਿ ਨਬੇਰੀ । ਇਕ ਨ ਬੂਟ ਜਹਿਂ ਸਘਨ ਘਨੇਰੀ ।
ਕਾਲੂ ਗਯੋ ਬਿਲੋਕਨ ਖੇਤੁ । ਢਿਗ ਬੈਠੇ ਬੇਦੀ ਕੁਲ ਕੇਤੂ ॥੨੨॥

In one or two days the animals ate everything in the field, not even one plant remained intact. Baba Kalu Ji went to see the field and saw Sri Guru Nanak Dev Ji sat close to it.” 22.

2 comments:

  1. wjkkwjkf

    veerji just wondering if the bhai gurdas singhji steek is now on sale? where can i purchsse this steek from?

    many thanks

    wjkkwjkf

    ReplyDelete
  2. Singhji please let sangat know about ur newest steek. thank u

    ReplyDelete

  © Blogger template Brooklyn by Ourblogtemplates.com 2008

Back to TOP